ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ 15 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ ਟੀਕਾਕਰਨ ਮੁਹਿੰਮ

ਪਟਿਆਲਾ, 10 ਅਪ੍ਰੈਲ : ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਹੇਠ ਅਤੇ ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰੀ ਰਾਹੁਲ ਭੰਡਾਰੀ (ਆਈ. ਏ. ਐੱਸ.) ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਪੰਜਾਬ ਡਾ. ਗੁਰਸ਼ਰਨਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਸੂਬੇ ਵਿੱਚ ਮੂੰਹ-ਖੁਰ ਬਿਮਾਰੀ ਦੇ ਖ਼ਾਤਮੇ ਵਾਸਤੇ ਮੂੰਹ-ਖੁਰ ਟੀਕਾਕਰਨ ਮੁਹਿੰਮ ਦੀ 15 ਅਪ੍ਰੈਲ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ 30 ਅਪ੍ਰੈਲ ਤੱਕ ਜਾਰੀ ਰਹੇਗੀ । ਪੇਟ ਦੇ ਕੀੜਿਆਂ ਤੋਂ ਰਹਿਤ ਕਰਨ ਦੇ ਲਈ ਡੀਵਰਮਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ
ਇਸ ਲੜੀ ਵਿੱਚ ਪਸ਼ੂਆਂ ਵਿੱਚ ਬਿਮਾਰੀ ਤੋਂ ਲੜਨ ਦੀ ਇਮਿਉਨਿਟੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਪਸ਼ੂ ਭਲਾਈ ਦੇ ਕੰਮ ਲਈ ਵੱਡਾ ਕਦਮ ਚੁੱਕਦੇ ਹੋਏ ਜ਼ਿਲ੍ਹੇ ਵਿੱਚ ਪਸ਼ੂਆਂ ਨੂੰ ਡੀਵਰਮਿੰਗ ਪੇਟ ਦੇ ਕੀੜਿਆਂ ਤੋਂ ਰਹਿਤ ਕਰਨ ਦੇ ਲਈ ਡੀਵਰਮਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਘਰ-ਘਰ ਜਾ ਕੇ ਹਰ ਪਸ਼ੂ ਪਾਲਕ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਡੀਵਰਮਿੰਗ ਦੀਆਂ ਗੋਲੀਆਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।
ਡੀਵਰਮਿੰਗ ਦੀਆਂ ਗੋਲੀਆਂ ਪਸ਼ੂਆਂ ਨੂੰ ਤੁਰੰਤ ਦੇ ਦੇਣ ਜਿਸ ਨਾਲ ਪਸ਼ੂ ਪੇਟ ਦੇ ਕੀੜਿਆਂ ਤੋਂ ਰਹਿਤ ਹੋ ਜਾਣ
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਪਟਿਆਲਾ ਡਾ. ਗੁਰਦਰਸ਼ਨ ਸਿੰਘ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਡੀਵਰਮਿੰਗ ਦੀਆਂ ਗੋਲੀਆਂ ਪਸ਼ੂਆਂ ਨੂੰ ਤੁਰੰਤ ਦੇ ਦੇਣ ਜਿਸ ਨਾਲ ਪਸ਼ੂ ਪੇਟ ਦੇ ਕੀੜਿਆਂ ਤੋਂ ਰਹਿਤ ਹੋ ਜਾਣ ਤਾਂ ਜੋ ਮੂੰਹ-ਖੁਰ ਬਿਮਾਰੀ ਦੀ ਰੋਕਥਾਮ ਲਈ ਲਗਾਏ ਜਾ ਰਹੇ ਟੀਕਿਆਂ ਦਾ ਅਸਰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਣ ਸਕੇ। ਪਸ਼ੂਆਂ ਵਿੱਚ ਬਿਮਾਰੀ ਨਾਲ ਲੜਨ ਦੀ ਇਮਿਉਨਿਟੀ ਪੂਰੀ ਪ੍ਰਭਾਵਸ਼ਾਲੀ ਅਤੇ ਮੂੰਹ-ਖੁਰ ਬਿਮਾਰੀ ਨਾਲ ਹੁੰਦੇ ਪਸ਼ੂਆਂ ਦੇ ਨੁਕਸਾਨ ਤੋਂ ਰਾਹਤ ਮਿਲੇਗੀ, ਜਿਸ ਨਾਲ ਪਸ਼ੂ ਪਾਲਣ ਦੇ ਕਿੱਤੇ ਵਿੱਚ ਮੁਨਾਫ਼ਾ ਵਧੇਗਾ। ਇਸ ਉਪਰਾਲੇ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਸੂਬੇ ਨੂੰ ਮੂੰਹ-ਖੁਰ ਬਿਮਾਰੀ ਤੋਂ ਮੁਕਤ ਕੀਤਾ ਜਾ ਸਕੇਗਾ ।
