ਨਵੇਂ ਸਿੱਖਿਆ ਸ਼ੈਸ਼ਨ ਦੀ ਅਰੰਭਤਾ ਸਬੰਧੀ ਕਰਵਾਇਆ ਅਰਦਾਸ ਸਮਾਗਮ

ਦੁਆਰਾ: Punjab Bani ਪ੍ਰਕਾਸ਼ਿਤ :Thursday, 10 April, 2025, 12:02 PM

ਪਟਿਆਲਾ, 10 ਅਪ੍ਰੈਲ :  ਨਵੇਂ ਸਿੱਖਿਆ ਸ਼ੈਸ਼ਨ ਦੀ ਆਰੰਭਤਾ ਮੌਕੇ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਨਿਓ ਦਿੱਲੀ ਪਬਲਿਕ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਗਰੁੱਪ, ਸਰਦਾਰਦਨੀ ਜਸਵਿੰਦਰ ਕੌਰ ਦਰਦੀ ਡਾਇਰੈਕਟਰ ਸਕੂਲਜ ਅਤੇ ਸਮੂਹ ਸਟਾਫ ਸਮੇਤ ਸਕੂਲਾਂ ਦੇ ਵਿਦਿਆਰਥੀ ਇਸ ਮੌਕੇ ਮੌਜੂਦ ਰਹੇ ।
ਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਸੈਸ਼ਨ ਚ ਬੱਚੇ ਚੰਗੀ ਪੜ੍ਹਾਈ ਕਰਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ
ਇਸ ਮੌਕੇ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਨਿਓ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਰਤਨ ਅਤੇ ਅਨੰਦ ਸਾਹਿਬ ਦਾ ਪਾਠ ਸਰਵਣ ਕਰਵਾਇਆ, ਜਦਕਿ ਅਰਦਾਸ ਗਿਆਨੀ ਪ੍ਰਣਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਨੇ ਕੀਤੀ । ਇਸ ਮੌਕੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਹਰ ਸਾਲ ਹਰ ਸੰਸਥਾ ਦਾ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ, ਇਸ ਲਈ ਸਕੂਲਾਂ ਦਾ ਨਵਾਂ ਸ਼ੈਸ਼ਨ ਵਿਦਿਆਰਥੀਆਂ ਲਈ ਇਕ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੋਇਆ ਸ਼ੁਰੂ ਹੋਇਆ ਹੈ । ਸ.  ਦਰਦੀ ਨੇ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਸੈਸ਼ਨ ਚ ਬੱਚੇ ਚੰਗੀ ਪੜ੍ਹਾਈ ਕਰਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ । ਉਨ੍ਹਾਂ ਕਿਹਾ ਕਿ ਜਦੋ ਕੋਈ ਬੱਚਾ ਚੰਗਾ ਮੁਕਾਮ ਹਾਸਿਲ ਕਰਦਾ ਹੈ ਤਾਂ ਇਸ ਨਾਲ ਮਾਪਿਆਂ ਦੇ ਨਾਲ ਨਾਲ ਸਾਡੇ ਦੇਸ ਅਤੇ ਸੰਸਥਾ ਦਾ ਨਾਮ ਵੀ ਰੋਸ਼ਨ ਹੁੰਦਾ ਹੈ । ਇਸ ਮੌਕੇ ਡਾ ਕੰਵਲਜੀਤ ਕੌਰ ਪ੍ਰਿੰਸੀਪਲ, ਮੋਨਿਕਾ ਪ੍ਰਿੰਸੀਪਲ, ਹਰਸਿਮਰਨ ਕੌਰ ਸਮੇਤ ਸਟਾਫ ਹਾਜਰ ਸਨ ।