ਪਿੰਡ ਖਡੌਲੀ ਦੀ ਮਸਜਿਦ 'ਚ ਮੁਸਲਿਮ ਭਾਈਚਾਰੇ ਨੇ ਵਕਫ ਸੋਧ ਬਿੱਲ ਖਿਲਾਫ ਕੀਤਾ ਰੋਸ਼ ਪ੍ਰਦਰਸਨ

ਘਨੌਰ, 7 ਅਪ੍ਰੈਲ : ਹਲਕਾ ਘਨੌਰ ‘ਚ ਪੈਂਦੇ ਪਿੰਡ ਖਡੌਲੀ ਵਿਖੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਜੁਮੇਂ ਦੀ ਨਮਾਜ਼ ਤੋਂ ਬਾਅਦ ਮਸਜਿਦ ‘ਚ ਭਰਪੂਰ ਇਕੱਠ ਕਰਕੇ ਵਕਫ ਐਕਟ ਸੋਧ ਖਿਲਾਫ ਰੋਸ਼ ਪ੍ਰਦਰਸਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਇਕ ਮੰਗ-ਪੱਤਰ ਰਾਹੀਂ ਆਪਣਾ ਰੋਸ ਦਰਜ ਕਰਵਾਇਆ ਅਤੇ ਨਾਲ ਹੀ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਮੁਸਲਿਮ ਆਗੂਆਂ ਨੇ ਕਿਹਾ ਕਿ ਵਕਫ਼ ਸੋਧ ਬਿੱਲ ਪਾਸ ਕਰਨ ਨਾਲ ਸਮੂਹ ਮੁਸਲਮਾਨ ਭਾਈਚਾਰੇ ‘ਚ ਰੋਸ ਪਾਇਆ ਜਾ ਰਿਹਾ । ਉਨ੍ਹਾਂ ਕਿਹਾ ਹੈ ਕਿ ਕੇਂਦਰ ਵੱਲੋਂ ਵਕਫ਼ ਬੋਰਡ ਦੀਆਂ ਜ਼ਮੀਨਾਂ ਦੱਬਣ ਨੂੰ ਲੈ ਕੇ ਇਸ ਬਿੱਲ ਨੂੰ ਪਾਸ ਕੀਤਾ ਗਿਆ । ਬਿੱਲ ਕਿਸੇ ਵੀ ਹਾਲਤ ‘ਚ ਸਵੀਕਾਰ ਨਹੀਂ ਕੀਤਾ ਜਾਵੇਗਾ ।
ਵਕਫ ਬੋਰਡ ਭਾਰਤ ਦੇ ਮੁਸਲਮਾਨ ਦੀ ਧਾਰਮਿਕ ਸੰਸਥਾ ਹੈ
ਉਨ੍ਹਾਂ ਕਿਹਾ ਕਿ ਵਕਫ ਬੋਰਡ ਭਾਰਤ ਦੇ ਮੁਸਲਮਾਨ ਦੀ ਧਾਰਮਿਕ ਸੰਸਥਾ ਹੈ । ਇਹ ਧਰਮ ਦੀਆਂ ਜਾਇਦਾਦਾਂ ਦੀ ਸੁਰੱਖਿਆ ਕਰਦਾ ਹੈ । ਇਸ ਨੂੰ ਚਲਾਉਣ ਵਾਲੇ ਇਸ ਧਰਮ ਦੇ ਹੋਣੇ ਚਾਹੀਦੇ ਹਨ । ਉਨ੍ਹਾਂ ਮੰਗ ਕੀਤੀ ਹੈ ਕਿ ਉਹ ਵਕਫ ਦੇ ਇਸ ਐਕਟ ‘ਚ ਕੀਤੀ ਸੋਧ ਵਿਚ ਜਿਨ੍ਹਾਂ ਗੱਲਾਂ ‘ਤੇ ਮੁਸਲਮਾਨ ਨੂੰ ਇਤਰਾਜ਼ ਹੈ, ਉਨ੍ਹਾਂ ਨੂੰ ਖਾਰਿਜ ਕਰ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ-ਆਪਣੇ ਧਰਮ ‘ਤੇ ਚੱਲਣ ਦੀ ਆਜ਼ਾਦੀ ਭਾਰਤ ਦਾ ਸੰਵਿਧਾਨ ਦਿੰਦਾ ਹੈ ।
ਜੇਕਰ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ‘ਚ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ
ਉਨ੍ਹਾਂ ਕਿਹਾ ਕਿ ਜੇਕਰ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ‘ਚ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਡਾ ਮੁਹੰਮਦ ਸਲੀਮ ਪ੍ਰਧਾਨ, ਪੰਜਾਬ ਸਟੇਟ ਹੱਜ ਕਮੇਟੀ ਮੈਂਬਰ ਕਾਰੀ ਮੁਹੰਮਦ ਰਾਫੇ, ਆਪ ਆਗੂ ਸੰਜੀਵ ਸੋਨੂੰ ਖਾਨ, ਸ਼ਮਸ਼ੇਰ ਖਾਨ, ਰਹਿਮਤੁੱਲਾ, ਮੁਹੰਮਦ ਸ਼ਰੀਫ਼, ਮੋਲਾਨਾ ਤਾਰਿਕ, ਅਬਦੁੱਲਾ ਖਾਨ, ਸਰੀਫ ਖਾਨ, ਸ਼ਕੀਲ ਖਾਨ, ਵਕੀਲ ਖਾਨ, ਸਮੳਉੱਲਾ ਖਾਨ, ਅਬਦੁੱਲ, ਵਿੱਕੀ ਖਾਨ ਆਦਿ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ ।
