ਅਨਾਜ ਮੰਡੀ ਘਨੌਰ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

ਦੁਆਰਾ: Punjab Bani ਪ੍ਰਕਾਸ਼ਿਤ :Thursday, 10 April, 2025, 03:42 PM

ਘਨੌਰ 10 ਅਪ੍ਰੈਲ : ਅਨਾਜ ਮੰਡੀ ਘਨੌਰ ਵਿਖੇ ਕਣਕ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਦੀ ਸਰਕਾਰੀ ਖ੍ਰੀਦ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਜਰਨੈਲ ਮੰਨੂ ਵੱਲੋਂ ਕਰਵਾਈ ਗਈ । ਅਨਾਜ਼ ਮੰਡੀ ‘ਚ ਅਸ਼ਵਨੀ ਸ਼ਰਮਾ ਸਨੌਲੀਆਂ ਆੜ੍ਹਤੀ ਦੇ ਕਿਸਾਨ ਬਲਵਿੰਦਰ ਸਿੰਘ ਉਲਾਣਾ ਦੀ ਕਣਕ ਦੀ ਢੇਰੀ ਤੋਂ ਸੀਜਨ ਦੀ ਪਹਿਲੀ ਖ਼ਰੀਦ ਸ਼ੁਰੂ ਕੀਤੀ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜਰਨੈਲ ਮਨੂੰ  ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਈ ਜਾਣ ਵਾਲੀ ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵਲੋਂ ਬਾਰਦਾਨੇ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾ ਨੂੰ ਅਦਾਇਗੀ 48 ਘੰਟਿਆਂ ਦੇ ਅੰਦਰ ਕੀਤੀ ਜਾਵੇਗੀ । ਚੇਅਰਮੈਨ ਜਰਨੈਲ ਮਨੂੰ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਵੱਧ ਹੈ ।
ਕਣਕ ਦੀ ਖਰੀਦ ਅਤੇ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ : ਚੇਅਰਮੈਨ ਜਰਨੈਲ ਮਨੂੰ 
 ਇਸ ਮੌਕੇ ਆੜਤੀ ਐਸੋਸੀਏਸ਼ਨ ਘਨੌਰ ਦੇ ਪ੍ਰਧਾਨ ਕਸ਼ਮੀਰੀ ਲਾਲ, ਦੀਪਕ ਜਿੰਦਲ ਆੜਤੀ, ਮਾਰਕੀਟ ਕਮੇਟੀ ਸੈਕਟਰੀ ਨਰਿੰਦਰ ਪਾਲ ਸਿੰਘ ਬਡਿੰਗ, ਮਾਰਕੀਟ ਕਮੇਟੀ ਇੰਸਪੈਕਟਰ ਚਰਨਜੀਤ ਸਿੰਘ ਬਾਜਵਾ, ਸਹਾਇਕ ਖਾਦ ਸੁਪਲਾਈ ਅਧਿਕਾਰੀ ਵਿਕਰਮਜੀਤ ਸਿੰਘ ਚਹਿਲ, ਪਨਗ੍ਰੇਨ ਇੰਸਪੈਕਟਰ ਅਰਵਿੰਦ ਸਿੰਘ, ਲਖਵਿੰਦਰ ਸਿੰਘ, ਮੰਡੀ ਸੁਪਰਵਾਇਜ਼ਰ ਕਰਨਵੀਰ ਸਿੰਘ, ਹਰਿੰਦਰ ਸਿੰਘ, ਸੀਨੀਅਰ ਆਪ ਆਗੂ ਸੁਰਿੰਦਰ ਸਿੰਘ, ਸੀਨੀਅਰ ਆਪ ਆਗੂ ਗੁਲਜਾਰ ਸਿੰਘ, ਸੀਨੀਅਰ ਆਪ ਆਗੂ ਜਤਿੰਦਰ ਸਿੰਘ ਜੰਡਮੰਗੌਲੀ, ਜਤਿੰਦਰ ਹਰੀਮਾਜਰਾ, ਸੇਵਾ ਸਿੰਘ, ਸ਼ਿੰਦੀ ਮੰਜ਼ੌਲੀ, ਸੋਹਲ ਚਮਾਰੂ, ਦੀਪ ਚੰਦ ਆੜਤੀ, ਧਰਮਪਾਲ ਵਰਮਾ, ਗੁਰਵਿੰਦਰ ਸੈਣੀ, ਹਨੀ ਸੈਣੀ, ਸੋਨੂੰ ਸਲੇਮਪੁਰ, ਸੁਰਜੀਤ ਸਿੰਘ, ਗੁਰਦੇਵ ਸਿੰਘ, ਪੁਨੀਤ, ਜਸਵੀਰ ਝੂੰਗੀਆਂ, ਹੁਸ਼ਿਆਰ ਸਿੰਘ, ਕਰਮਜੀਤ ਗਰੇਵਾਲ, ਗੁਰਧਿਆਨ ਸਿੰਘ ਆਦਿ ਮੌਜੂਦ ਸਨ ।