ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਸੰਦੀਪ ਸਿੰਘ ਨੇ ਦਿੱਲੀ ਵਿਖੇ ਸਿਖਲਾਈ ਹਾਸਿਲ ਕੀਤੀ

ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਸੰਦੀਪ ਸਿੰਘ ਨੇ ਦਿੱਲੀ ਵਿਖੇ ਸਿਖਲਾਈ ਹਾਸਿਲ ਕੀਤੀ
ਪਟਿਆਲਾ– ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੇ ਐੱਨ. ਐੱਸ. ਐੱਸ. ਸੈਕਸ਼ਨ ਵੱਲੋਂ ਭਾਰਤ ਦੇ ਅਲੱਗ-ਅਲੱਗ ਰਾਜਾਂ ਵਿੱਚੋਂ 35 ਪ੍ਰੋਗਰਾਮ ਅਫਸਰਾਂ ਨੂੰ ਟ੍ਰੇਨਿੰਗ ਦੇਣ ਲਈ ਨੇਤਾ ਜੀ ਸੁਭਾਸ਼ ਯੂਨੀਵਰਸਿਟੀ ਆਫ਼ ਟੈਕਨੋਲੋਜੀ, ਨਵੀਂ ਦਿੱਲੀ ਵਿਖੇ ਬੁਲਾਇਆ ਗਿਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਸੰਦੀਪ ਸਿੰਘ, ਸਹਾਇਕ ਪ੍ਰੋਫੈਸਰ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਇਸ ਸਿਖਲਾਈ ਦੌਰਾਨ ਸ਼ਿਰਕਤ ਕੀਤੀ। ਇਸ ਸਿਖਲਾਈ ਦਾ ਮੰਤਵ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁਵਾ ਪੋਰਟਲ ਉੱਤੇ ਐੱਨ. ਐੱਸ. ਐੱਸ. ਵਲੰਟੀਅਰਾਂ ਨੂੰ ਇੰਟਰਨਸ਼ਿਪ ਲਈ ਰਜਿਸਟਰਡ ਕਰਵਾਉਣਾ ਸੀ ਜਿਸ ਨਾਲ ਵਿਦਿਆਰਥੀ ਆਪਣੇ-ਆਪਣੇ ਸ਼ਹਿਰਾਂ ਵਿੱਚ ਚੱਲ ਰਹੀ ਵੱਖ-ਵੱਖ ਕਿਸਮ ਦੀ ਇੰਡਸਟਰੀ ਵਿੱਚ 45 ਦਿਨਾਂ ਲਈ ਇੰਟਰਨਸ਼ਿਪ ਕਰ ਸਕਦੇ ਹਨ।
ਇੱਥੋਂ ਸਿਖਲਾਈ ਲੈਣ ਉਪਰੰਤ ਡਾ. ਸੰਦੀਪ ਸਿੰਘ ਹੁਣ ਪੰਜਾਬੀ ਯੂਨੀਵਰਸਿਟੀ ਕੈਂਪਸ ਅਤੇ ਸਬੰਧਤ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਨੂੰ ਅੱਗੇ ਸਿਖਲਾਈ ਦੇਣਗੇ। ਸਿਖਲਾਈ ਲੈਣ ਉਪਰੰਤ ਇਹਨਾਂ ਪ੍ਰੋਗਰਾਮ ਅਫਸਰਾਂ ਵੱਲੋਂ ਆਪਣੇ-ਆਪਣੇ ਕਾਲਜ ਦੇ ਵੱਧ ਤੋਂ ਵੱਧ ਵਲੰਟੀਅਰਾਂ ਨੂੰ ਯੁਵਾ ਪੋਰਟਲ ਵਿੱਚ ਰਜਿਸਟਰਡ ਕਰਵਾਇਆ ਜਾਵੇਗਾ।
ਡਾ. ਸੰਦੀਪ ਸਿੰਘ ਵੱਲੋਂ ਇਹ ਵੀ ਦੱਸਿਆ ਗਿਆ ਕਿ ਇੰਟਰਨਸ਼ਿਪ ਦੇ ਖਤਮ ਹੋਣ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ। ਇਹ ਸਰਟੀਫਿਕੇਟ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਨੌਕਰੀ ਦੇ ਸਮੇਂ ਵੀ ਲਾਹੇਵੰਦ ਸਾਬਿਤ ਹੋਵੇਗਾ। ਯੂਨੀਵਰਸਿਟੀ ਕੈਂਪਸ ਦੇ ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਵੱਲੋਂ ਇਹ ਸਿਖਲਾਈ ਲੈਣ ਉੱਤੇ ਡਾ. ਸੰਦੀਪ ਸਿੰਘ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਇਹ ਸਿਖਲਾਈ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਨੂੰ ਜਲਦ ਤੋਂ ਜਲਦ ਦੇਣ ਲਈ ਵੀ ਕਿਹਾ ਗਿਆ।
