ਥਾਣਾ ਸਨੋਰ ਪੁਲਸ ਵੱਲੋ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਆਕਤੀ ਕਾਬੂ

ਪਟਿਆਲਾ, 11 ਅਪ੍ਰੈਲ : ਥਾਣਾ ਸਨੌਰ ਦੀ ਪੁਲਸ ਨੇ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ 1 ਕੁਇੰਟਲ ਭੁੱਕੀ ਚੂਰਾ ਪੋਸਤ ਸਣੇ ਇਕ ਮੈਂਬਰ ਨੂੰ ਕਾਬੂ ਕੀਤਾ ਹੈ । ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦਸਿਆ ਕਿ ਐਸਐਸਪੀ ਡਾ. ਨਾਨਕ ਸਿੰਘ, ਐਸ. ਪੀ. (ਸਿਟੀ) ਪਲਵਿੰਦਰ ਚੀਮਾ, ਡੀਐਸਪੀ ਗੁਰਪ੍ਰਤਾਪ ਸਿੰਘ ਯੋਗ ਅਗਵਾਈ ਵਿੱਚ ਪੁਲਸ ਪਾਰਟੀ ਦੇ ਬੱਸ ਅੱਡਾ ਸਨੋਰ ਵਿਖੇ ਸੱਕੀ ਤੇ ਭੈੜੇ ਪੁਰਸਾਂ ਦੀ ਤਲਾਸ ਵਿੱਚ ਮੌਜੂਦ ਸੀ ਤਾਂ ਉਨਾਂ ਨੂੰ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਬੀਰ ਸਿੰਘ ਉਰਫ ਜੱਸੀ ਪੁੱਤਰ ਨਿਰਮਲ ਸਿੰਘ ਵਾਸੀ ਫਰੈਡਜ ਕਲੋਨੀ ਅਤੇ ਅਮਰੀਕ ਸਿੰਘ ਪੁੱਤਰ ਟੇਕ ਸਿੰਘ ਵਾਸੀ ਪਿੰਡ ਲੁਬਾਣਾ ਮਾਡਲ ਐਚ ਆਰ 26 ਬੀ.ਐਸ 0701 ਮਾਰਕਾ ਵੈਟੋ ਰੰਗ ਸਿਲਵਰ ਵਿੱਚ ਭੂਕੀ ਚੂਰਾ-ਡੋਡੋ ਪੋਸਤ ਦੂਜੀ ਸਟੇਟ ਵਿੱਚੋ ਲੈ ਕਰ ਪੰਜਾਬ ਸਪਲਾਈ ਕਰ ਰਹੇ ਹਨ । ਅੱਜ ਉਕਤ ਕਾਰ ਵਿੱਚ ਪਿੰਡ ਨੂਰਖੇੜੀਆਂ ਤੋਂ ਸਨੋਰ ਰੋਡ ਆ ਰਹੇ ਹਨ ਜੇਕਰ ਇੱਟਾਂ ਵੱਲੇ ਭੱਠੇ ਬਾ ਹੱਦ ਪਿੰਡ ਸਨੋਰ ਪਰ ਨਾਕਾਬੰਦੀ ਕੀਤੀ ਜਾਵੇ ਤਾ ਕਾਬੂ ਆ ਸਕਦੇ ਹਨ ।
ਕਾਰ ਵਿੱਚੋ 100 ਕਿਲੋ ਭੂਕੀ ਚੂਰਾ ਪੋਸਤ (ਡੋਡੇ) ਬ੍ਰਾਮਦ ਕੀਤੇ
ਇੰਸ. ਕੁਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਨੋਰ ਨੇ ਸਮੇਤ ਪੁਲਿਸ ਪਾਰਟੀ ਦੇ ਇੱਟਾਂ ਵੱਲੇ ਭੱਠੇ ਪਰ ਨਾਕਾਬੰਦੀ ਕਰਕੇ ਉਕਤ ਕਾਰ ਨੂੰ ਰੋਕਣ ਦਾ ਇਸਾਰਾ ਕੀਤਾ ਜੋ ਕਾਰ ਦਾ ਡਰਾਇਵਰ ਜਸਵੀਰ ਸਿੰਘ ਉਕਤ ਕਾਰ ਨੂੰ ਥੋੜੀ ਪਿੱਛੇ ਰੋਕ ਕੇ ਕਾਰ ਵਿੱਚੋ ਮੋਕਾ ਤੋ ਭੱਜ ਗਿਆ ਅਤੇ ਕੰਡਕਟਰ ਸੀਟ ਪਰ ਬੈਠੇ ਅਮਰੀਕ ਸਿੰਘ ਉਕਤ ਨੂੰ ਕਾਬੂ ਕੀਤਾ ਤੇ ਕਾਰ ਵਿੱਚ ਨਸੀਲਾ ਪਦਾਰਥ ਹੋਣ ਦੇ ਸੱਕ ਪਰ ਮੋਕਾ ਪਰ ਸ੍ਰੀ ਗੁਰਪ੍ਰਤਾਪ ਸਿੰਘ ਉਪ-ਕਪਤਾਨ ਪੁਲਿਸ ਦਿਹਾਤੀ ਪਟਿਆਲਾ ਨੂੰ ਮੋਕਾ ਪਰ ਬੁਲਕੇ ਉਹਨਾ ਦੀ ਹਜਾਰੀ ਵਿੱਚ ਕਾਰ ਵਿੱਚੋ 100 ਕਿਲੋ ਭੂਕੀ ਚੂਰਾ ਪੋਸਤ (ਡੋਡੇ) ਬ੍ਰਾਮਦ ਕੀਤੇ ਅਤੇ ਦੋਸੀ ਅਮਰੀਕ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਜਾ ਰਿਹਾ ਹੈ, ਜਿਸ ਦਾ ਰਿਮਾਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਦੋਸੀ ਜਸਬੀਰ ਸਿੰਘ ਦੀ ਗ੍ਰਿਫਤਾਰੀ ਸਬੰਧੀ ਰੇਡ ਕੀਤੀ ਜਾ ਰਹੀ ਹੈ ।
