ਸਹੀਦ ਊਧਮ ਸਿੰਘ ਜੀ ਸ਼ਹੀਦੀ ਦਿਵਸ ਨੂੰ ਸਮਰਪਿਤ ਲਾਇਆ ਮੈਡੀਕਲ ਕੈਂਪ.....
07 ਲੋੜਵੰਦ ਮਰੀਜਾਂ ਦਾ ਫਰੀ ਚੈੱਕਅੱਪ ਕਰਕੇ ਵੰਡੀਆਂ ਮੁਫ਼ਤ ਦਵਾਈਆਂ…..
ਪਟਿਆਲਾ 30 ਜੁਲਾਈ () ਜਾਗਦੇ ਰਹੋ ਯੂਥ ਕਲੱਬ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਪਾਰਕ ਹਸਪਤਾਲ ਦੇ ਸਹਿਯੋਗ ਨਾਲ ਪਿੰਡ ਬਿਸਨਗੜ ਅਤੇ ਕਟਕਹੇੜੀ ਵਿਖੇ, ਫਰੀ ਦਵਾਈਆਂ ਦਾ ਮੈਡੀਕਲ ਤੇ ਚੈੱਕਅੱਪ ਕੈਪ ਲਗਾਇਆ ਗਿਆ।ਇਸ ਕੈਂਪ ਦਾ ਰਸਮੀਂ ਉਦਘਾਟਨ ਢਿੱਲੋਂ ਫਨ ਵਰਲਡ ਦੇ ਮੈਨੇਜਰ ਕੇਵਲ ਕ੍ਰਿਸ਼ਨ ਨੇ ਰੀਬਨ ਕੱਟ ਕੇ ਕੀਤਾ।ਪਾਰਕ ਹਸਪਤਾਲ ਵੱਲੋਂ 107 ਲੋੜਵੰਦ ਮਰੀਜਾਂ ਦਾ ਫਰੀ ਚੈੱਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ।ਇਸ ਮੌਕੇ ਢਿੱਲੋਂ ਫਨ ਵਰਲਡ ਦੇ ਮੈਨੇਜਰ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਪਟਿਆਲਾ ਦੇ ਕਾਰਜ ਸਲਾਘਾਯੋਗ ਹਨ।ਜੋ ਦਿਨ ਰਾਤ ਕਰਕੇ ਲੋੜਵੰਦ ਮਰੀਜਾਂ ਅਤੇ ਐਮਰਜੈਂਸੀ ਮਰੀਜਾਂ ਦੀ ਮੱਦਦ ਕਰਦੇ ਹਨ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ ਸਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਸਨੌਰ ਦੇ ਸਹਿਯੋਗ ਨਾਲ ਅੱਜ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਊਧਮ ਸਿੰਘ ਪਾਰਕ ਸਨੌਰ ਵਿਖੇ,ਖੂਨਦਾਨ ਕੈਂਪ 9 ਤੋਂ 2 ਵਜੇ ਤੱਕ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰੇ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ,ਕਿ ਉਹ ਵੱਧ ਤੋਂ ਵੱਧ ਪਹੁੰਚ ਕੇ ਖੂਨਦਾਨ ਕਰਨ ਤਾਂ ਜੋ ਲੋੜਵੰਦ ਮਰੀਜਾਂ ਨੂੰ ਖੂਨ ਸਮੇਂ ਸਿਰ ਮਿਲ ਸਕੇ।ਇਸ ਮੌਕੇ ਮੈਨੇਜਰ ਕੇਵਲ ਕ੍ਰਿਸ਼ਨ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਜਸਪਾਲ ਸਿੰਘ,ਨੰਬਰਦਾਰ ਕਸਪਾਲ ਸਿੰਘ,ਪੰਚ ਜਸਵੀਰ ਸਿੰਘ,ਪੰਚ ਭਜਨ ਕੌਰ,ਪ੍ਰਧਾਨ ਕੁਲਦੀਪ ਸਿੰਘ ਭੰਬੂਆ,ਜਾਹਰ ਵੀਰ ਗੁੱਗਾ ਜੀ ਵੈਲਫੇਅਰ ਸੋਸਾਇਟੀ,ਗੁਰਪ੍ਰੀਤ ਸਿੰਘ,ਪਰਮਜੀਤ ਸਿੰਘ,ਗ੍ਰੰਥੀ ਬੂਟਾ ਸਿੰਘ,ਹਰਪ੍ਰੀਤ ਸਿੰਘ ਪੰਜੇਟਾ,ਪ੍ਰਿੰਸ, ਸੁੱਚਾ ਸਿੰਘ,ਗੋਰਾ,ਲੱਖੀ,ਅਤੇ ਸੁੰਦਰਜੀਤ ਕੌਰ ਹਾਜ਼ਰ ਸੀ।