Benguluru Ex DGP Murder : ਕਰਨਾਟਕ ਦੇ ਸਾਬਕਾ ਡੀ. ਜੀ. ਪੀ. ਦਾ ਪਤਨੀ ਨੇ ਕੀਤਾ ਕ. ਤ. ਲ

ਬੈਂਗਲੁਰੂ , 21 April 2025 : Benguluru Ex DGP Murder : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnatak) ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਸ (Ex DGP) ਓਮ ਪ੍ਰਕਾਸ਼ ਦਾ ਬੈਂਗਲੁਰੂ ਵਿਖੇ ਘਰ ਵਿਚ ਪਤਨੀ ਵਲੋਂ ਹੀ ਕ. ਤ. ਲ (Murder) ਕਰ ਦਿੱਤਾ ਗਿਆ ਹੈ । ਸਾਬਕਾ ਡੀ. ਜੀ. ਪੀ. ਦੇ ਕਤਲ ਦੇ ਸਬੰਧ ਵਿਚ ਪੁਲਸ ਨੇ ਪਤਨੀ ਪੱਲਵੀ ਅਤੇ ਧੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ। ਕਰਨਾਟਕ ਦੇ ਸਾਬਕਾ ਡੀ. ਜੀ. ਪੀ. ਓਮ ਪ੍ਰਕਾਸ਼ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਵੱਡਾ ਖੁਲਾਸਾ ਕਰਦਿਆਂ ਮੰਨਿਆਂ ਹੈ ਕਿ ਸਾਬਕਾ ਡੀ. ਜੀ. ਪੀ. ਓਮ ਪ੍ਰਕਾਸ਼ ਦੀ ਪਤਨੀ ਪੱਲਵੀ ਨੇ ਚਾਕੂ ਮਾਰਨ ਤੋਂ ਪਹਿਲਾਂ ਉਸ ਦੇ ਚਿਹਰੇ ’ਤੇ ਮਿਰਚ ਪਾਊਡਰ ਸੁੱਟਿਆ ਸੀ ਪਰ ਇਸ ਦੀ ਪੁਸ਼ਟੀ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਸ ਨੇ ਓਮ ਪ੍ਰਕਾਸ਼ ਦੀ ਕੁੜੀ ਪੱਲਵੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ ਕਿਉਂਕਿ ਉਹ ਕਤਲ ਕੇਸ ਦੀ ਮੁੱਖ ਸ਼ੱਕੀ ਹੈ।
ਪੱਲਵੀ ਸ਼ਾਈਜ਼ੋਫਰੀਨੀਆ ਤੋਂ ਸੀ ਪੀੜਤ ਅਤੇ ਲੈ ਰਹੀ ਸੀ ਦਵਾਈ ਵੀ
ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਟਕ ਦੇ ਡਾਂਡੇਲੀ ਵਿਚ ਜ਼ਮੀਨ ਨਾਲ ਸਬੰਧਤ ਜਾਇਦਾਦ ਵਿਵਾਦ ਵੀ ਇਸ ਘਟਨਾ ਦੇ ਪਿੱਛੇ ਇਕ ਕਾਰਨ ਮੰਨਿਆਂ ਜਾ ਰਿਹਾ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਪੱਲਵੀ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਐਚ. ਐਸ. ਆਰ. ਲੇਆਉਟ ਪੁਲਸ ਸਟੇਸ਼ਨ ਤਕ ਪਹੁੰਚ ਕੀਤੀ ਸੀ ਪਰ ਉਸ ਸਮੇਂ ਜਦੋਂ ਉੱਥੇ ਮੌਜੂਦ ਸਟਾਫ਼ ਨੇ ਉਸ ਦੀ ਗੱਲ ਨਹੀਂ ਸੁਣੀ ਤਾਂ ਉਸ ਨੇ ਥਾਣੇ ਦੇ ਸਾਹਮਣੇ ਧਰਨਾ ਲਗਾ ਦਿਤਾ ਸੀ। ਇਥੇ ਹੀ ਬਸ ਨਹੀਂ ਇਕ ਖੁਲਾਸੇ ਦੌਰਾਨ ਪੱਲਵੀ ਸ਼ਾਈਜ਼ੋਫਰੀਨੀਆ ਤੋਂ ਪੀੜਤ ਸੀ ਅਤੇ ਦਵਾਈ ਵੀ ਲੈ ਰਹੀ ਸੀ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਇਕ ਵਿਸਤ੍ਰਿਤ ਜਾਂਚ ਨਾਲ ਕਰਨਾਟਕ ਦੇ ਸਾਬਕਾ ਡੀ. ਜੀ. ਪੀ. (Ex DGP) ਓਮ ਪ੍ਰਕਾਸ਼ ਦੇ ਕਤਲ ਪਿੱਛੇ ਸੱਚਾਈ ਸਾਹਮਣੇ ਆਵੇਗੀ। ਹਾਲਾਂਕਿ, ਇਹ ਕਿਹਾ ਜਾ ਰਿਹਾ ਹੈ ਕਿ ਉਸ ਦੀ ਪਤਨੀ ਪੱਲਵੀ ਨੇ ਉਸ ਦਾ ਕਤਲ ਕੀਤਾ ਹੈ। ਜਦੋਂ ਕਤਲ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਪਰਮੇਸ਼ਵਰ ਨੇ ਕਿਹਾ ਕਿ ਉਸ ਨੂੰ ਕੋਈ ਸੁਰਾਗ ਨਹੀਂ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਜਾਂਚ ਅਧਿਕਾਰੀ ਨੇ ਅਜੇ ਤਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
