ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਵੱਲੋਂ 99 ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਦੁਆਰਾ: Punjab Bani ਪ੍ਰਕਾਸ਼ਿਤ :Monday, 21 April, 2025, 01:13 PM

ਪਟਿਆਲਾ , 21 : ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ ਵੱਲੋਂ ਸਰਕਾਰੀ ਪ੍ਰਇਮਰੀ ਸਕੂਲਾਂ ਦੇ ਸਕਾਲਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਲੜੀ ਦਾ ਸਨਮਾਨ ਸਮਾਰੋਹ ਸਨੋਰ ਦੇ ਸਾਰੇ ਸਰਕਾਰੀ ਪ੍ਰਇਮਰੀ ਸਕੂਲਾਂ ਵਿੱਚ ਆਯੋਜਿਤ ਕੀਤੇ ਗਏ ਪ੍ਰਜੈਕਟ ਇੰਚਾਰਜ ਮਨਜੀਤ ਸਿੰਘ ਪੂਰਬਾ ਅਤੇ ਮੁਹੰਮਦ ਰਮਜਾਨ ਢਿਲੋਂ ਦੀ ਦੇਖ ਰੇਖ ਹੇਠ ਡਾ. ਰਾਕੇਸ ਵਰਮੀ ਸੰਸਥਾਪਕ ਡੀ. ਬੀ. ਜੀ. ਦੀ ਸਰਪ੍ਰਸਤੀ ਹੇਠ ਪਟਿਆਲਾ ਜਿਲੇ ਦੇ 939 ਸਰਕਾਰੀ ਪ੍ਰਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹੋਂਸਲਾ ਅਫਜਾਈ ਅਤੇ ਪ੍ਰੇਰਣਾ ਦਾਇਕ ਸਨਮਾਨ ਸਮਾਰੋਹ ਕਰਵਾਉਣ ਦੇ ਮਿਥੇ ਟੀਚੇ ਅਨੁਸਾਰ 4 ਸਰਕਾਰੀ ਪ੍ਰਾਇਮਰੀ ਸਕੂਲ ਸਨੋਰ ਵਿਖੇ ਸਕਾਲਰ ਵਿਦਿਆਰਥੀਆਂ ਨੂੰ ਗਿਫਟ ਅਤੇ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਹੈਡ ਟੀਚਰ ਅਤੇ ਅਧਿਆਪਿਕਾਂ ਦਾ ਸਨਮਾਨ ਕੀਤਾ ਗਿਆ। ਫਕੀਰ ਚੰਦ ਮਿੱਤਲ ਸਾਬਕਾ ਸੁਪਰਡੈਂਟ ਪੰਜਾਬ ਪੁਲਿਸ ਨੇ ਵਿਦਿਆਰਥੀਆਂ ਨੂੰ ਪੁਲਿਸ ਦਾ ਸਤਿਕਾਰ, ਆਪਣੇ ਅਧਿਆਪਕਾ ਅਤੇ ਮਾਤਾ ਪਿਤਾ ਦੀ ਆਗਿਆ ਮੰਨਣ ਲਈ ਸੰਬੋਧਨ ਕੀਤਾ ਸਰਕਾਰੀ ਪ੍ਰਾਇਮਰੀ ਸੂਕਲ ਲੜਕੀਆਂ ਸਨੋਰ ਵਿੱਚ ਮੁਹੰਮਦ ਰਮਜਾਨ ਢਿਲੋਂ ਨੇ ਸਮੂਚੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਜੋ ਵਿਦਿਆਰਥੀ ਅੱਜ ਗਿਫਟ ਪ੍ਰਾਪਤ ਕਰਨ ਦੇ ਹੱਕਦਾਰ ਬਣੇ ਹਨ ਉਹ ਅਧਿਆਪਕਾਂ ਵੱਲੋਂ ਦਿਲਜਾਨ ਨਾਲ ਕਰਵਾਈ ਗਈ ਪੜਾਈ ਸਦਕੇ ਹੀ ਸੰਭਵ ਹੋ ਸਕਿਆ।

ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਵਿਸ਼ੇਸ ਸਨਮਾਨ 4 ਮਈ ਨੂੰ

ਸਰਕਾਰੀ ਪ੍ਰਾਇਮਰੀ ਸੂਕਲ ਸਨੋਰ -I ਵਿਖੇ ਵਿਕਾਸ ਗੋਇਲ ਫਾਇਨਾਂਸ ਸਕੱਤਰ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦਿੰਦੇ ਹੋਏ ਭਰੋਸਾ ਦਿਵਾਇਆ ਸਮੇਂ ਪ੍ਰਤੀ ਸਮੇਂ ਵਿਦਿਆਰਥੀਆਂ ਦੀ ਮਦਦ ਲਈ ਡੀ. ਬੀ. ਜੀ ਹਾਜਿਰ ਰਹੇਗਾ । ਸਰਕਾਰੀ ਪ੍ਰਾਇਮਰੀ ਸਕੂਲ- II ਸਨੋਰ ਵਿਖੇ ਅਮਨਇੰਦਰ ਸਿੰਘ ਸੈਣੀ ਮਿਓਸਪਲ ਕਾਰਪੋਰੇਸ਼ਨ ਪਟਿਆਲਾ ਨੇ ਹੈਡ ਟੀਚਰ ਅਤੇ ਅਧਿਆਪਕਾਂ ਵੱਲੋਂ ਦਿਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਸੀਮਾ ਮਹਿਤਾ ਅਤੇ ਪ੍ਰੇਮ ਮਹਿਤਾ ਨੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਪੁਰਜੋਰ ਸਿਫਾਰਸ ਕੀਤੀ। ਡਾ.ਰਾਕੇਸ ਵਰਮੀ ਸੰਸਥਾਪਕ ਡੀ.ਬੀ.ਜੀ ਨੇ ਦੱਸਿਆ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਵਿਸ਼ੇਸ ਸਨਮਾਨ 4 ਮਈ 2025 ਦਿਨ ਐਤਵਾਰ ਸ਼ਾਮ 5 ਵਜੇ ਭਾਸ਼ਾ ਭਵਨ ਸੈਮੀਨਾਰ ਹਾਲ ਪਟਿਆਲਾ ਵਿਖੇ ਕੀਤਾ ਜਾਵੇਗਾ। ਡਾ.ਰਾਕੇਸ ਵਰਮੀ ਨੇ ਸਨੋਰ ਦੇ ਸਾਰੇ ਸਕੂਲਾਂ ਦੇ ਹੈਡ ਟੀਚਰ ਅਤੇ ਅਧਿਆਪਕਾਂ ਵੱਲੋਂ ਦਿਤੇ ਗਏ ਸਹਿਯੋਗ ਅਤੇ ਵਿਦਿਆਰਥੀਆਂ ਨੂੰ ਵਧੀਆ ਪੜਾਈ ਕਰਵਾਉਣ ਲਈ ਮੁਬਾਰਕਾਂ ਦਿੱਤੀਆਂ ਅਤੇ ਆਸ਼ਾ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਮਾਤਾ ਪਿਤਾ, ਅਧਿਆਪਕਾਂ, ਸ਼ਹਿਰ ਦਾ ਨਾਮ, ਖੇਡਾਂ, ਜਿਮਨਾਸਟਿਕ, ਪੜਾਈ ਦੇ ਖੇਤਰ ਵਿੱਚ ਰੋਸ਼ਨ ਕਰਨਗੇ । ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ. ਬੀ. ਜੀ ਨੇ ਦਿੱਤੀ।