ਪੰਜਾਬ ਦੇ 150 ਜੋਨਾਂ ਵਿਚ ਪਾਣੀ ਦਾ acਪੱਧਰ ਘੱਟ ਗਿਆ ਹੈ : ਜਾਖੜ
ਦੁਆਰਾ: Punjab Bani ਪ੍ਰਕਾਸ਼ਿਤ :Saturday, 01 March, 2025, 02:15 PM

ਪੰਜਾਬ ਦੇ 150 ਜੋਨਾਂ ਵਿਚ ਪਾਣੀ ਦਾ ਪੱਧਰ ਘੱਟ ਗਿਆ ਹੈ : ਜਾਖੜ
ਚੰਡੀਗੜ੍ਹ : ਪੰਜਾਬ ਦੇ 150 ਜੋਨਾਂ ਵਿਚ ਪਾਣੀ ਦਾ ਪੱਧਰ ਘਟਣ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇ ਪਾਣੀ ਬਚਾਉਣਾ ਹੈ ਤਾਂ ਝੋਨਾ ਘੱਟ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ’ਚ ਪਾਣੀ ਲਗਾਤਾਰ ਖ਼ਤਮ ਹੋ ਰਿਹਾ ਹੈ ਪਰ ਰਿਚਾਰਜ ਨਹੀਂ ਹੋ ਰਿਹਾ । ਅਮਰੀਕਾ `ਚੋਂ ਕੱਢੇ ਗਏ ਨੌਜਵਾਨਾਂ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਨੌਜਵਾਨਾਂ ਨੇ ਡੰਕੀ ਲਗਾਉਣ ਲਈ 40-40 ਲੱਖ ਦਿੱਤੇ ਹਨ । 10-10 ਲੱਖ ਬਾਹਰ ਡੰਕੀ ਲਗਾਉਣ ਲਈ ਦਿੱਤੇ ਬਾਕੀ ਏਜੰਟਾਂ ਕੋਲ ਇਥੇ ਪੈਸੇ ਪਏ ਹਨ । ਸਰਕਾਰ ਇਨ੍ਹਾਂ ਏਜੰਟਾਂ ਤੋਂ ਪੈਸੇ ਕਢਵਾਏ ਤੇ ਜਿਹੜੇ ਪਨਾਮਾ ਫਸੇ ਹੋਏ ਹਨ, ਉਨ੍ਹਾਂ ਨੂੰ ਵਾਪਸ ਲੈ ਕੇ ਆਉਣ ਦਾ ਇੰਤਜ਼ਾਮ ਕਰੇ । ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ।
