ਅਸ਼ੋਕਾ ਨਰਸਿੰਗ ਕਾਲਜ ਵਿੱਚ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 10 April, 2025, 04:44 PM

ਪਟਿਆਲਾ : ਵਿਸਾਖੀ ਸਾਡੇ ਸਾਰਿਆਂ ਲਈ ਇੱਕ ਮਹੱਤਵਪੂਰਨ ਤਿਉਹਾਰ ਹੈ । ਇਹ ਪੰਜਾਬੀ ਨਵੇਂ ਸਾਲ, ਵਾਢੀ ਦੇ ਮੌਸਮ, ਅਤੇ ਸਭ ਤੋਂ ਵੱਧ, 1699 ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸੇ ਦੇ ਜਨਮ ਨੂੰ ਦਰਸਾਉਂਦਾ ਹੈ, ਜੋ ਅਧਿਆਤਮਿਕ ਤਾਕਤ ਅਤੇ ਏਕਤਾ ਨੂੰ ਦਰਸਾਉਂਦਾ ਹੈ । ਇਸ ਨੂੰ ਮੁੱਖ ਰੱਖਦੇ ਹੋਏ ਅਸ਼ੋਕਾ ਨਰਸਿੰਗ ਕਾਲਜ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਸੱਭਿਆਚਾਰਕ ਪ੍ਰਦਰਸ਼ਨਾਂ, ਰਵਾਇਤੀ ਗਤੀਵਿਧੀਆਂ ਅਤੇ ਭਾਈਚਾਰੇ ਦੀ ਭਾਵਨਾ ਨਾਲ ਵਿਸਾਖੀ ਦਾ ਜਸ਼ਨ ਮਨਾਇਆ, ਜਿਸ ਵਿੱਚ ਵਾਢੀ ਦੇ ਤਿਉਹਾਰ ਅਤੇ ਸਿੱਖ ਨਵੇਂ ਸਾਲ ਨੂੰ ਮਾਨਤਾ ਦਿੱਤੀ ਗਈ । ਇਹ ਮੋਕੇ ਕਾਲਜ ਦੇ ਡਾਇਰੈਕਟਰ ਰਾਮਿੰਦਰ ਮਿੱਤਲ ਮੋਜੂਦ ਰਹੇ ।

ਪ੍ਰੋਗਰਾਮ ਦਾ ਆਗਾਜ ਵਿਦਿਆਰਥੀਆਂ ਵੱਲੋ ਸਭਿਆਚਾਰਿਕ ਗੀਤ ਦੀ ਪੇਸ਼ਕਾਰੀ ਕਰ ਕੇ ਕੀਤੀ ਗਈ

ਪ੍ਰੋਗਰਾਮ ਦਾ ਆਗਾਜ ਵਿਦਿਆਰਥੀਆਂ ਵੱਲੋ ਸਭਿਆਚਾਰਿਕ ਗੀਤ ਦੀ ਪੇਸ਼ਕਾਰੀ ਕਰ ਕੇ ਕੀਤੀ ਗਈ । ਵਿਦਿਆਰਥੀਆਂ ਨੇ ਇੱਕ ਗਿਆਨਵਾਨ ਭਾਸ਼ਣ ਵਿੱਚ ਤਿਉਹਾਰ ਦੇ ਸੱਭਿਆਚਾਰਕ ਮਹੱਤਵ ਨੂੰ ਉਜਾਗਰ ਕੀਤਾ । ਇੱਕ ਸੁੰਦਰ ਕਵਿਤਾ ਸੁਣਾਈ ਗਈ, ਜਿਸਨੇ ਜਸ਼ਨ ਨੂੰ ਹੋਰ ਵੀ ਸੁਆਦ ਦਿੱਤਾ । ਇਹੋ ਜਿਹੇ ਮਹੱਤਵਪੂਰਨ ਪ੍ਰੋਗਰਾਮ ਉਲੀਕਣ ਵਿੱਚ ਕਾਲਜ ਮੁੱਢ ਤੋਂ ਹੀ ਮੋਹਰੀ ਹੈ । ਵਿਦਿਆਰਥੀਆਂ ਵੱਲੋ ਪੰਜਾਬੀ ਵਿਰਸੇ ਦੀ ਝਲਕ ਨਾਲ ਕਾਲਜ ਦੇ ਕੈਂਪਸ ਦੀ ਸਜਾਵਟ ਕੀਤੀ ਗਈ ਜੋ ਇਸ ਪੂਰੇ ਸਮਾਗਮ ਲਈ ਖਿੱਚ ਦਾ ਕੇਂਦਰ ਬਣੀ, ਇਸ ਵਿੱਚ ਪੁਰਾਤਨ ਪੱਖੀਆਂ, ਮੰਜੇ, ਚਰਖੇ, ਫੁਲਕਾਰੀਆਂ, ਛੱਜ ਵਿਸਾਖੀ ਨਾਲ ਸੰਬੰਧਿਤ ਕਣਕ ਆਦਿ ਦੀ ਪੇਸ਼ਕਾਰੀ ਕੀਤੀ ਗਈ । ਵਿਦਿਆਰਥੀਆਂ ਨੇ ਰਵਾਇਤੀ ਭੰਗੜਾ ਪੇਸ਼ ਕੀਤਾ, ਜਿਸ ਵਿੱਚ ਪੰਜਾਬ ਦੇ ਕਿਸਾਨਾਂ ਦੇ ਅਸਲ ਜੀਵਨ ਨੂੰ ਦਰਸਾਇਆ ਗਿਆ । ਇਸ ਜਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਤੋਂ ਜਾਣੂ ਕਰਵਾਉਣਾ ਸੀ । ਨਰਸਿੰਗ ਦੀ ਪੜਾਈ ਦੇ ਨਾਲ ਨਾਲ ਵਿਦਿਆਰਥੀ ਸਭਿਆਚਾਰਿਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਦੇ ਹਨ, ਜੋ ਕਾਲਜ ਇਸ ਲਈ ਵਧਾਈ ਦਾ ਪਾਤਰ ਹੈ ।