ਹਰਿਆਣੇ ਤੋਂ ਸ਼ਰਾਬ ਲਿਆ ਕੇ ਵੇਚਣ ਵਾਲਾ 24 ਬੋਤਲਾਂ ਸਮੇਤ ਪੁਲਿਸ ਅੜੀਕੇ 

ਦੁਆਰਾ: Punjab Bani ਪ੍ਰਕਾਸ਼ਿਤ :Monday, 21 April, 2025, 12:51 PM

ਘਨੌਰ, 21 ਅਪ੍ਰੈਲ : ਥਾਣਾ ਸ਼ੰਭੂ ਪੁਲਿਸ ਨੇ ਹਰਿਆਣੇ ਤੋਂ ਸ਼ਰਾਬ ਲਿਆ ਕੇ ਵੇਚਣ ਵਾਲੇ ਵਿਅਕਤੀ ਨੂੰ 24 ਬੋਤਲਾਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।
 ਇਸ ਮੌਕੇ ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਮੋਹਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਤੇਪਲਾ ਕੋਲ ਮੌਜੂਦ ਸੀ।
ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਵਿਅਕਤੀ ਹਰਿਆਣਾ ਤੋਂ ਸ਼ਰਾਬ ਠੇਕਾ ਦੇਸੀ ਲਿਆ ਕੇ ਸੰਭੂ ਏਰੀਏ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੇਚਦਾ ਹੈ। ਜੋ ਕਿ ਉਹ ਵਿਅਕਤੀ ਹਰਿਆਣੇ ਤੋਂ ਲਿਆਂਦੀ ਗਈ ਸ਼ਰਾਬ ਨੂੰ  ਟੀ-ਪੁਆਇੰਟ ਪਿੰਡ ਰਾਮ ਨਗਰ ਸੈਣੀਆ ਬਨੂੰੜ ਤੇਪਲਾ ਰੋਡ ਵਿਖੇ ਵੇਚਣ ਲਈ ਖੜਾ ਹੈ। ਪੁਲਿਸ ਨੇ ਮੌਕੇ ਤੇ ਰੇਡ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ 24 ਬੋਤਲਾਂ ਸ਼ਰਾਬ ਦੀਆਂ ਮਾਰਕਾ ਮਾਲਟਾ ਫਾਰ ਸੇਲ ਇੰਨ ਹਰਿਆਣਾ ਉਨਲੀ ਬ੍ਰਾਮਦ ਹੋਈਆਂ।
ਪੁਲਿਸ ਨੇ ਮਨਖੁਸ਼ ਕੁਮਾਰ ਪੁੱਤਰ ਅਜੈ ਯਾਦਵ ਵਾਸੀ ਪਿੱਪਰਾ ਕਰੋਤੀ ਥਾਣਾ ਉਦਾ ਕਿਸ੍ਰਨਗੰਜ ਜਿਲ੍ਹਾ ਮਧੇਪੁਰਾ ਬਿਹਾਰ, ਹਾਲ ਵਾਸੀ ਕਿਰਾਏਦਾਰ ਮਾਲਕ ਨਾਨਕ ਸਿੰਘ ਜੱਗੀ ਕਲੋਨੀ ਰਾਜਪੁਰਾ ਵਿੱਚ ਰਹਿੰਦਾ ਹੈ। ਜਿਸ ਖਿਲਾਫ ਪੁਲਿਸ ਨੇ ਐਕਸਾਇਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।