ਗੇ ਪ੍ਰੇਡ ਦਾ ਨਿਹੰਗ ਸਿੰਘ ਵਲੋਂ ਜ਼ਬਰਦਸਤ ਵਿਰੋਧ

ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਤੇ ਗੁਰੂ ਕੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਕੱਢੀ ਜਾਣ ਵਾਲੀ ਗੇ-ਪਰੇਡ ਦਾ ਸਖ਼ਤ ਵਿਰੋਧ ਕਰਦਿਆਂ ਨਿਹੰਗ ਸਿੰਘਾਂ ਦੀ ਅਗਵਾਈ ਕਰ ਰਹੇ ਪਰਮਜੀਤ ਸਿੰਘ ਅਕਾਲੀ ਨੇ ਜਿ਼ਲਾ ਪ੍ਰਸਾਸਨ ਨੂੰ ਆਖਿਆ ਹੈ ਕਿ ਉਹ ਇਸ ਪ੍ਰੇਡ ਨੂੰ ਅੰਮ੍ਰਿਤਸਰ ਵਿਚ ਹੋਣ ਤੋਂ ਰੋਕਣ ਕਿਉਂਕਿ ਉਕਤ ਗੇ ਪ੍ਰ਼ੇਡ ਸਥਾਨਕ ਸੱਭਿਆਚਾਰ ਅਤੇ ਸਮਾਜਿਕ ਮੁੱਲਾਂ ਦੇ ਖਿਲਾਫ਼ ਹੋ ਸਕਦੀ ਹੈ । ਪਰਮਜੀਤ ਸਿੰਘ ਅਕਾਲੀ ਨੇ ਸਪੱਸ਼ਟ ਸਥਿਤੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਵਿੱਚ ਗੇ-ਪਰੇਡ ਨੂੰ ਹਰ ਹਾਲ ਵਿੱਚ ਨਹੀਂ ਹੋਣ ਦੇਣਗੇ ।
ਗੇ ਪ੍ਰੇਡ ਦੇ ਆਯੋਜਕਾਂ ਦਾ ਕਹਿਣਾ ਹੈ ਅਧਿਕਾਰਾਂ ਦੀ ਗੱਲ ਕਰ ਰਹੇ ਹਨ
ਦੱਸਣਯੋਗ ਹੈ ਕਿ 27 ਅਪੈਲ ਨੂੰ ਅੰਮ੍ਰਿਤਸਰ ਵਿਚ ਆਯੋਜਿਤ ਕੀਤੀ ਜਾਣ ਵਾਲੀ ਇਸ ਗੇ ਪ੍ਰੇਡ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣੇ ਅਧਿਕਾਰਾਂ ਦੀ ਗੱਲ ਕਰ ਰਹੇ ਹਨ, ਉੱਥੇ ਦੂਜੇ ਪਾਸੇ ਨਿਹੰਗ ਸਿੰਘਾਂ ਅਤੇ ਸਮਰਥਕਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਜਾਰੀ ਹੈ । ਪ੍ਰਸ਼ਾਸਨ ਨੇ ਅਜੇ ਤੱਕ ਇਸ ਮਾਮਲੇ `ਤੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ। ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਦਾ ਫੈਸਲਾ ਅਤੇ ਗੇ ਪਰੇਡ ਦਾ ਵਿਰੋਧ ਕੀ ਰੂਪ ਲੈਂਦਾ ਹੈ, ਇਸ `ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ।
