ਸ੍ਰੀ ਹਿੰਦੂ ਤਖਤ ਦੀ ਕਾਰਜਕਾਰੀ ਦਫਤਰ ਵਿਖੇ ਹੋਈ ਮੀਟਿੰਗ

ਪਟਿਆਲਾ, 21 ਅਪ੍ਰੈਲ : ਸ੍ਰੀ ਹਿੰਦੂ ਤਖਤ ਦੀ ਮੀਟਿੰਗ ਕਾਰਜਕਾਰੀ ਦਫ਼ਤਰ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਮਹਾਮੰਡਲੇਵਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਤਖ਼ਤ ਦੇ ਸੈਂਕੜੇ ਅਹੁਦੇਦਾਰਾਂ ਨੇ ਹਾਜ਼ਰੀ ਲਗਵਾਈ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵੱਲੋਂ ਬੰਗਾਲ ਅੰਦਰ ਹਿੰਦੂਆਂ ਤੇ ਹੋ ਰਹੇ ਅੱਤਿਆਚਾਰ ਦੀ ਨਿਖੇਧੀ ਕੀਤੀ ਗਈ ਕੇਂਦਰ ਸਰਕਾਰਾਂ ਨੂੰ ਤਰੁੰਤ ਮਮਤਾ ਬੈਨਰਜੀ ਸਰਕਾਰ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਉੱਨਾਂ ਵੱਲੋਂ ਕਿਹਾ ਗਿਆ ਜੇ ਕੇਂਦਰ ਸਰਕਾਰ ਨੇ ਤਰੁੰਤ ਕੋਈ ਐਕਸਨ ਨਹੀਂ ਲਿਆ ਤਾ ਵੱਖ ਵੱਖ ਰਾਜਿਆਂ ਦੀਆਂ ਹਿੰਦੂ ਸੰਸਥਾਵਾ ਵਲੋ ਬੰਗਾਲ ਅੰਦਰ ਕੋਈ ਵੱਡਾ ਕਦਮ ਚੁੱਕਿਆ ਜਾਵੇਗਾ ਜਿਸ ਦੇ ਸੰਬੰਧ ਵਿੱਚ ਪਟਿਆਲ਼ਾ ਵਿਖੇ ਹਿੰਦੂ ਸੰਗਠਨਾਂ ਵਲੋ ਪਰਸੂਰਾਮ ਵਾਟਿਕਾ ਵਿਖੇ 22 ਅਪ੍ਰੈਲ ਸ਼ਾਮ 4 ਵਜੇ ਇੱਕ ਮਹਾਂ ਸਭਾ ਰੱਖੀ ਗਈ ਹੈ ਜਿਸ ਵਿੱਚ ਹਰੇਕ ਹਿੰਦੂ ਜਥੇਬੰਦੀ, ਸੰਸਥਾ ਦੇ ਨੁਮਾਇੰਦਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਤਾ ਜੋ ਕੋਈ ਵੱਡਾ ਫੈਸਲਾ ਲਿਆ ਜਾ ਸਕੇ ਹਿੰਦੂ ਤਖਤ ਦੇ ਨੁਮਾਇੰਦੇ ਆਪਣੇ ਨਾਲ਼ ਸਾਥੀਆਂ ਨੂੰ ਲੈ ਕੇ ਇਸ ਬੈਠਕ ਵਿੱਚ ਵੱਧ ਚੜ ਕੇ ਪਹੁੰਚਣਗੇ ਇਸ ਮੌਕੇ ਗਜਿੰਦਰ ਸ਼ਰਮਾ ਮੀਤ ਪ੍ਰਧਾਨ ਹਿੰਦੂ ਤਖਤ ਭਾਰਤ, ਬੰਟੀ ਬੰਡੂਗਰ ਸਕੱਤਰ ਹਿੰਦੂ ਤਖਤ ਪੰਜਾਬ, ਈਸ਼ਵਰ ਸ਼ਰਮਾ ਜਰਨਲ ਸਕੱਤਰ ਪੰਜਾਬ ,ਪ੍ਰੇਮ ਕੁਮਾਰ ਜਰਨਲ ਸਕੱਤਰ ਹਿੰਦੂ ਤਖਤ ਪਟਿਆਲ਼ਾ,ਵਿਕਾਸ ਸ਼ਰਮਾ ਪ੍ਰਚਾਰ ਸਕੱਤਰ,ਰਾਹੂਲ ਬਡੂੰਗਰ ਮੀਡੀਆ ਸਲਾਹਕਾਰ, ਸਰਵਣ ਕੁਮਾਰ ਸਹਾਇਕ ਸਕੱਤਰ, ਗੁਰਪ੍ਰੀਤ ਗੋਲਡੀ ਸਪੋਕਸ ਪਰਸਨ, ਭੁਪਿੰਦਰ ਸੈਣੀ ਉ ਐਸ਼ ਡੀ , ਕੁਬੇਰ ਸ਼ਰਮਾ ਮੀਤ ਪ੍ਰਧਾਨ,ਅਰੂਨ ਕੁਮਾਰ ਪ੍ਰਚਾਰਕ , ਕਮਲੇਸ਼ ਸ਼ਰਮਾ ਖਜ਼ਾਨਚੀ ਹਾਜ਼ਰ ਸਨ।
