ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸਾਂ 'ਤੇ ਅਸਲ ਅਕਾਲੀ ਦਲ ਲਈ ਪੰਜਾਬ ਵਿਚ ਲੰਖਾਂ ਦੀ ਭਰਤੀ ਹੋ ਰਹੀ ਹੈ : ਸੁਰਜੀਤ ਰੱਖੜਾ

ਪਟਿਆਲਾ, 11 ਅਪ੍ਰੈਲ : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ‘ਤੇ ਅਸਲ ਅਕਾਲੀ ਦਲ ਲਈ ਪੰਜਾਬ ਵਿਚ ਜਿੱਥੇ ਲੱਖਾਂ ਦੀ ਭਰਤੀ ਹੋ ਰਹੀ ਹੈ, ਉੱਥੇ ਸੰਗਤਾਂ ਆ ਮੁਹਰੇ ਹੋ ਕੇ ਭਰਤੀ ਲਈ ਅੱਗੇ ਆ ਰਹੀਆਂ ਹਨ, ਜੋਕਿ ਬਹੁਤ ਹੀ ਸ਼ਲਾਘਾਯੋਗ ਹੈ । ਸੁਰਜੀਤ ਰੱਖੜਾ ਨੇ ਆਖਿਆ ਕਿ ਪੰਜਾਬ ਦੇ ਲੋਕ ਇਕ ਪਾਸੜ ਅਕਾਲ ਤਖਤ ਸਾਹਿਬ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਚਲ ਰਹੇ ਹਨ ਅਤੇ ਅਕਾਲੀ ਦਲ ਨੂੰ ਮਜਬੂਤ ਕਰ ਰਹੇ ਹਨ । ਉਨਾਂ ਕਿਹਾ ਕਿ ਇਹ ਪਾਰਟੀ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਅੱਗੇ ਵਧੀ ਹੈ । ਅੱਜ ਵੀ ਜੇਕਰ ਇਸ ਪਾਰਟੀ ਨੂੰ ਕੋਈ ਮੁਸ਼ਕਲ ਆਈ ਹੈ ਤਾਂ ਫਿਰ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਦਿਸ਼ਾ ਦਿੰਦੇ ਹੋਏ ਮੁੜ ਮਜ਼ਬੂਤ ਕਰਨ ਲਈ ਸਾਨੂੰ ਇਕ ਤਰ੍ਹਾਂ ਦੀ ਸੇਵਾ ਦਿੱਤੀ ਹੈ ।
ਸੰਗਤਾਂ ਆਪ ਮੁਹਰੇ ਭਰਤੀ ਲਈ ਆ ਰਹੀਆਂ ਹਨ
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਇਹ ਭਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਹੋਇਆ ਹੈ ਅਤੇ ਪੰਥ ਅਤੇ ਸਿੱਖ ਸਿਆਸਤ ਨੂੰ ਪ੍ਰਫੁਲਿਤ ਕਰਨ ਲਈ ਸਭਨਾਂ ਵਧ ਚੜਕੇ ਇਸ ਵਿਚ ਹਿੱੰਸਾ ਲਿਆ ਹੈ ਅਤੇ ਅਜੇ ਵੀ ਲੈ ਰਹੇ ਹਨ । ਸੁਰਜੀਤ ਰੱਖੜਾ ਨੇ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਇਕ ਸੰਘਰਸ਼ ਅਤੇ ਵਿਸ਼ੇਸ਼ ਵਿਰਾਸਤ ਦੀ ਦੇਣ ਹੈ ਪਰ ਕੁਝ ਆਗੂਆਂ ਦੇ ਆਪ ਹੁੰਦਰੇ ਫੈਸਲਿਆਂ ਕਰਕੇ ਇਸ ਪਾਰਟੀ ਦੀ ਹੋਂਦ ਨੂੰ ਵੱਡੀ ਸੱਟ ਵੱਜੀ ਹੈ । ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਅਤੇ ਖੇਤਰੀ ਪਾਰਟੀ ਦੀ ਹੋਂਦ ਇਕੱਲੇ ਸਿੱਖਾਂ ਲਈ ਨਹੀਂ ਬਲਕਿ ਪੂਰੇ ਪੰਜਾਬ ਲਈ ਬੇਹੱਦ ਅਹਿਮ ਹੈ । ਉਨ੍ਹਾਂ ਕਿਹਾ ਕਿ ਅੱਜ ਜੋ ਪਾਰਟੀ ਪ੍ਰਤੀ ਹਾਲਾਤ ਪੈਦਾ ਹੋਏ ਹਨ ਉਸ ਤੋਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਬਲਕਿ ਇਸ ਨੂੰ ਅਕਾਲ ਪੁਰਖ ਦੀ ਕਿਰਪਾ ਸਮਝਦੇ ਹੋਏ ਇਸ ਨੂੰ ਮੁੜ ਉਭਰਨ ਦੀ ਕਾਰਵਾਈ ਸਮਝਣਾ ਚਾਹੀਦਾ ਹੈ ।
ਪੰਜਾਬ ਦੇ ਲੋਕ ਇਕ ਪਾਸੜ ਅਕਾਲ ਤਖਤ ਸਾਹਿਬ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਚਲੇ
ਉਨ੍ਹਾਂ ਕਿਹਾ ਕਿ ਅੱਜ ਇਸ ਭਰਤੀ ਵਿਚ ਫਰਜ ਦੇ ਨਾਲ ਨਾਲ ਸੇਵਾ ਸਮਝਕੇ ਵਧ ਚੜ੍ਹਕੇ ਹਿੱਸਾ ਲੈਣ ਦੇ ਨਾਲ ਦੂਜਿਆਂ ਨੂੰ ਵੀ ਇਸ ਭਰਤੀ ਨਾਲ ਜੋੜਨਾ ਚਾਹੀਦਾ ਹੈ । ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਲੋਕਾਂ ਵਲੋ ਵੀ ਇਸ ਭਰਤੀ ਮੁਹਿੰਮ ਪੂਰਾ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਉਹ ਸਭ ਦੇ ਧੰਨਵਾਦੀ ਹਨ । ਉਨਾ ਕਿਹਾ ਕਿ ਪਾਰਟੀ ਨੂੰ ਪੂਰੀ ਤਰ੍ਹਾ ਮਜਬੂਤੀ ਪ੍ਰਦਾਨ ਕੀਤੀ ਜਾਵੇਗੀ ।
