ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਮਸਜਿਦ ’ਚ ਧਮਾਕੇ ਨਾਲ ਪੰਜ ਦੀ ਮੌਤ ਤੇ ਕਈ ਜ਼ਖ਼ਮੀ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਮਸਜਿਦ ’ਚ ਧਮਾਕੇ ਨਾਲ ਪੰਜ ਦੀ ਮੌਤ ਤੇ ਕਈ ਜ਼ਖ਼ਮੀ
ਪਾਕਿਸਤਾਨ : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ਹਿਰਾ ਜਿ਼ਲ੍ਹੇ ਦੇ ਅਕੋਰਾ ਖੱਟਕ ਵਿੱਚ ਮਦਰੱਸਾ-ਏ-ਹੱਕਾਨੀਆ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਇੱਕ ਜ਼ੋਰਦਾਰ ਧਮਾਕੇ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਹਮਲੇ ਵਿੱਚ ਜਮੀਅਤ ਉਲੇਮਾ ਇਸਲਾਮ (ਸਾਮੀ ਗਰੁੱਪ) ਦੇ ਮੁਖੀ ਹਾਮਿਦੁਲ ਹੱਕ ਹੱਕਾਨੀ ਦੀ ਮੌਤ ਹੋ ਗਈ ਹੈ। ਖੈਬਰ ਪਖਤੂਨਖਵਾ ਦੇ ਮੁੱਖ ਸਕੱਤਰ ਸ਼ਹਾਬ ਅਲੀ ਸ਼ਾਹ ਨੇ ਧਮਾਕੇ ’ਚ ਮਦਰੱਸੇ ਦੇ ਦੇਖਭਾਲ ਕਰਨ ਵਾਲੇ ਅਤੇ ਜਮੀਅਤ ਉਲੇਮਾ-ਏ-ਇਸਲਾਮ (ਸਾਮੀ ਸਮੂਹ) ਦੇ ਮੁਖੀ ਹਾਮਿਦੁਲ ਹੱਕ ਹੱਕਾਨੀ ਦੀ ਮੌਤ ਦੀ ਪੁਸ਼ਟੀ ਕੀਤੀ। ਖੈਬਰ ਪਖਤੂਨਖਵਾ ਦੇ ਆਈ. ਜੀ. ਪੀ. ਜ਼ੁਲਫਿਕਾਰ ਹਮੀਦ ਨੇ ਕਿਹਾ ਕਿ ਧਮਾਕਾ ਆਤਮਘਾਤੀ ਬੰਬ ਹੋਣ ਦਾ ਸ਼ੱਕ ਹੈ ਅਤੇ ਹਾਮਿਦੁਲ ਹੱਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਇਸ ਧਮਾਕੇ ’ਤੇ ਪਾਕਿਸਤਾਨ ਦੇ ਸ਼ਾਹਬਾਜ਼ ਸ਼ਰੀਫ ਨੇ ਨਿੰਦਾ ਕੀਤੀ ।
