ਡਰਾਈਵਿੰਗ ਟਰੈਕ 'ਤੇ ਵਿਜੀਲੈਂਸ ਦੀ ਟੀਮ ਨੇ ਕੀਤੀ ਰੇਡ; ਕਬਜ਼ੇ 'ਚ ਲਿਆ ਰਿਕਾਰਡ

ਦੁਆਰਾ: Punjab Bani ਪ੍ਰਕਾਸ਼ਿਤ :Tuesday, 08 April, 2025, 01:13 PM

ਪਟਿਆਲਾ, 8 ਅਪ੍ਰੈਲ : ਡਰਾਈਵਿੰਗ ਟਰੈਕ ‘ਤੇ ਅੱਜ ਵਿਜੀਲੈਂਸ ਬਿਉਰੋ ਪਟਿਆਲਾ ਦੀ ਟੀਮ ਨੇ ਡੀ. ਐੱਸ. ਪੀ. ਪਰਵਿੰਦਰ ਸਿੰਘ ਸਾਹਨੀ ਦੀ ਅਗਵਾਈ ਹੇਠ ਰੇਡ ਕੀਤੀ ਅਤੇ ਰਿਕਾਰਡ ਕਬਜ਼ੇ ‘ਚ ਲੈ ਲਿਆ । ਟਰੈਕ ਸਬੰਧੀ ਵਿਜੀਲੈਂਸ ਨੂੰ ਪਿਛਲੇਸਮੇਂ ਦੌਰਾਨ ਕਾਫੀ ਜ਼ਿਆਦਾ ਸਿਕਾਇਤਾਂ ਮਿਲ ਰਹੀਆਂ ਸਨ । ਉਸ ਤੋਂਬਾਅਦ ਤੱਥਾਂ ਦੀ ਸੱਚਾਈ ਜਾਣਨ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਪਤਾ ਕਰਨ ਲਈ ਵਿਜੀਲੈਂਸ ਦੀ ਟੀਮ ਟਰੈਕ ‘ਤੇ ਪਹੁੰਚ ਗਈ ।

ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ਟਰਾਂਸਪੋਰਟ ਵਿਭਾਗ ਨਿੱਤ ਡਰਾਈਵਿੰਗ ਟਰੈਕ ‘ਤੇ ਰੇਡ ਦੌਰਾਨ ਵਿਜੀਲੈਂਸ ਦੇ ਡੀ. ਨਵੇਂ ਕਾਰਨਾਮਿਆਂ ਕਰ ਕੇ ਚਰਚਾ ‘ਚ ਰਿਹਾ ਹੈ 
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ਟਰਾਂਸਪੋਰਟ ਵਿਭਾਗ ਨਿੱਤ ਡਰਾਈਵਿੰਗ ਟਰੈਕ ‘ਤੇ ਰੇਡ ਦੌਰਾਨ ਵਿਜੀਲੈਂਸ ਦੇ ਡੀ. ਨਵੇਂ ਕਾਰਨਾਮਿਆਂ ਕਰ ਕੇ ਚਰਚਾ ‘ਚ ਰਿਹਾ ਹੈ । ਹੁਣ ਵੀ ਵਿਜੀਲੈਂਸ ਨੂੰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਰੇਡ ਕੀਤੀ ਗਈ ਹੈ । ਲਿਹਾਜ਼ਾ ਇਕੱਲਾ ਪਟਿਆਲਾ ਐੱਸ. ਪੀ. ਪਰਵਿੰਦਰ ਸਿੰਘ ਸਾਹਨੀ ਅਤੇ ਟੀਮ (ਸੁਖਵਿੰਦਰ) ਹੀ ਨਹੀਂ, ਅੱਜ ਵਿਜੀਲੈਂਸ ਵੱਲੋਂ ਬਠਿੰਡਾ ਆਰ. ਟੀ. ਓ. ਵਿਭਾਗ ਦੇ ਮੁੱਖ ਦਫਤਰ ‘ਤੇ ਵੀ ਰੋਡ ਕੀਤੀ ਗਈ ਸੀ । ਪਤਾ ਲੱਗਿਆ ਹੈ ਕਿ ਹੋਰ ਵੀ ਕਈ ਜ਼ਿਲਿਆਂ ਅਤੇ ਤਹਿਸੀਲ ਪੱਧਰ ਦੇ ਦਫਤਰਾਂ ‘ਤੇ ਰੇਡ ਕਰ ਕੇ ਟਰਾਂਸਪੋਰਟ ਵਿਭਾਗ ਦੇ ਚਲ ਰਹੇ ਕੰਮਾਂ ਦੇ ਰਿਕਾਰਡ ਨੂੰ ਖੰਗਾਲਿਆ ਗਿਆ ਹੈ ।

ਵਿਜੀਲੈਂਸ ਦੀ ਰੇਡ ਦੌਰਾਨ ਲੋਕਾਂ ਨੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਜੀਲੈਂਸ ਨੂੰ ਜਾਣਕਾਰੀ ਦਿੱਤੀ

ਪਟਿਆਲਾ ਡਰਾਈਵਿੰਗ ਟਰੈਕ ‘ਤੇ ਵਿਜੀਲੈਂਸ ਦੀ ਰੇਡ ਦੌਰਾਨ ਲੋਕਾਂ ਨੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਜੀਲੈਂਸ ਨੂੰ ਜਾਣਕਾਰੀ ਦਿੱਤੀ । ਇਸ ਸਬੰਧੀ ਡੀ. ਐੱਸ. ਪੀ. ਪਰਵਿੰਦਰ ਸਿੰਘ ਸਾਹਨੀ ਨੇ ਕਿਹਾ ਕਿ ਸ਼ਿਕਾਇਤਾਂ ਦੇ ਆਧਾਰ ‘ਤੇ ਡਰਾਈਵਿੰਗ ਟਰੈਕ ‘ਤੇ ਰੇਡ ਕੀਤੀ ਗਈ ਹੈ, ਜਿਸ ਦਾ ਰਿਕਾਰਡ ਵੀ ਕਬਜ਼ੇ ‘ਚ ਲਿਆ ਗਿਆ ਹੈ । ਜਾਂਚ ਕਰਨ ਦੌਰਾਨ ਉਪਰੰਤ ਹੀ ਕਾਰਵਾਈ ਕੀਤੀ ਜਾਵੇਗੀ ।