ਪਟਿਆਲਾ ਅਧੀਨ ਆਉਂਦੇ ਸਾਰੇ ਸਰਕਾਰੀ ਤੇ ਗੋਰਮਿੰਟ ਏਡਡ ਸਕੂਲਾ ਦੇ ਵਿਦਿਆਰਥੀਆ ਦਾ ਸਪੈਸ਼ਲ ਹੈਲਥ ਚੈਕਅੱਪ ਸਕਰੀਨਿੰਗ ਕੰਪੇਨ 15 ਅਪ੍ਰੈਲ ਤੋਂ ਸ਼ੂਰੁ : ਸਿਵਲ ਸਰਜਨ 

ਦੁਆਰਾ: Punjab Bani ਪ੍ਰਕਾਸ਼ਿਤ :Friday, 04 April, 2025, 05:28 PM

ਪਟਿਆਲਾ 4 ਅਪ੍ਰੈਲ  : ਰਾਸ਼ਟਰੀ ਨੇਤਰ ਜਯੌਤੀ ਅਭਿਆਨ ਤਹਿਤ ਜਿਲ੍ਹਾ ਪਟਿਆਲਾ ਨੂੰ  ਮੋਤੀਆ ਮੁਕਤ ਕਰਨ ਲਈ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਅਤੇ ਜਿਲ੍ਹਾ ਸਹਾਇਕ ਸਿਹਤ ਅਫਸਰ ਅਤੇ ਨੋਡਲ ਅਫਸ਼ਰ ਰਾਸ਼ਟਰੀ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਡਾ. ਐਸ. ਜੇ. ਸਿੰਘ ਵੱਲੋਂ ਜਿਲ੍ਹੇ ਦੇ ਅਪਥਾਲਮਿਕ ਅਫਸਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਸਿਹਤ ਸੰਸਥਾਂਵਾ ਤੋਂ ਆਏ ਅਪਥਾਲਮਿਕ ਅਫਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ।

ਸਿਹਤ ਮੰਤਰੀ ਡਾ.ਬਲਬੀਰ ਸਿੰਘ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਇਲਟ ਪ੍ਰੋਜੇਕਟ ਕੰਪੇਨ 15 ਅਪ੍ਰੈਲ ਤੋਂ ਸ਼ੂਰੁ ਹੋਣ ਜਾ ਰਹੀ ਹੈ

ਮੀਟਿੰਗ ਕਰਦੇ ਹੋਏੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਡਾ.ਬਲਬੀਰ ਸਿੰਘ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਇਲਟ ਪ੍ਰੋਜੇਕਟ ਕੰਪੇਨ 15 ਅਪ੍ਰੈਲ ਤੋਂ ਸ਼ੂਰੁ ਹੋਣ ਜਾ ਰਹੀ ਹੈ ਜਿਸ ਵਿੱਚ ਆਰ. ਬੀ. ਐਸ. ਕੇ. ਦੀਆ ਟੀਮਾਂ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲਾ ਵਿੱਚ ਅਨੀਮੀਆ ਅਤੇ ਘੱਟ ਨਿਗਾ ਵਾਲੇ ਬੱਚਿਆਂ ਦੀ ਸਕਰੀਨਿੰਗ ਕੀਤੀ ਜਾਵੇਗੀ, ਇਸ ਸਬੰਧੀ ਨਰਸਿੰਗ ਵਿਦਿਆਰਥੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਦਾ ਜੋ ਅਭਿਆਨ ਚਲ ਰਿਹਾ ਹੈ, ਉਸ ਤਹਿਤ 50 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਵਿਅਕਤੀਆਂ ਦੀ ਮੋਤੀਆਬਿੰਦ ਸਬੰਧੀ ਸਕਰੀਨਿੰਗ ਕੀਤੀ ਜਾ ਰਹੀ  ਹੈ ਅਤੇ ਮੋਤੀਆਬਿੰਦ ਦੇ ਅਪਰੇਸ਼ਨ ਕੇ ਮੁੱਫਤ ਕਰਵਾਏ ਜਾ ਰਹੇ ਹਨ । ਉਹਨਾਂ ਕਿਹਾ ਕਿ ਜਿਲ੍ਹੇ ਦੇ ਸਾਰੇ ਬਲਾਕਾਂ ਨੂੰ ਮੋਤੀਆ ਮੁਕਤ ਕੀਤੇ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ ।

ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਕੀਤਾ ਜਾਵੇ ਪ੍ਰੇਰਿਤ

ਇਸ ਮੌਕੇ ਡਾ. ਜਗਪਾਲਇੰਦਰ ਸਿੰਘ  ਵੱਲੋਂ ਅਪਥਾਲਮਿਕ ਅਫਸਰਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ । ਐਨ. ਜੀ. ਓ. ਸੰਸਥਾਵਾਂ ਦੀ ਮੱਦਦ ਨਾਲ ਮਰੀਜ ਦੇ ਰਿਸ਼ਤੇਦਾਰਾਂ ਨਾਲ  ਕੌਸਲਿੰਗ ਕਰਵਾ ਕੇ ਅੱਖ ਦਾਨ ਕਰਵਾਈ ਜਾਵੇ । ਇਸ ਮੋਕੇ ਡਾ. ਐਸ. ਜੇ. ਸਿੰਘ ਵੱਲੋਂ ਕਿਹਾ ਗਿਆ ਕਿ ਆਸ਼ਾ ਦੀ ਮੱਦਦ ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾਏ ਜਾ ਰਹੇ ਅਪਰੇਸ਼ਨਾਂ ਦਾ ਵੀ ਰਿਕਾਰਡ ਰੱਖਿਆ ਜਾਵੇ ।

ਸਾਰੀਆਂ ਐਨ. ਜੀ. ਓਜ਼, ਆਸ਼ਾ, ਏ. ਐਨ. ਐਮਜ਼. ਦੀ ਸ਼ਮੂਲੀਅਤ ਵੀ ਕਰਵਾਈ ਜਾਵੇ

ਇਸ ਪ੍ਰੋਗਰਾਮ ਵਿੱਚ ਸਾਰੀਆਂ ਐਨ. ਜੀ. ਓਜ਼, ਆਸ਼ਾ, ਏ. ਐਨ. ਐਮਜ਼. ਦੀ ਸ਼ਮੂਲੀਅਤ ਵੀ ਕਰਵਾਈ ਜਾਵੇ । ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸਦੇ ਟੀਚਿਆਂ ਦੀ ਮੁਕੰਮਲ ਪ੍ਰਾਪਤੀ ਤੇ ਜੋਰ ਦੇਣ ਲਈ ਕਿਹਾ।ਅੱਖਾਂ ਦੀ ਦੇਖਭਾਲ ਲਈ ਗੁਣਵੱਤਾਪੂਰਨ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਈਆ ਜਾਣ । ਇਸ ਮੌਕੇ ਨੋਡਲ ਅਫਸਰ ਸੁਸ਼ਮਾ ਕਾਲੀਆ (ਐਸ. ਡੀ. ਐਚ. ਰਾਜਪੁਰਾ), ਨੋਡਲ ਅਫਸਰ ਆਰ. ਬੀ. ਐਸ. ਕੇ. ਡਾ. ਆਸ਼ੀਸ਼ ਕੁਮਾਰ, ਪ੍ਰਿੰਸੀਪਲ ਨਰਸਿੰਗ ਸਕੂਲ ਐਮ. ਕੇ. ਐਚ. ਸ਼੍ਰੀਮਤੀ ਗੁਰਮੀਤ ਕੌਰ, ਜਿਲ੍ਹ ਮਾਸ ਮੀਡੀਆ ਅਫਸਰ ਕੁਲਵੀਰ ਕੌਰ,  ਵੱਖ-ਵੱਖ ਬਲਾਕਾਂ ਤੋ ਆਏ ਅਪਥਾਲਮਿਕ ਅਫਸਰ ਅਤੇ ਕੰਪਿਊਟਰ ਗੁਰਦੇਵ ਸਿੰਘ ਹਾਜਰ ਸਨ ।