ਪੰਜਾਬ ਸਿਖਿਆ ਕਾਲਜ਼ ਦੇ ਵਿਦਿਆਰਥੀਆਂ ਨੂੰ ਸਿਹਤ ਫਸਟ ਏਡ ਸੁਰੱਖਿਆ ਬਾਰੇ ਜਾਗਰੂਕ ਕੀਤਾ : ਡਾਕਟਰ ਭੁਪਿੰਦਰ ਕੌਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 09 April, 2025, 03:03 PM

ਪਟਿਆਲਾ : ਵਿਸ਼ਵ ਸਿਹਤ ਦਿਵਸ ਮੌਕੇ ਪੰਜਾਬ ਸਿਖਿਆ ਕਾਲਜ਼ ਰਾਏਪੁਰ ਵਿਖੇ ਵਿਦਿਆਰਥੀਆਂ ,ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਚੰਗੀ ਸਿਹਤ ਤੰਦਰੁਸਤੀ ਅਰੋਗਤਾ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਪ੍ਰਿੰਸੀਪਲ ਡਾਕਟਰ ਭੁਪਿੰਦਰ ਕੌਰ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਏ । ਡਾਕਟਰ ਭੁਪਿੰਦਰ ਕੌਰ ਨੇ ਕਿਹਾ ਕਿ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ ਲਈ ਦਵਾਈਆਂ ਅਪ੍ਰੈਸਨ ਜਾ ਨਸ਼ੇ ਨਹੀਂ ਸਗੋਂ, ਸੰਤੁਲਿਤ ਭੋਜਨ, ਸ਼ੁਧ ਪਾਣੀ ਅਤੇ ਵਾਤਾਵਰਨ, ਕਸਰਤਾਂ ਅਤੇ ਸਰੀਰਕ ਮਾਨਸਿਕ ਸਮਾਜਿਕ ਸਨਮਾਨ ਖੁਸ਼ਹਾਲੀ ਜ਼ਰੂਰੀ ਹਨ ।
ਚੰਗੀ ਸਿਹਤ ਤੰਦਰੁਸਤੀ ਅਰੋਗਤਾ ਲਈ ਗਲਾਂ ਦਸੀਆਂ 8 ਵੱਡਮੁੱਲੀਆਂ 
ਇਸ ਮੌਕੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤੀਯ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਡਾਕਟਰ ਕਾਕਾ ਰਾਮ ਵਰਮਾ ਨੇ ਦਸਿਆ ਕਿ ਆਪਣੇ ਦਿਲ ਦਿਮਾਗ ਫੇਫੜਿਆਂ ਕਿਡਨੀ ਅਤੇ ਲੀਵਰ ਨੂੰ ਠੀਕ ਰੱਖਣ ਲਈ ਕੁਦਰਤ ਨਾਲ ਜੁੜੋ, ਮਸ਼ੀਨਾਂ ਅਤੇ ਘਟੀਆ ਭੋਜਨ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਨਸ਼ਿਆਂ ਤਣਾਅ, ਪ੍ਰੇਸ਼ਾਨੀਆਂ, ਲਾਲਚ , ਨਫਰਤਾਂ ਹਿੰਸਾਂ ਤੋਂ ਬਚਕੇ ਰਹੋ । ਉਨਾਂ ਨੇ ਚੰਗੀ ਸਿਹਤ ਤੰਦਰੁਸਤੀ ਅਰੋਗਤਾ ਲਈ 8 ਵੱਡਮੁੱਲੀਆਂ ਗਲਾਂ ਦਸੀਆਂ । ਕਾਕਾ ਰਾਮ ਵਰਮਾ ਨੇ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਏ. ਬੀ. ਸੀ. ਡੀ. ਦੀ ਟ੍ਰੇਨਿੰਗ ਦਿੱਤੀ ।
ਵਿਦਿਆਰਥੀਆਂ ਕੀਤੇ ਫਸਟ ਏਡ ਬਕਸ਼ੇ ਤਿਆਰ 
ਵਿਦਿਆਰਥੀਆਂ ਵਲੋਂ ਫਸਟ ਏਡ ਬਕਸ਼ੇ ਤਿਆਰ ਕੀਤੇ,‌ ਅਤੇ ਫਸਟ ਏਡ ਬਕਸਿਆਂ ਦੀ ਠੀਕ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ । ਪੰਜਾਬ ਪੁਲਸ ਦੇ ਏ. ਐਸ. ਆਈ. ਰਾਮ ਸਰਨ ਆਵਾਜਾਈ ਸਿਖਿਆ ਸੈਲ ਨੇ ਆਵਾਜਾਈ ਸਾਇਬਰ ਨਸ਼ਿਆਂ ਅਪਰਾਧਾਂ, ਮਾੜੇ ਸਾਥੀਆਂ, ਘਟੀਆ ਵਿਚਾਰਾਂ ਭਾਵਨਾਵਾਂ ਅਤੇ ਆਦਤਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ । ਐਨ. ਐਸ. ਐਸ. ਪ੍ਰੋਗਰਾਮ ਅਫਸਰ ਚਰਨਜੀਤ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਿਹਤ, ਤੰਦਰੁਸਤੀ, ਸੁਰੱਖਿਆ, ਬਚਾਉ, ਮਦਦ ਭਾਈਚਾਰੇ ਸਹਿਣਸ਼ੀਲਤਾ ਨਿਮਰਤਾ ਅਨੁਸ਼ਾਸਨ ਦੇ ਗਿਆਨ ਅਪਣਾ ਕੇ, ਇਨਸਾਨ ਸਨਮਾਨ ਇੱਜ਼ਤ ਅਤੇ ਖੁਸ਼ਹਾਲੀ ਉਨਤੀ ਪ੍ਰਾਪਤ ਕਰ ਸਕਦੇ ਹਨ ।