ਸ੍ਰੀ ਰਾਮ ਚੈਰੀਟੇਬਲ ਅਤੇ ਫੈਲਫੇਅਰ ਸੁਸਾਇਟੀ ਨੇ ਕਾਲੀ ਦੇਵੀ ਮੰਦਿਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨਵਰਾਤਰਿਆਂ ਮੌਕੇ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 10 April, 2025, 11:33 AM

ਪਟਿਆਲਾ, 10 ਅਪ੍ਰੈਲ : ਸ੍ਰੀ ਰਾਮ ਚੈਰੀਟੇਬਲ ਅਤੇ ਫੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਖੰਨਾ ਨੇ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਸੰਪੰਨ ਹੋਏ ਚੇਤ ਦੇ ਨਵਰਾਤਰਿਆਂ ਮੌਕੇ ਧਰਮ ਅਰਥ ਬੋਰਡ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੇ ਨਾਲ ਦੇਵ ਰਾਜ ਅਗਰਵਾਲ, ਰਮਨ ਸ਼ਰਮਾ ਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ ।
ਇਸ ਵਾਰ ਅਸ਼ਟਮੀ ਤੇ ਸ੍ਰੀ ਰਾਮ ਨੌਮੀ ਦੇ ਤਿਉਹਾਰ ਸ਼ਨੀਵਾਰ ਤੇ ਐਤਵਾਰ ਨੂੰ ਆਉਣ ਕਰਕੇ ਮੰਦਿਰ ਵਿਖੇ ਸ਼ਰਧਾਲੂਆਂ ਦਾ ਉਮੀਦ ਤੋਂ ਜਿਆਦਾ ਇਕੱਠ ਹੋ ਗਿਆ ਸੀ
ਵਰਿੰਦਰ ਖੰਨਾ ਨੇ ਕਿਹਾ ਕਿ ਇਸ ਵਾਰ ਅਸ਼ਟਮੀ ਤੇ ਸ੍ਰੀ ਰਾਮ ਨੌਮੀ ਦੇ ਤਿਉਹਾਰ ਸ਼ਨੀਵਾਰ ਤੇ ਐਤਵਾਰ ਨੂੰ ਆਉਣ ਕਰਕੇ ਮੰਦਿਰ ਵਿਖੇ ਸ਼ਰਧਾਲੂਆਂ ਦਾ ਉਮੀਦ ਤੋਂ ਜਿਆਦਾ ਇਕੱਠ ਹੋ ਗਿਆ ਸੀ, ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਵੀ ਛੋਟੇ ਪੈ ਗਏ ਸਨ, ਇਸ ਲਈ ਉਹ ਮੰਗ ਕਰਦੇ ਹਨ, ਕਿ ਆਉਣ ਵਾਲੇ ਨਵਰਾਤਿਰਆਂ ਤੋਂ ਪਹਿਲਾਂ ਹੀ ਅਜਿਹੇ ਪੁਖਤਾ ਪ੍ਰਬੰਧ ਕੀਤੇ ਜਾਣ ਕਿ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਵੇ । ਸ੍ਰੀ ਰਾਮ ਚੈਰੀਟੇਬਲ ਅਤੇ ਫੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਵਿਧਾਇਕ ਅਜੀਤਪਾਲ‌ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਭੂਤ ਨਾਥ ਮੰਦਿਰ ਨੂੰ ਜਾਣ ਵਾਲੀ ਸੜਕ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਇਸ ਲਈ ਉਹ ਮੰਗ ਕਰਦੇ ਹਨ, ਕਿ ਸਾਵਨ ਆਉਣ ਤੋਂ ਪਹਿਲਾਂ-ਪਹਿਲਾਂ ਇਹ ਸੜਕ ਮੁਕੰਮਲ ਕੀਤੀ ਜਾਵੇ ਤਾਂ ਕਿ ਸ਼ਰਧਾਲੂਆਂ ਨੂੰ ਸੁਵਿਧਾ ਹੋ ਜਾਵੇ ।
ਭੂਤਨਾਥ ਮੰਦਿਰ ਲਈ ਪਾਸ ਕੀਤੀ ਸੜਕ ਦਾ ਨਿਰਮਾਣ ਜਲਦ ਕਰਨ ਦੀ ਮੰਗ ਕੀਤੀ 
ਵਰਿੰਦਰ ਖੰਨਾ ਨੇ ਸ੍ਰੀ ਕਾਲੀ ਦੇਵੀ ਮੰਦਿਰ ਦੇ ਸਾਹਮਣੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕਰਨ ਦੀ ਮੰਗ ਵੀ ਉਠਾਈ ਅਤੇ ਦੱਸਿਆ ਕਿ ਉਨ੍ਹਾਂ ਨੇ ਮਾਲ ਰੋਡ ਉਪਰ ਪਾਣੀ ਖੜ੍ਹਨ ਦਾ ਮਾਮਲਾ ਉਠਾਇਆ ਸੀ, ਜਿਸ ਬਾਬਤ ਨੈਸ਼ਨਲ ਹਾਈਵੇ ਉਪ-ਮੰਡਲ ਸਰਹਿੰਦ ਐਡ ਪਟਿਆਲਾ ਤੋਂ ਉਨ੍ਹਾਂ ਨੂੰ ਪੱਤਰ ਮਿਲਿਆ ਹੈਕਿ ਮੰਦਿਰ ਦੇ ਸਾਹਮਣੇ ਪਾਣੀ ਖੜ੍ਹਨ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਦੇ ਧੰਨਵਾਦੀ ਹਨ, ਜੋ ਕਿ ਮੰਦਿਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਸੁਝਾਉ ਉਪਰ ਤੁਰੰਤ ਅਮਲ ਕਰਦੇ ਹਨ ।