ਥਾਣਾ ਘਨੌਰ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੰਧ ਪੋਕਸੋ ਐਕਟ ਤਹਿਤ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Friday, 18 April, 2025, 11:37 AM

ਘਨੌਰ (ਪਟਿਆਲਾ), 18 ਅਪੈ੍ਰਲ : ਥਾਣਾ ਘਨੌਰ ਪੁਲਸ ਨੇ ਇਕ ਵਿਅਕਤੀ ਵਿਰੱਧ ਵੱਖ ਵੱਖ ਧਾਰਾਵਾਂ 64 (2) (ਐਫ), 351 (2) ਬੀ. ਐਨ. ਐਸ., ਸੈਕਸ਼ਨ 6 ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਮਾਮੂਮਾਜਰਾ ਥਾਣਾ ਸ਼ਾਹਬਾਦ ਜਿਲਾ ਕਰੂਕਸ਼ੇਤਰਾ ਹਰਿਆਣਾ ਸ਼ਾਮਲ ਹੈ ।

ਪਿੰਡ ਲੋਹਸਿੰਬਲੀ ਤੋਂ ਪਿੰਡ ਜਮੀਤਗੜ੍ਹ ਦੇ ਵਿਚਕਾਰ ਕਾਰ ਰੋਕ ਕੇ ਮਨਜੀਤ ਸਿੰਘ ਨੇ ਉਸ ਨਾਲ ਕਾਰ ਵਿਚ ਬਣਾਏ ਸਰੀਰਕ ਸਬੰਧ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਹ ਕਰੀਬ 15 ਸਾਲਾਂ ਤੋਂ ਆਪਣੀ ਮਾਸੀ ਦੇ ਕੋਲ ਰਹਿ ਰਹੀ ਹੈ ਤੇ ਕਰੀਬ ਦੋ ਸਾਲਾਂ ਤੋਂ ਪੰਜਾਬੀ ਦਾ ਲੈਕਚਰਾਰ ਮਨਜੀਤ ਸਿੰਘ ਉਸਦੇ ਸਕੂਲ ਵਿਚ ਪੜਾਉਂਦਾ ਆ ਰਿਹਾ ਹੈ । ਸਿ਼ਕਾਇਤਕਰਤਾ ਨੇ ਦੱਸਿਆ ਕਿ ਜੋ ਕਈ ਵਾਰ ਉਸਨੂੰ ਸਕੂਲ ਤੋਂ ਘਰ ਛੱਡ ਦਿੰਦਾ ਸੀ ਤੇ 5 ਮਾਰਚ ਨੂੰ ਉਹ ਸਕੂਲ ਤੋਂ ਬਾਹਰ ਘਰ ਜਾਣ ਲਈ ਨਿਕਲ ਰਹੀ ਸੀ ਤਾਂ ਅਚਾਨਕ ਮਨਜੀਤ ਸਿੰਘ ਉਸ ਕੋਲ ਕਾਰ ਤੇ ਸਵਾਰ ਹੋ ਕੇ ਆਇਆ ਅਤੇ ਉਸਨੂੰ ਘਰ ਛੱਡਣ ਲਈ ਕਿਹਾ ਤਾਂ ਉਹ ਕਾਰ ਵਿਚ ਬੈਠ ਗਈ ਤੇ ਪਿੰਡ ਲੋਹਸਿੰਬਲੀ ਤੋਂ ਪਿੰਡ ਜਮੀਤਗੜ੍ਹ ਦੇ ਵਿਚਕਾਰ ਕਾਰ ਰੋਕ ਕੇ ਮਨਜੀਤ ਸਿੰਘ ਨੇ ਉਸ ਨਾਲ ਕਾਰ ਵਿਚ ਸਰੀਰਕ ਸਬੰਧ ਬਣਾਏ ਅਤੇ ਦੱਸਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।