ਆਮ ਆਦਮੀ ਪਾਰਟੀ ਤਿੰਨ ਸਾਲਾਂ ਤੋਂ ਹਰ ਵਰਗ ਨੂੰ ਬਰਾਬਰ ਲੈ ਕੇ ਚੱਲ ਰਹੀ ਹੈ : ਰਮੇਸ਼ ਸਿੰਗਲਾ

ਆਮ ਆਦਮੀ ਪਾਰਟੀ ਤਿੰਨ ਸਾਲਾਂ ਤੋਂ ਹਰ ਵਰਗ ਨੂੰ ਬਰਾਬਰ ਲੈ ਕੇ ਚੱਲ ਰਹੀ ਹੈ : ਰਮੇਸ਼ ਸਿੰਗਲਾ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਪਟਿਆਲਾ ਵਿਚ ਆਪ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਵੀ ਸਮੁੱਚੇ ਵਿਧਾਨ ਸਭਾ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਵੱਖ ਵੱਖ ਸਮੇ਼ ਤੇ ਸੰਗਤ ਦਰਬਾਰ ਲਗਾ ਕੇ ਸੁਣਿਆਂ ਜਾਂਦਾ ਹੈ ਤੇ ਫੌਰੀ ਤੌਰ ਤੇ ਸਬੰਧਤ ਵਿਭਾਗਾਂ ਦੇ ਅਫ਼ਸਰਾਂ ਤੋਂ ਹੱਲ ਕਰਵਾਇਆ ਜਾਂਦਾ ਹੈ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਵਿਧਾਇਕ ਕੋਹਲੀ ਪਾਰਟੀ ਲਈ ਜਿੰਦ ਜਾਨ ਲਗਾ ਕੇ ਕੰਮ ਕਰ ਰਹੇ ਹਨ ਤੇ ਉਹ ਖੁਦ ਵੀ ਵਿਧਾਇਕ ਕੋਹਲੀ ਦੇ ਆਸ਼ੀਰਵਾਦ ਸਦਕਾ ਪਾਰਟੀ ਦੀਆਂ ਗਤੀਵਿਧੀਆਂ ਨੂੰ ਜੰਗੀ ਪੱਧਰ ਤੇ ਜਾਰੀ ਰੱਖ ਰਹੇ ਹਨ।
ਰਮੇਸ਼ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਤਿੰਨ ਸਾਲ ਹੋ ਗਏ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਹਰ ਵਰਗ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਫਰੀ ਦੇ ਰਹੀ ਹੈ ਤਾਂ ਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ ਅਤੇ ਉਨਾਂ ਦਾ ਜੀਵਨ ਸਤਰ ਉੱਚਾ ਉੱਠ ਸਕੇ। ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਆਮ ਆਦਮੀ ਪਾਰਟੀ ਵਲੋਂ ਹਰ ਵਰਗ ਨੂੰ ਬਰਾਬਰ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਲੋਕਾਂ ਨੂੰ ਬਿਜਲੀ ਵੀ 24 ਘੰਟੇ ਮਿਲ ਰਹੀ ਹੈ । ਆਪ ਨੇਤਾ ਰਮੇਸ਼ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਦੇ ਸਮੇਂ ਵਿਚ ਬਿਜਲੀ ਦੇ 10 ਤੋਂ 12 ਘੰਟੇ ਦੇ ਹਮੇਸ਼ਾਂ ਕੱਟ ਹੁੰਦੇ ਸੀ ਪਰ ਅੱਜ ਇਹ ਕਮੀ ਦੂਰ ਕਰ ਦਿੱਤੀ ਗਈ ਹੈ, ਜਿਸ ਦਾ ਲਾਭ ਹਰ ਵਿਅਕਤੀ ਨੂੰ ਮਿਲ ਰਿਹਾ ਹੈ ਤੇ ਉਹ ਆਪਣੇ ਕਾਰੋਬਾਰ ਨੂੰ ਵਧਾ ਰਿਹਾ ਹੈ।
ਰਮੇਸ਼ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਵਾਅਦੇ ਅਨੁਸਾਰ ਵਪਾਰੀਆਂ ਦੇ ਨਾਲ ਹਮੇਸ਼ਾਂ ਮੋਢੇੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਦਿਨ ਪ੍ਰਤੀ ਦਿਨ ਹੱਲ ਕਰ ਰਹੀ ਹੈ, ਇਸ ਦੇ ਨਾਲ ਨਾਲ ਉਹ ਲੋਕਾਂ ਤੋਂ ਵੀ ਫੀਡਬੈਕ ਲੈ ਰਹੀ ਹੈ ਤਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਆਪ ਪਾਰਟੀ ਦੇ ਰਾਜ ਅੰਦਰ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਅਪਣਾਈਆਂ ਜਾ ਰਹੀਆਂ ਨੀਤੀਆਂ ਦੇ ਚਲਦਿਆਂ ਪੰਜਾਬ ਸੂਬੇ ਤੋਂ ਬਾਹਰ ਲੱਗਣ ਵਾਲੀਆਂ ਫੈਕਟਰੀਆਂ ਵੀ ਪੰਜਾਬ ਵਿੱਚ ਵਪਾਰੀਆਂ ਨੂੰ ਰਾਹਤ ਤੇ ਰਾਹਤ ਪ੍ਰਦਾਨ ਕਰਕੇ ਪੰਜਾਬ ਵਿਚ ਹੀ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਕਈ ਹਜ਼ਾਰ ਕਰੋੜ ਦਾ ਨਿਵੇਸ਼ ਕਰਵਾਇਆ ਵੀ ਜਾ ਚੁੱਕਿਆ ਹੈ। ਰਮੇਸ਼ ਸਿੰਗਲਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਸਮੁੱਚੇ ਵਿਧਾਇਕ ਵਪਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਦੇ ਹਨ। ਇਸੇ ਤਰ੍ਹਾਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਕੰਮ ਕਰ ਰਹੀ ਹੈ। ਸਕੂਲਾਂ ਨੂੰ ਹਾਈਟੈਕ ਬਣਾਇਆ ਜਾ ਰਿਹਾ ਹੈ, ਸਿੱਖਿਆ ਸੁਨਿਸ਼ਚਿਤ ਕੀਤੀ ਜਾ ਰਹੀ ਹੈ ਅਤੇ ਸਿਹਤ ਵਾਸਤੇ ਵੀ ਯੋਗਾ ਦੀ ਕਲਾਸਾਂ ਅਤੇ ਕਲੀਨਿਕਾਂ ਬਣਾਏ ਜਾ ਰਹੇ ਹਨ। ਆਮ ਲੋਕਾਂ ਨੂੰ ਇਹਨਾਂ ਕਲੀਨਿਕਾ ਦਾ ਬਹੁਤ ਲਾਭ ਮਿਲਿਆ ਹੈ। ਪਹਿਲਾਂ ਇਲਾਜ ਤੇ ਬਹੁਤ ਪੈਸਾ ਖਰਚ ਹੋ ਜਾਂਦਾ ਸੀ ਹੁਣ ਸਰਕਾਰ ਨੇ ਲੋਕਾਂ ਨੂੰ ਦਵਾਈਆਂ ਵੀ ਫਰੀ ਦਿੱਤੀਆਂ ਹਨ ਤਾਂ ਜੋ ਉਹਨਾਂ ਤੇ ਆਰਥਿਕ ਬੋਝ ਨਾ ਪਵੇ ਅਤੇ ਆਪਣੀ ਜਿੰਦਗੀ ਖੁਸ਼ਹਾਲ ਗੁਜ਼ਾਰ ਸਕੇ ਕਿਉਂਕਿ ਸਿਹਤ ਹੈ ਤਾਂ ਜਹਾਨ ਹੈ।
ਆਪ ਨੇਤਾ ਰਮੇਸ਼ ਸਿੰਗਲਾ ਨੇ ਦੱਸਿਆ ਕਿ ਸਰਕਾਰ ਨਸ਼ਾ ਮੁਕਤ ਕੇਂਦਰਾਂ ਵੱਲ ਵੀ ਧਿਆਨ ਬਹੁਤ ਦੇ ਰਹੀ ਹੈ ਤੇ ਨਸ਼ੇ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕਰ ਰਹੀ ਹੈ ਤਾਂ ਜੋ ਰੰਗਲਾ ਪੰਜਾਬ ਬਣਾਇਆ ਜਾ ਸਕੇ। ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਵੀ ਉਪਲਬਧ ਕਰਾ ਰਹੀ ਹੈ ਜਦੋਂ ਕਿ ਪਹਿਲਾਂ ਸਰਕਾਰੀ ਨੌਕਰੀਆਂ ਲਈ ਨਿਵਾਸੀ ਬਹੁਤ ਕੁਝ ਕਰਨਾ ਪੈਂਦਾ ਸੀ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਨੌਕਰੀਆਂ ਦੇ ਕੇ ਚੰਗੀ ਰਾਜਨੀਤੀ ਦਾ ਸੰਦੇਸ਼ ਦਿੱਤਾ ਹੈ। ਅੱਜ ਆਮ ਆਦਮੀ ਪਾਰਟੀ ਦਾ ਵਰਕਰ ਲੋਕਾਂ ਵਿੱਚ ਵਿਚਰ ਰਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆ ਹੱਲ ਕਰ ਰਿਹਾ ਹੈ। ਮੇਰਾ ਕੰਮ ਮੇਰੀ ਸ਼ਾਨ ਤਹਿਤ ਲੋਕਾਂ ਲੋਕਾਂ ਨੂੰ ਕੰਮਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਵੇਲੇ ਤਿਆਰ ਹੈ ਅਤੇ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਹੋਰ ਲਿਆ ਰਹੀ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਕੋਈ ਵੀ ਲੋਕਾਂ ਦੇ ਜਲ ਕਲਿਆਣ ਦੀ ਯੋਜਨਾਵਾਂ ਦੀ ਗੱਲ ਨਹੀਂ ਕਰਦਾ ਸੀ ਅੱਜ ਆਮ ਆਦਮੀ ਪਾਰਟੀ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਦਿੱਤਾ, ਜਿਸਦੇ ਚਲਦਿਆਂ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਖੁਸ਼ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਜੁੜੀ ਹੋਈ ਹੈ ਹੈ ਅਤੇ ਲੋਕਾਂ ਦੀ ਭਲਾਈ ਦੇ ਕੰਮ ਕਰਦੀ ਰਹੇਗੀ।
