ਇੱਕ ਕਰੋੜ ਦੀ ਧੋਖੇ ਨਾਲ ਠਗੀ ਕਰਨ ਦੇ ਦੋਸ਼ ਵਿਚ ਪੁਲਸ ਨੇ ਦੋ ਵਿਅਕਤੀਆਂ 'ਤੇ ਕੀਤਾ ਮਾਮਲਾ ਦਰਜ

ਪਟਿਆਲਾ, 10 ਅਪ੍ਰੈਲ : ਪੁਲਸ ਨੇ ਅੱਜ ਦੋ ਵਿਅਕਤੀਆਂ ਉਪਰ ਇੱਕ ਕਰੋੜ ਦੀ ਧੋਖੇ ਨਾਲ ਠਗੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ, ਜਿਸ ਵਿਚ ਉਕਤ ਵਿਅਕਤੀ ਬਿਆਨਾ ਵਸੂਲ ਕਰਨ ਤੋਂ ਬਾਅਦ ਰਜਿਟਰੀ ਕਰਾਉਣ ਤੋਂ ਮੁਕਰੇ ਹਨ ।
ਜਮੀਨ ਦਾ ਬਿਆਨਾਂ ਵਸੂਲ ਕਰਨ ਤੋਂ ਬਾਅਦ ਰਜਿਸਟਰੀ ਕਰਵਾਉਣ ਤੋਂ ਮੁਕਰੇ
ਇਸ ਸਬੰਧੀ ਜਾਣਕਾਰੀ ਦਿੰਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਸ਼ ਸਿੰਗਲਾ ਪੁੱਤਰ ਰਾਮ ਕੁਮਾਰ ਸਿੰਗਲਾ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਪਰਮਿੰਦਰ ਸਿੰਘ ਤੇ ਧਰਮਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕੋਟਲੀ ਸਮਾਣਾ ਹਾਲ ਵਾਸੀ ਸੂਲਰ ਵਲੋ ਵਲੋ ਆਪਣੀ ਜਮੀਨ ਜੋਕਿ ਪਿੰਡ ਦੌਣ ਕਲਾਂ ਸਥਿਤ ਹੈ, ਨੂੰ ਵੇਚਣ ਦਾ ਸੌਦਾ ਕਰਕੇ ਇਕਰਾਰਨਾਮਾ 27 ਮਈ 2024 ਨੂੰ 95 ਲੱਖ 60 ਹਜਾਰ ਰੁਪਏ ਪ੍ਰਤੀ ਏਕੜ ਗਵਾਹਾਂ ਦੀ ਹਾਜਰੀ ਵਿਚ ਕੀਤਾ ਸੀ, ਜਿਨਾ 80 ਲੱਖ ਰੁਪਏ ਬਤੌਰ ਬਿਆਨਾ ਵਸੂਲ ਕੀਤਾ, ਜਿਸ ਵਿਚੋ 60 ਲੱਖ ਰੁਪਏ ਨਕਦ ਅਤੇ 10 ਲਖ ਰੁਪਏ ਚੈਕ ਰਾਹੀ ਵਸੂਲ ਕੀਤੇ ।
31 ਦਸੰਬਰ 2024 ਨੂੰ ਰਜਿਸਟਰੀ ਦੀ ਮਿਤੀ ਤੈਅ ਕੀਤੀ ਗਈ
ਉਨਾ ਦਸਿਆ ਕਿ ਇਸ ਤੋ ਬਾਅਦ 31 ਦਸੰਬਰ 2024 ਨੂੰ ਰਜਿਸਟਰੀ ਦੀ ਮਿਤੀ ਤੈਅ ਕੀਤੀ ਗਈ । ਉਨਾ ਦਸਿਆ ਕਿ ਉਸਤੋ ਕੁੱਝ ਸਮੇਂ ਬਾਅਦ ਦੋਸ਼ੀ ਧਰਮਿੰਦਰ ਸਿੰਘ ਨੇ ਜੁਲਾਈ 2024 ਨੂੰ ਉਨਾ ਕੋਲ ਪਹੁੰਚ ਕੀਤੀ ਅਤੇ ਕਿਹਾ ਕਿ ਉਸਨੂੰ ਬੈਂਕ ਤੋਂ ਐਨ. ਓ. ਸੀ. ਲੈਣ ਲਈ ਪੈਸਿਆਂ ਦੀ ਲੋੜ ਹੈ ਕਿਉਂਕਿ ਉਕਤ ਜਮੀਨ ਬੈਂਕ ਕੋਲ ਗਿਰਵੀ ਪਈ ਹੈ, ਉਸਨੂੰ ਛੁਡਵਾਉਣਾ ਹੈ ਅਤੇ ਉਹ ਮਿਥੀ ਤਾਰੀਖ ਨੂੰ ਉਕਤ ਜਮੀਨ ਦੀ ਰਜਿਸਟਰੀ ਐਨ. ਓ. ਸੀ. ਲੈ ਕੇ ਕਰਵਾ ਦੇਵੇਗਾ, ਜਿਸ ਲਈ ਉਕਤ ਦੋਸ਼ੀ ਨੇ 20 ਲੱਖ ਰੁਪਏ ਦੀ ਮੰਗ ਕੀਤੀ ਤਾਂ ਅਸੀ ਉਸ ਉਪਰ ਭਰੋਸਾ ਕਰਦਿਆਂ 20 ਲੱਖ ਰੁਪਏ ਆਰਟੀਜੀਐਸ ਰਾਹੀ 17 ਜੁਲਾਈ 2024 ਨੂੰ ਅਦਾ ਕੀਤੇ ਸਨ ।
ਇਕ ਕਰੋੜ ਰੁਪਏ ਸਾਡੇ ਪਾਸੋ ਵਸੂਲ ਕਰਕੇ ਧੋਖਾ ਕੀਤਾ ਹੈ
ਉਨਾ ਦਸਿਆ ਕਿ ਇਸ ਤਰ੍ਹਾਂ ਉਕਤ ਦੋਸ਼ੀ ਨੇ ਸਾਡੇ ਕੋਲੋ ਇਕ ਕਰੋੜ ਰੁਪਏ ਸਾਡੇ ਪਾਸੋ ਵਸੂਲ ਕਰਕੇ ਧੋਖਾ ਕੀਤਾ ਹੈ, ਜਦੋ ਕਿ ਅਸੀ 31 ਦਸੰਬਰ 2024 ਨੂੰ ਸਵੇਰ ਤੋ ਲੈ ਕੇ ਸ਼ਾਮ ਤੱਕ ਸਬ ਰਜਿਸਟਰਾਰ ਪਟਿਆਲਾ ਦੇ ਦਫਤਰ ਵਿਖੇ ਹਾਜਰ ਰਹੇ ਪਰ ਉਹ ਉੱਥੇ ਨਹੀ ਆਏ ਅਤੇ ਨਾ ਹੀ ਉਨਾ ਉਕਤ ਜਮੀਨ ਉਪਰ ਖੜਾ ਲੋਨ ਕਲੀਅਰ ਕਰਵਾਇਆ ਅਤੇ ਹੁਣ ਉਕਤ ਵਿਅਕਤੀ ਸਾਨੂੰ ਧਮਕੀਆਂ ਦੇ ਰਹੇ ਹਨ। ਪੁਲਸ ਨੇ ਬਿਆਨਾਂ ਦੇ ਅਧਾਰ ‘ਤੇ ਉਕਤ ਵਿਅਕਤੀਆਂ ਉਪਰ ਧਾਰਾ 406, 420, 120-ਬੀ ਆਈ. ਪੀ. ਸੀ. ਅਧੀਨ ਮੁਕਦਮਾ ਦਰਜ ਕੀਤਾ ਹੈ, ਜਿਸਦੀ ਜਾਂਚ ਜਾਰੀ ਹੈ ।
