Breaking News ਜੋ ਕੰਮ ਰਵਾਇਤੀ ਪਾਰਟੀਆਂ ਨਾ ਕਰ ਸਕੀਆਂ ਉਹ ਕੁਝ ਸਾਲ ਪਹਿਲਾਂ ਹੋਂਦ 'ਚ ਆਈ ਇਨਕਲਾਬੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਇਆ : ਪਠਾਣਮਾਜਰਾਸਰਕਾਰੀ ਹਸਪਤਾਲ ਭੁਲੱਥ ਵਿਖੇ ਵਿਜੀਲੈਂਸ ਨੇ ਕੀਤਾ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਦੇ ਮਾਮਲੇ ਦਾ ਪਰਦਾ ਫਾਸ਼ਸਕੂਲ ਦੇ ਅਧਿਆਪਕ ਨੇ ਹੀ ਬਣਾਇਆ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਸਿਵਲ ਹਸਪਤਾਲ ਰਾਜਪੁਰਾ ਦਾ ਅਚਨਚੇਤ ਕੀਤਾ ਦੌਰਾਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਫੈਸਲੇ ਹੋਰ ਰਾਜ ਵੀ ਅਪਨਾਉਣਗੇ-ਵਿਧਾਇਕ ਅਜੀਤਪਾਲ ਸਿੰਘ ਕੋਹਲੀਮਾਨ ਸਰਕਾਰ ਨੇ ਫੜੀ ਪੰਜਾਬ 'ਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਬਾਂਹ-ਨੀਨਾ ਮਿੱਤਲ

ਪਿੰਡ ਖਾਨਪੁਰ ਗੰਡਿਆ (ਰੇਲੂ) ਦਾ ਕਬੱਡੀ ਕੱਪ, ਕੁਸ਼ਤੀ ਦੰਗਲ ਤੇ ਸਭਿਆਚਾਰਕ ਮੇਲਾ ਯਾਦਗਾਰ ਹੋ ਨਿਬੜਿਆ

ਦੁਆਰਾ: Punjab Bani ਪ੍ਰਕਾਸ਼ਿਤ :Saturday, 01 March, 2025, 12:18 PM

ਪਿੰਡ ਖਾਨਪੁਰ ਗੰਡਿਆ (ਰੇਲੂ) ਦਾ ਕਬੱਡੀ ਕੱਪ, ਕੁਸ਼ਤੀ ਦੰਗਲ ਤੇ ਸਭਿਆਚਾਰਕ ਮੇਲਾ ਯਾਦਗਾਰ ਹੋ ਨਿਬੜਿਆ
-ਅਜਿਹੇ ਮੇਲੇ ਸਾਡੇ ਸਮਾਜ ਵਿੱਚ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ: ਵਿਧਾਇਕ ਗੁਰਲਾਲ ਘਨੋਰ
ਪਟਿਆਲਾ : ਪਿੰਡ ਖਾਨਪੁਰ ਗੰਡਿਆ (ਰੇਲੂ) ਵਿਖੇ ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਯੁੱਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਖਜਾਨਚੀ ਰਣਬੀਰ ਸਿੰਘ ਰਾਣਾ ਅਤੇ ਸਕੱਤਰ ਜ਼ਸੀਜਤ ਸਿੰਘ ਜੱਸੀ ਦੀ ਸਾਂਝੀ ਅਗਵਾਈ ਵਿੱਚ ਬਾਬਾ ਧੰਨਰਾਜ਼ ਗਿਰ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੱਸਾ ਕਸੀ, ਕਬੱਡੀ ਕੱਪ, ਕੁਸ਼ਤੀ ਦੰਗਲ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਉਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੋਰ ਪਹੰੁਚੇ ਜਦ ਵਿਸ਼ੇਸ਼ ਮਹਿਮਾਨ ਵੱਜੋਂ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਸ੍ਰੋਮਣੀ ਕਮੇਟੀ ਦੇ ਕਾਰਜ਼ਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਐਡਵੋਕੇਟ ਬਿਕਰਮਜੀਤ ਪਾਸੀ ਅਤੇ ਰਣਜੋਧ ਸਿੰਘ ਵਿੱਰਕ ਨੇ ਸ਼ਿਰਕਤ ਕੀਤੀ । ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਗੁਰਲਾਲ ਘਨੋਰ ਨੇ ਕਲੱਬ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੇ ਸਮਾਜ਼ ਵਿੱਚ ਨੌਜਵਾਨ ਨਸ਼ਿਆਂ ਤੋਂ ਦੂਰ ਰੱਖਣ, ਆਪਸੀ ਮੇਲ ਜ਼ੋਲ ਵਧਾਉਣ ਅਤੇ ਪਿੰਡ ਦੀ ਤਰੱਕੀ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਹਨ । ਜਥੇਦਾਰ ਗੜ੍ਹੀ ਵੱਲੋਂ ਕੁਸ਼ਤੀ ਦੰਗਲ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਤੋਬਾ ਕਰਕੇ ਖੇਡਾਂ ਵੱਲ ਆਪਣਾ ਧਿਆਨ ਦੇਣਾ ਚਾਹੀਦਾ ਹੈ ।ਇਸ ਮੌਕੇ ਪੰਜਾਬੀ ਕਲਾਕਾਰ ਲਾਭ ਹੀਰਾ ਨੇ ਆਪਣੇ ਮਕਬੂਲ ਗੀਤ ਗਾ ਕੇ ਸਰੋਤਿਆਂ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਰੱਸਾ ਕੱਸੀ ਮੁਕਾਬਲੇ ਵਿੱਚ ਘਨੋਰ ਦੀ ਟੀਮ ਨੇ 3100 ਰੁਪਏ ਨਾਲ ਪਹਿਲਾ, ਦੂਜੇ ਨੰਬਰ ਉਤੇ ਚੰਡੀਗੜ੍ਹ ਨੇ 2100 ਰੁਪਏ ਅਤੇ ਤੀਜੇ ਨੰਬਰ ਉਤੇ ਆਈ ਪਿੰਡ ਢੀਂਡਸਾ ਨੇ 1100 ਰੁਪਏ, ਮਿੰਨੀ ਕਬੱਡੀ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਆਈ ਘੁਮਾਣਾ ਦੀ ਟੀਮ ਨੇ 11000 ਰੁਪਏ ਅਤੇ ਪਿੰਡ ਦੌਣ ਕਲਾਂ ਦੀ ਟੀਮ ਨੇ 5100 ਰੁਪਏ ਜਿੱਤੇ । ਇਸ ਤਰ੍ਹਾਂ ਝੰਡੀ ਦੀਆਂ ਕੁਸ਼ਤੀਆਂ ਵਿੱਚ ਪਹਿਲਵਾਨ ਸ਼ੇਰਾ ਡੇਰਾ ਫਲਾਈ ਨੇ ਪਹਿਲਵਾਨ ਆਦਰਸ਼ ਨੂੰ ਹਰਾ ਕੇ 45000 ਰੁਪਏ ਦਾ ਇਨਾਮ ਅਤੇ ਮਨਪ੍ਰੀਤ ਸਿੰਘ ਤੇ ਪੰਮਾ ਡੇਰਾ ਬਾਬਾ ਨਾਨਕ ਦੀ ਕੁਸ਼ਤੀ ਬਰਾਬਰ ਰਹਿਣ ਉਤੇ 25000 ਰੁਪਏ ਦਾ ਇਨਾਮ ਜਿੱਤਿਆ । ਅਖੀਰ ਵਿਧਾਇਕ ਗੁਰਲਾਲ ਵੱਲੋਂ ਆਏ ਮਹਿਮਾਨਾਂ ਤੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਨਦੀਪ ਸਿੰਘ ਪੋਲਾ, ਇੰਦਰਜੀਤ ਸਿੰਘ ਸਿਆਲੂ, ਪਰਮਜੀਤ ਸਿੰਘ ਫੋਜ਼ੀ, ਸਤਨਾਮ ਸਿੰਘ, ਹਰਭਜਨ ਸਿੰਘ, ਤੇਜਿੰਦਰ ਸਿੰਘ, ਹਰਿੰਦਰ ਸਿਆਲੂ, ਹਰਪ੍ਰੀਤ ਸਿੰਘ ਕੋਲਾ, ਜ਼ਸਕਰਨ ਸਿੰਘ ਕੋਲਾ, ਦਮਨਪ੍ਰੀਤ ਸਿੰਘ ਖੇੜੀ ਮੰਡਲਾ, ਜਗਤਾਰ ਸਿੰਘ, ਅਮਰੀਕ ਸਿੰਘ, ਸਰਦਾਰਾ ਸਿੰਘ, ਦਿਲਬਾਗ ਸਿੰਘ, ਗੁਰਜੀਤ ਸਿੰਘ ਢੀਂਡਸਾ ਸਮੇਤ ਪਿੰਡ ਵਾਸੀ ਹਾਜਰ ਸਨ ।