ਡਾਕਟਰ ਬੀ. ਐਲ. ਭਾਰਦਵਾਜ ਨੇ ਰਿਟਾਇਰਮੈਂਟ ਮਰੀਜਾਂ ਦੀ ਸੇਵਾ ਲਈ ਮੁੜ ਕੀਤਾ ਹਸਪਤਾਲ ਜੁਆਇਨ

ਦੁਆਰਾ: Punjab Bani ਪ੍ਰਕਾਸ਼ਿਤ :Friday, 11 April, 2025, 11:55 AM

ਪਟਿਆਲਾ, 11 ਅਪੈ੍ਰਲ  : ਸ਼ਾਹੀ ਸ਼ਹਿਰ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਬਤੌਰ ਪਿ੍ਰੰਸੀਪਲ ਅਤੇ ਮੈਡੀਸਨ ਮੁਖੀ ਦੇ ਨਾਲ ਨਾਲ ਮੈਡੀਕਲ ਸੁਪਰਡੈਂਟ ਰਹਿ ਚੁੱਕੇ ਡਾ. ਬੀ. ਐਲ. ਭਾਰਦਵਾਜ ਨੇਰਿਟਾਇਰਮੈਂਟ ਤੋਂ ਬਾਅਦ ਵੀ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਮੁੜ ਮਨੀਪਾਲ ਹਸਪਤਾਲ ਜੁਆਇਨ ਕਰ ਲਿਆ ਹੈ। ਜਿਸਦੇ ਚਲਦਿਆਂ ਡਾ. ਭਾਰਦਵਾਜ ਸਵੇਰੇ ਮਨੀ ਹਸਪਤਾਲ ਵਿਚ ਸੇਵਾਵਾਂ ਦੇਣ ਤੋਂ ਬਾਅਦ ਦੁਪਹਿਰ ਅਤੇ ਸ਼ਾਮ ਸਮੇਂ ਗੋਬਿੰਦ ਨਗਰ ਨੇੜੇ ਢਿੱਲੋਂ ਮਾਰਗ ਵਿਖੇ ਬਣਾਏ ਗਏ ਕਲੀਨਿਕ ਵਿਖੇ ਮਰੀਜ਼ਾਂ ਨੂੰ ਸੇਵਾਵਾਂ ਦੇਣਗੇਤਾਂ ਜੋ ਕੋਈ ਵੀ ਮਰੀਜ਼ ਇਲਾਜ ਤੋਂ ਵਾਂਝਾ ਨਾ ਰਹਿ ਸਕੇ ।

ਜਬ ਤਕ ਹੈ ਦਮ ਤਬ ਦਮ ਨਿਭਾਏਂਗੇ ਹਮ

ਜਿਕਰਯੋਗ ਹੈ ਕਿ ਡਾ. ਬੀ. ਐਲ. ਭਾਰਦਵਾਜ ਡਾਕਟਰੀ ਕਿੱਤੇ ਦੀ ਇਕ ਮੰਨੀ ਪ੍ਰਮੰਨੀ ਸ਼ਖਸੀਅਤ ਹਨ ਤੇ ਡਾਕਟਰ ਦੇ ਤੌਰ ਤੇ ਮਰੀਜਾਂ ਦਾ ਇਲਾਜ ਕਰਨ ਨੂੰ ਪਹਿਲ ਦੇਣ ਦੇ ਨਾਲ ਨਾਲ ਇਕ ਸਮਾਜ ਸੇਵਕ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਪਹਿਲਾਂ ਵਾਂਗ ਜਾਰੀ ਰੱਖ ਰਹੇ ਹਨ ਕਿਉਂਕਿ ਕਿਸੇ ਅਹੁਦੇ ਤੋਂ ਰਿਟਾਇਰ ਹੋਣ ਨੂੰ ਰਿਟਾਇਰਮੈਂਟ ਨਹੀਂ ਸਮਝਦੇ ਬਲਕਿ ਜਿੰਮੇਵਾਰੀ ਨੂੰ ਜਬ ਤਕ ਹੈ ਦਮ ਤਬ ਦਮ ਨਿਭਾਏਂਗੇ ਹਮ ਨੂੰ ਹੀ ਪਹਿਲ ਦਿੰਦੇ ਹਨ ਤੇ ਅੱਜ ਵੀ ਮਰੀਜਾਂ ਲਈ ਪੂਰਾ ਦਿਨ ਸੇਵਾਵਾਂ ਦੇਣਗੇ ।