ਭੁਪੇਸ਼ ਬਘੇਲ ਦੀ ਆਮਦ ਤੇ ਮਹਿਲਾ ਕਾਂਗਰਸ ਦੇ ਵੱਡੇ ਇਕੱਠ ਨੇ ਤੋੜੇ ਸਾਰੇ ਰਿਕਾਰਡ

ਦੁਆਰਾ: Punjab Bani ਪ੍ਰਕਾਸ਼ਿਤ :Friday, 28 February, 2025, 07:42 PM

ਭੁਪੇਸ਼ ਬਘੇਲ ਦੀ ਆਮਦ ਤੇ ਮਹਿਲਾ ਕਾਂਗਰਸ ਦੇ ਵੱਡੇ ਇਕੱਠ ਨੇ ਤੋੜੇ ਸਾਰੇ ਰਿਕਾਰਡ
ਬਘੇਲ, ਵੜਿੰਗ ਤੇ ਬਾਜਵਾ ਨੇ ਰੰਧਾਵਾ ਨੂੰ ਦਿੱਤੀ ਵਧਾਈ
ਪਟਿਆਲਾ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਜਨਰਲ ਸਕੱਤਰ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਭੁਪੇਸ਼ ਬਘੇਲ ਆਪਣੀ ਪੰਜਾਬ ਦੀ ਪਹਿਲੀ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਹਵਾਈ ਜਹਾਜ਼ ਰਾਹੀਂ ਅਮ੍ਰਿਤਸਰ ਪੁੱਜੇ। ਇਸੇ ਦੌਰਾਨ ਏਅਰਪੋਰਟ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਂਦਿਆਂ ਜ਼ਿਲਾ ਅੰਮ੍ਰਿਤਸਰ ਦੇ ਹਲਕਾ ਇੰਚਾਰਜਾਂ ਤੇ ਪੰਜਾਬ ਕਾਂਗਰਸ ਦੇ ਸੰਗਠਨਾਂ ਵੱਲੋਂ ਇਕੱਠ ਕਰਕੇ ਉਨਾਂ ਦਾ ਵੱਖ-ਵੱਖ ਥਾਂ ਤੇ ਸਵਾਗਤ ਕੀਤਾ ਗਿਆ। ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਵੀ ਐਰੋ ਸਿਟੀ ਵਿਖੇ ਮਹਿਲਾਵਾਂ ਦਾ ਵੱਡਾ ਇਕੱਠ ਕਰਕੇ ਬਘੇਲ ਦਾ ਜੋਰਦਾਰ ਸਵਾਗਤ ਕੀਤਾ ਗਿਆ । ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਮਹਿਲਾ ਕਾਂਗਰਸ ਦਾ ਇਹ ਵੱਡਾ ਇਕੱਠ ਹੁਣ ਤੱਕ ਦੇ ਮਹਿਲਾ ਕਾਂਗਰਸ ਦੇ ਸਾਰੇ ਹੀ ਵੱਡੇ ਇਕੱਠਾਂ ਨੂੰ ਮਾਤ ਦੇ ਗਿਆ।
ਇਸ ਮੌਕੇ ਬਘੇਲ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਆਲੋਕ ਸ਼ਰਮਾਂ ਸਪੋਕਸਪਰਸਨ ਆਲ ਇੰਡੀਆ ਕਾਂਗਰਸ ਕਮੇਟੀ ਤੇ ਰਵਿੰਦਰ ਦਾਲਵੀ ਸਮੇਤ ਸਾਰੇ ਸੀਨੀਅਰ ਲੀਡਰਸ਼ਿਪ ਮੌਜ਼ੂਦ ਸਨ, ਜਿਨ੍ਹਾਂ ਨੇ ਰੱਜਕੇ ਇੱਕ ਦੂਜੇ ਸਾਮ੍ਹਣੇ ਪੰਜਾਬ ਮਹਿਲਾ ਕਾਂਗਰਸ ਦੀ ਮਿਹਨਤੀ ਇਮਾਨਦਾਰ ਤੇ ਵਫਾਦਾਰ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਰੱਜਕੇ ਤਾਰੀਫ਼ ਕੀਤੀ ਤੇ ਸਾਰਿਆਂ ਨੇ ਗੁਰਸ਼ਰਨ ਕੌਰ ਰੰਧਾਵਾ ਅਤੇ ਮਹਿਲਾ ਕਾਂਗਰਸ ਨੂੰ ਵਧਾਈ ਦਿੱਤੀ । ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਅੱਜ ਦਾ ਮਹਿਲਾਵਾਂ ਦਾ ਵੱਡਾ ਇਕੱਠ ਮੇਰੀਆਂ ਮਹਿਲਾ ਕਾਂਗਰਸ ਦੀਆਂ ਭੈਣਾਂ ਬੇਟੀਆਂ ਤੇ ਮਾਤਾਵਾਂ ਦੀ ਬਦੌਲਤ ਹੀ ਸੰਭਵ ਹੋ ਪਾਇਆ ਹੈ । ਉਨ੍ਹਾਂ ਕਿਹਾ ਕਿ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਦਾ ਗ੍ਰਾਫ ਸਿਖਰਾਂ ਤੇ ਪਹੁੰਚ ਚੁੱਕਿਆ ਹੈ ।