ਪਟਿਆਲਾ ਵਿੱਚ ਗੱਡੀਆਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਚੋਰਾਂ ਦਾ ਗਿਰੋਹ ਸਰਗਰਮ

ਪਟਿਆਲਾ ਵਿੱਚ ਗੱਡੀਆਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਚੋਰਾਂ ਦਾ ਗਿਰੋਹ ਸਰਗਰਮ
ਪਟਿਆਲਾ : ਪਟਿਆਲਾ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਘਰਾਂ ਤੇ ਗਲੀ ਮੁਹੱਲਿਆਂ ਵਿੱਚ ਖੜੀਆਂ ਗੱਡੀਆਂ ਵਿੱਚੋਂ ਤੇਲ ਕੱਢਣ ਵਾਲੇ ਚੋਰਾਂ ਦਾ ਗਿਰੋਹ ਵੱਡੇ ਪੱਧਰ ਤੇ ਸਰਗਰਮ ਹੋਇਆ ਪਿਆ ਹੈ। ਇਸ ਮੌਕੇ ਮੁਹੱਲਾ ਕਮੇਟੀ ਦੇ ਮੈਂਬਰਾਂ ਅਰੁਣ ਭਾਰਦਵਾਜ, ਸਤਿੰਦਰ ਬਤਰਾ, ਪਰਦੀਪ ਕੋਹਲੀ ਅਤੇ ਹੋਰ ਮੈਂਬਰਾ ਨੇ ਦੱਸਿਆ ਕਿ ਅੱਜ ਸ਼ੇਰਾਂ ਵਾਲਾ ਗੇਟ ਦੇ ਨੇੜੇ ਗੋਬਿੰਦ ਨਗਰ ਵਿੱਚ ਘਰਾਂ ਦੇ ਬਾਹਰ ਖੜੀਆਂ ਕਈ ਗੱਡੀਆਂ ਦੀਆਂ ਪਾਈਪਾਂ ਕੱਟ ਕੇ ਚੋਰਾਂ ਵੱਲੋਂ ਤੇਲ ਚੋਰੀ ਕਰ ਲਿਆ ਗਿਆ ਹੈ । ਉਹਨਾਂ ਅੱਗੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਰਾਤ ਦੇ ਸਮੇਂ ਅਤੇ ਦਿਨ ਦੇ ਸਮੇਂ ਜਦੋਂ ਮੁਹਲੇ ਵਿੱਚ ਕੋਈ ਨਹੀਂ ਹੁੰਦਾ ਤਾਂ ਇਹ ਚੋਰ ਨਿੱਤ ਨਵੀਂ ਗੱਡੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਚੋਂ ਤੇਲ ਚੋਰੀ ਕਰ ਲੈਂਦੇ ਹਨ, ਜਿਸ ਨਾਲ ਗੱਡੀ ਮਾਲਕ ਦਾ ਕਾਫੀ ਨੁਕਸਾਨ ਹੁੰਦਾ ਹੈ । ਅੱਜ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ। ਕਿ ਇਹਨਾਂ ਚੋਰਾਂ ਤੇ ਨੱਥ ਪਾਕੇ ਨਿੱਤ ਹੋ ਰਹੀਆਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ । ਇਸ ਮੌਕੇ ਦੀਪਕ ਭਾਰਦਵਾਜ, ਬਿੰਦਰਾ ਜੀ, ਮਨਦੀਪ ਸਿੰਘ, ਐਡ. ਭਸੀਨ ਜੀ, ਜਸ ਭਾਟੀਆ ਅਤੇ ਮਨਦੀਪ ਸਿੰਘ ਆਦਿ ਮੁਹੱਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ ।
