ਪਟਿਆਲਾ ਪੁਲਿਸ ਵੱਲੋ ਤਾਰਾਂ ਦੱਤ ਗਰੁੱਪ ਦੇ 3 ਮੈਂਬਰ ਹਥਿਆਰਾਂ ਸਮੇਤ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Saturday, 01 March, 2025, 03:51 PM

ਪਟਿਆਲਾ ਪੁਲਿਸ ਵੱਲੋ ਤਾਰਾਂ ਦੱਤ ਗਰੁੱਪ ਦੇ 3 ਮੈਂਬਰ ਹਥਿਆਰਾਂ ਸਮੇਤ ਕਾਬੂ
4 ਪਿਸਤੌਲ ਸਮੇਤ 12 ਕਾਰਤੂਸ ਜਿੰਦਾ ਬ੍ਰਾਮਦ
ਪਟਿਆਲਾ : ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨਾਨਕ ਸਿੰਘ ਨੇ ਪ੍ਰੈੱਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਸ ਵੱਲੋ ਸਮਾਜ ਵਿਰੋਧੀ ਅਨਸਰਾਂ ਅਤੇ ਗੈਗਸਟਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਹੋਏ ਸ੍ਰੀ ਵੈਭਵ ਚੌਧਰੀ, ਆਈ. ਪੀ. ਐਸ, ਐਸ. ਪੀ. (ਸਿਟੀ) ਪਟਿਆਲਾ, ਯੋਗੇਸ਼ ਕੁਮਾਰ, ਕਪਤਾਨ ਪੁਲਸ (ਇੰਨ:) ਅਤੇ ਸ੍ਰੀ ਸਤਨਾਮ ਸਿੰਘ ਪੀ. ਪੀ. ਐਸ,
ਉਪ-ਕਪਤਾਨ ਪੁਲਿਸ ਸਿਟੀ-1,ਪਟਿਆਲਾ ਦੀ ਜ਼ੇਰ ਸਰਕਰਦਗੀ ਕਾਰਵਾਈ ਕਰਦੇ ਹੋਏ ਇੰਸ. ਹਰਜਿੰਦਰ ਸਿੰਘ ਢਿੱਲੋਂ, ਇੰਚਾਰਜ ਸਪੈੱਸ਼ਲ ਸੈੱਲ ਪਟਿਆਲਾ ਦੀ ਨਿਗਰਾਨੀ ਹੇਠ ਕਾਰਵਾਈ ਸਪੈੱਸ਼ਲ ਸੈੱਲ ਪਟਿਆਲਾ ਦੀ ਟੀਮ ਨੇ ਲਗਨ ਅਤੇ ਮਿਹਨਤ ਨਾਲ ਕਾਰਵਾਈ ਕਰਦੇ ਹੋਏ ਸੰਗਠਿਤ ਅਪਰਾਧ ਤਹਿਤ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੇ ਖਿਲਾਫ ਪਹਿਲਾ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ਅਤੇ ਦਿੱਲੀ ਵਿੱਚ ਕਤਲ, ਇਰਾਦਾ ਕਤਲ ਅਤੇ ਹੋਰ ਮੁੱਕਦਮੇ ਦਰਜ ਹਨ । ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ, ਇਹਨਾਂ ਦੇ 03 ਸਾਥੀਆਂ ਨੂੰ 04 ਪਿਸਤੌਲ ਸਮੇਤ 12 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ । ਇਹਨਾਂ ਦੋਸ਼ੀਆਨ ਦੇ ਨਾਮ ਅਮਰਿੰਦਰ ਸਿੰਘ ਉਰਫ ਬਿੱਲੀ ਪੁੱਤਰ ਮੋਹਨ ਸਿੰਘ ਵਾਸੀ ਬਾਬਾ ਸ਼ੰਕਰ ਗਿਰ ਕਾਲੋਨੀ, ਦੇਵੀਗੜ੍ਹ, ਪਟਿਆਲਾ, ਸੰਨੀ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਕਾਲਵਾ, ਜਿਲ੍ਹਾ ਜ਼ੀਦ, ਹਰਿਆਣਾ ਹਾਲ ਕਿਰਾਏਦਾਰ ਸੁਖਰਾਮ ਕਾਲੋਨੀ, ਪਟਿਆਲਾ ਅਤੇ ਵਿਕਰਮ ਕੁਮਾਰ ਪੁੱਤਰ ਰਾਧੇ ਕ੍ਰਿਸ਼ਨ ਵਾਸੀ ਸੁਖਰਾਮ ਕਾਲੋਨੀ,ਪਟਿਆਲਾ ਹਨ। ਇਹਨਾਂ ਤਿੰਨੋ ਦੋਸ਼ੀ ਲੇਟ ਤਾਰਾ ਦੱਤ ਗਰੁੱਪ ਨਾਲ ਸਬੰਧ ਰੱਖਦੇ ਹਨ ਅਤੇ ਇਹਨਾਂ ਦੀ ਐਸ. ਕੇ. ਖਰੌੜ ਗਰੁੱਪ ਨਾਲ ਤਕਰਾਰਬਾਜ਼ੀ ਚਲਦੀ ਹੈ ।
ਗ੍ਰਿਫਤਾਰੀ ਅਤੇ ਬ੍ਰਾਮਦਗੀ: ਸ੍ਰੀ ਨਾਨਕ ਸਿੰਘ, ਆਈ. ਪੀ. ਐਸ. ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਜੀ ਨੇ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸ: ਹਰਜਿੰਦਰ ਸਿੰਘ ਢਿੱਲਂੋ, ਇੰਚਾਰਜ ਸਪੈੱਸ਼ਲ ਸੈੱਲ ਪਟਿਆਲਾ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਸ:ਥ: ਇੰਦਰਜੀਤ ਸਿੰਘ ਸਪੈੱਸ਼ਲ ਸੈੱਲ ਪਟਿਆਲਾ ਸਮੇਤ ਸਾਥੀ ਕਰਮਚਾਰੀਆਂ ਦੇ ਮਿਤੀ 26-02-2025 ਨੂੰ ਤੇਜ਼ਬਾਗ ਕਾਲੋਨੀ, ਪਟਿਆਲਾ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਿੰਦਰ ਸਿੰਘ ਉਰਫ ਬਿੱਲੀ, ਸੰਨੀ ਅਤੇ ਵਿਕਰਮ ਕੁਮਾਰ ਉਰਫ ਵਿਕਰਮ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਕਤਲ, ਇਰਾਦਾ ਕਤਲ ਅਤੇ ਆਰਮਜ਼ ਐਕਟ ਦੇ ਮੁੱਕਦਮੇ ਦਰਜ ਰਜਿਸਟਰ ਹਨ ਅਤੇ ਇਹਨਾਂ ਦੇ ਕਰੀਮੀਨਲ ਵਿਅਕਤੀਆਨ ਨਾਲ ਸੰਬੰਧ ਹਨ। ਜੋ ਅੱਜ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇਕੱਠੇ ਹੋ ਕੇ ਅਤੇ ਅਸਲੇ ਨਾਲ ਲੈੱਸ ਹੋ ਕੇ ਕਿਸੇ ਵੱਡੇ ਸੰਗਠਿਤ ਅਪਰਾਧ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਹਨ, ਜਿਸ ਦੇ ਆਧਾਰ ਤੇ ਮੁੱਕਦਮਾ ਨੰਬਰ 38 ਮਿਤੀ 26-02-2025 ਅ/ਧ 111,112 ਭਂਸ਼, 25(7)(8) ਅਰਮਸ ਅਚਟ ਥਾਣਾ ਕੋਤਵਾਲੀ ਪਟਿਆਲਾ ਦਰਜ ਰਸਿਜਟਰ ਕੀਤਾ ਗਿਆ ਅਤੇ ਸ: ਥ : ਇੰਦਰਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੋਸ਼ੀਆਨ ਅਮਰਿੰਦਰ ਸਿੰਘ ਉਰਫ ਬਿੱਲੀ ਪੁੱਤਰ ਮੋਹਨ ਸਿੰਘ ਵਾਸੀ ਬਾਬਾ ਸ਼ੰਕਰ ਗਿਰ ਕਾਲੋਨੀ, ਦੇਵੀਗੜ੍ਹ, ਪਟਿਆਲਾ, ਸੰਨੀ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਕਾਲਵਾ, ਜਿਲ੍ਹਾ ਜ਼ੀਦ, ਹਰਿਆਣਾ ਹਾਲ ਕਿਰਾਏਦਾਰ ਸੁਖਰਾਮ ਕਾਲੋਨੀ, ਪਟਿਆਲਾ ਅਤੇ ਵਿਕਰਮ ਕੁਮਾਰ ਪੁੱਤਰ ਰਾਧੇ ਕ੍ਰਿਸ਼ਨ ਵਾਸੀ ਸੁਖਰਾਮ ਕਾਲੋਨੀ,ਪਟਿਆਲਾ ਨੂੰ ਗੋਪਾਲ ਕਾਲੋਨੀ, ਪਟਿਆਲਾ ਤੋ ਗ੍ਰਿਫਤਾਰ ਕਰਕੇ ਇਹਨਾਂ ਪਾਸੋ 02 ਪਿਸਤੋਲ .32 ਬੋਰ ਸਮੇਤ 08 ਕਾਰਤੂਸ ਜਿੰਦਾ ਅਤੇ 02 ਪਿਸਤੌਲ .315 ਬੋਰ ਸਮੇਤ 04 ਕਾਰਤੂਸ ਜਿੰਦਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।
ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਇਸ ਗਿਰੋਹ ਦਾ ਮੁੱਖ ਸਰਗਨਾ ਦੋਸ਼ੀ ਅਮਰਿੰਦਰ ਸਿੰਘ ਉਰਫ ਬਿੱਲੀ ਉਕਤ ਖਤਰਨਾਕ ਕਿਸਮ ਦਾ ਅਪਰਾਧੀ ਹੈ। ਉਕਤ ਦੋਸ਼ੀ ਸਾਲ 2011 ਵਿੱਚ ਥਾਪਰ ਕਾਲਜ਼ ਪਟਿਆਲਾ ਵਿੱਚ ਹੋਏ ਕਤਲ ਕੇਸ ਦਾ ਮੁੱਖ ਅਪਰਾਧੀ ਹੈੈ, ਜਿਸਨੂੰ ਉਕਤ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ ਅਤੇ ਅੱਜਕੱਲ ਬੇਲ ਤੇ ਬਾਹਰ ਹੈ। ਅਮਰਿੰਦਰ ਸਿੰਘ ਉਰਫ ਬਿੱਲੀ ਉਕਤ ਲੇਟ ਤਾਰਾ ਦੱਤ ਗਰੁੱਪ ਨਾਲ ਸਬੰਧ ਰੱਖਦਾ ਹੈ । ਜੋ ਇਹਨਾਂ ਤਿੰਨੋ ਦੋਸ਼ੀਆਨ ਅਤੇ ਇਹਨਾਂ ਦੇ ਹੋਰ ਸਾਥੀਆਂ ਵੱਲੋ ਮਿਤੀ 27-01-2025 ਨੂੰ ਮਿਲ ਕੇ ਸਰਹੰਦ ਰੋਡ,ਪਟਿਆਲਾ ਨੇੜੇ ਸੰਨਰਾਈਜ਼ ਹੋਟਲ ਆਪਣੇ ਵਿਰੋਧੀ ਧੜੇ ਐਸ. ਕੇ. ਖਰੋੜ ਗਰੁੱਪ ਦੇ ਮੈਂਬਰ ਆਫਤਾਬ ਮੁਹੰਮਦ ਉਰਫ ਫੂਲ ਮੁਹੰਮਦ ਤੇ ਮਾਰ ਦੇਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕੀਤਾ ਸੀ। ਜਿਸ ਵਿੱਚ ਉਹ ਗੰਭੀਰ ਜਖਮੀ ਹੋ ਗਿਆ ਸੀ, ਜਿਸ ਸਬੰਧੀ ਥਾਣਾ ਅਨਾਜ ਮੰਡੀ ਪਟਿਆਲਾ ਵਿੱਚ ਮੁੱਕਦਮਾ ਨੰਬਰ 14 ਮਿਤੀ 28-01-2025 ਅ/ਧ 127(1),115(2),118(1),351(2),190,191(3),109 ਭਂਸ਼ ਥਾਣਾ ਅਨਾਜ਼ ਮੰਡੀ ਪਟਿਆਲਾ ਦਰਜ ਰਜਿਸਟਰ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਉਕਤ ਮੁੱਕਦਮਾ ਵਿੱਚ ਬਾਕੀ ਹੈ। ਇਹਨਾਂ ਦੋਸ਼ੀਆਨ ਦਾ ਮੇਨ ਟਾਰਗੇਟ ਆਫਤਾਬ ਮੁਹੰਮਦ ਉਰਫ ਫੂਲ ਮੁਹੰਮਦ ਜੋ ਐਸ.ਕੇ ਖਰੋੜ ਗਰੁੱਪ ਦਾ ਇੱਕ ਮੈਂਬਰ ਹੈ, ਜਿਨਾਂ ਨੇ ਉਕਤ ਮੈਂਬਰ ਦਾ ਇਹਨਾਂ ਹਥਿਆਰਾਂ ਨਾਲ ਕਤਲ ਕਰਨਾ ਸੀ। ਜਿਨ੍ਹਾਂ ਦੀ ਗ੍ਰਿਫਤਾਰੀ ਨਾਲ ਦੋਵੇ ਗਰੁੱਪਾਂ ਦੀ ਗੈਂਗਵਾਰ ਹੋਣ ਤੋ ਟਾਲਿਆ ਗਿਆ ਹੈ । ਆਫਤਾਬ ਮੁਹੰਮਦ ਉਰਫ ਫੂਲ ਮੁਹੰਮਦ ਜੋ ਕਿ ਐਸ. ਕੇ. ਖਰੌੜ ਗਰੁੱਪ ਦਾ ਐਕਟਿਵ ਮੈਂਬਰ ਹੈ ਅਤੇ ਸਾਲ 2020 ਵਿੱਚ ਭਾਰਤ ਨਗਰ ਵਿਖੇ ਸ਼ਮਸੇਰ ਕਤਲ ਕਾਂਡ ਦਾ ਦੋਸ਼ੀ ਹੈ, ਜੋ ਕਿ ਜਮਾਨਤ ਪਰ ਹੈ। ਦੋਸ਼ੀ ਸੰਨੀ ਅਤੇ ਵਿਕਰਮ ਉਕਤਾਨ ਨੇ ਸਾਲ 2021 ਵਿੱਚ ਹਥਿਆਰਾਂ ਨਾਲ ਲੈੱਸ ਹੋ ਕੇ ਦੁਕਾਨ ਮਾਲਕ ਨੂੰ ਮਾਰ ਦੇਣ ਦੀ ਨੀਅਤ ਨਾਲ ਲੁੱਟ-ਖੋਹ ਕੀਤੀ ਸੀ। ਜਿਸ ਸਬੰਧੀ ਇਹਨਾਂ ਖਿਲਾਫ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਮੁੱਕਦਮਾ ਦਰਜ ਰਜਿਸਟਰ ਹੋਇਆ ਸੀ ਅਤੇ ਦੋਸ਼ੀ ਸ਼ਨੀ ਉਕਤ ਪਾਸੋ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੇ ਸਾਲ 2023 ਵਿੱਚ ਗ੍ਰਿਫਤਾਰ ਕਰਕੇ 18 ਨਾਜ਼ਾਇਜ ਪਿਸਤੌਲ ਬ੍ਰਾਮਦ ਕੀਤੇ ਸਨ । ਉਕਤਾਨ ਦੋਸ਼ੀਆਨ ਦਾ ਆਪਸ ਵਿੱਚ ਤਾਲਮੇਲ ਜੁਡੀਸ਼ੀਅਲ ਕੱਸਟਡੀ ਦੌਰਾਨ ਹੋਇਆ ਹੈ ਅਤੇ ਆਪਸ ਵਿੱਚ ਕੇਸਵਾਰ ਵੀ ਹਨ।
ਅਪਰਾਧੀਆਂ ਦਾ ਕ੍ਰਿਮੀਨਲ ਪਿਛੋਕੜ:- ਦੋਸ਼ੀ ਅਮਰਿੰਦਰ ਸਿੰਘ ਉਰਫ ਬਿੱਲੀ ਉਕਤ ਖਿਲਾਫ ਪਹਿਲਾਂ ਵੀ ਕਤਲ, ਇਰਾਦਾ ਕਤਲ ਅਤੇ ਅਸਲਾ ਐਕਟ ਦੇ 03 ਮੁੱਕਦਮੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਰਜਿਸਟਰ ਹਨ। ਦੋਸ਼ੀ ਸੰਨੀ ਉਕਤ ਦੇ ਖਿਲਾਫ ਕੁੱਲ 4 ਮੁੱਕਦਮੇ ਦਰਜ ਰਜਿਸਟਰ ਹਨ, ਜਿਨ੍ਹਾਂ ਵਿੱਚੋ 3 ਮੁੱਕਦਮੇ ਅਸਲਾ ਐਕਟ ਅਤੇ ਇੱਕ ਮੁੱਕਦਮਾ ਇਰਾਦਾ ਕਤਲ ਦਾ ਦਰਜ ਰਜਿਸਟਰ ਹੈ। ਦੋਸ਼ੀ ਵਿਕਰਮ ਕੁਮਾਰ ਖਿਲਾਫ ਅਸਲਾ ਐਕਟ, ਡਕੈਤੀ ਅਤੇ ਇਰਾਦਾ ਕਤਲ ਦੇ 03 ਮੁੱਕਦਮੇ ਦਰਜ ਰਜਿਸਟਰ ਹਨ ।
ਸ੍ਰੀ ਨਾਨਕ ਸਿੰਘ ਆਈ. ਪੀ. ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈੱਸ ਦੇ ਮਾਧਿਅਮ ਰਾਹੀ ਗੈਰ ਸਮਾਜਿਕ ਅਤੇ ਕਰੀਮਿਨਲ ਗਤੀਵਿਧੀਆ ਕਰਨ ਵਾਲੇ ਮੁਲਜ਼ਮਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਪਟਿਆਲੇ ਜਿਲੇ ਵਿੱਚ ਲਾਅ ਐਂਡ ਆਰਡਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿਚ ਸੁਰੱਖਿਅਤ ਕੀਤਾ ਜਾਵੇਗਾ ਜੋ ਇਹਨਾਂ ਦੋਸ਼ੀਆਨ ਨੂੰ ਸਪੈੱਸ਼ਲ ਸੈੱਲ ਪਟਿਆਲਾ ਦੀ ਟੀਮ ਤੇ ਪੁਲਿਸ ਪਾਰਟੀ ਵੱਲੋ ਬਹੁਤ ਹੀ ਸਖਤ ਮਿਹਨਤ ਅਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾ ਦੇ ਖਤਰਨਾਕ ਅਪਰਾਧੀਆ ਨਾਲ ਸਬੰਧ ਹੋਣ ਕਾਰਨ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।