ਕੇਂਦਰੀ ਜਾਂਚ ਏਜੰਸੀ ਈ. ਡੀ. ਭੇਜਿਆ ਫ਼ਿਲਮ ਨਿਰਮਾਤਾ ਗੋਕੁਲਮ ਗੋਪਾਲਨ ਨੂੰ ਨੋਟਿਸ

ਨਵੀਂ ਦਿੱਲੀ : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਉਦਯੋਗਪਤੀ ਅਤੇ ਮਲਿਆਲਮ ਫ਼ਿਲਮ ‘ਏਮਪੂਰਨ’ ਦੇ ਨਿਰਮਾਤਾਵਾਂ ’ਚੋਂ ਇੱਕ ਗੋਕੁਲਮ ਗੋਪਾਲਨ ਨੂੰ ਇੱਕ ਹੋਰ ਨੋਟਿਸ ਜਾਰੀ ਕਰਦਿਆਂ 22 ਅਪੈ੍ਰਲ ਨੂੰ ਪੇਸ਼ ਹੋਣ ਲਈ ਕਿਹਾ ਤਾਂ ਜੋ ਪੁੱਛਗਿੱਛ ਕੀਤੀ ਜਾ ਸਕੇ।ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਛੇ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਕਤ ਨੋਟਿਸ ਸਾਹਮਣੇ ਆਇਆ ਹੈ ਤੇ ਉਸ ਸਮੇਂ ਗੋਪਾਲਨ ਦੇ ਬਿਆਨਾਂ ਅਤੇ ਉਨ੍ਹਾਂ ਦੁਆਰਾ ਜਮ੍ਹਾ ਕੀਤੇ ਗਏ ਦਸਤਾਵੇਜ਼ਾਂ ਅਤੇ ਉਨ੍ਹਾਂ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਸੀ ।
22 ਅਪ੍ਰੈਲ ਨੂੰ ਕੀਤੀ ਜਾਵੇਗੀ ਪੁਛਗਿਛ
ਈ. ਡੀ. ਨੇ ਸੰਕੇਤ ਦਿੰਦਿਆਂ ਦੱਸਿਆ ਕਿ ਉਸ ਨੂੰ ਸ਼ੁਰੂ ਵਿੱਚ ਫੇਮਾ ਨਿਯਮਾਂ ਦੀ ਉਲੰਘਣਾ ਦਾ ਪਤਾ ਲੱਗਿਆ ਸੀ ਅਤੇ ਉਹ ਜਾਂਚ ਕਰ ਰਿਹਾ ਹੈ ਕਿ ਕੀ ਨਿਯਮਾਂ ਦੀ ਕੋਈ ਵੱਡੀ ਉਲੰਘਣਾ ਹੋਈ ਹੈ । ਈ. ਡੀ. ਨੇ ਗੋਪਾਲਨ ਨੂੰ 22 ਅਪ੍ਰੈਲ ਨੂੰ ਪੁੱਛਗਿੱਛ ਲਈ ਨਿੱਜੀ ਤੌਰ ’ਤੇ ਜਾਂ ਕਿਸੇ ਪ੍ਰਤੀਨਿਧੀ ਰਾਹੀਂ ਪੇਸ਼ ਹੋਣ ਲਈ ਕਿਹਾ ਹੈ ।
ਆਮਦਨ ਕਰ ਵਿਭਾਗ ਨੇ ਏਮਪੁਰਨ ਦੇ ਇੱਕ ਹੋਰ ਨਿਰਮਾਤਾ ਐਂਟਨੀ ਪੇਰੂਮਬਵੂਰ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ
ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਨੇ ਏਮਪੁਰਨ ਦੇ ਇੱਕ ਹੋਰ ਨਿਰਮਾਤਾ ਐਂਟਨੀ ਪੇਰੂਮਬਵੂਰ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੀਆਂ ਪਹਿਲਾਂ ਫ਼ੰਡ ਕੀਤੀਆਂ ਗਈਆਂ ਫ਼ਿਲਮਾਂ ‘ਲੂਸੀਫਰ’ ਅਤੇ ‘ਮੱਰਕਰ: ਲਾਇਨ ਆਫ਼ ਦ ਅਰੇਬੀਅਨ ਸੀ’ ਨਾਲ ਸਬੰਧਤ ਕਥਿਤ ਵਿੱਤੀ ਲੈਣ-ਦੇਣ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ, ਇਹ ਨੋਟਿਸ 2022 ਵਿੱਚ ਮਾਰੇ ਗਏ ਪਿਛਲੇ ਛਾਪਿਆਂ ਦਾ ਅਗਲਾ ਕਦਮ ਹੈ ।
ਮੌਜੂਦਾ ਨੋਟਿਸ ਜਾਂ ਕਾਰਵਾਈ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ‘ਵਿਵਾਦਪੂਰਨ’ ਫਿਲਮ ‘ਏਮਪੂਰਨ’ ਨਾਲ ਸਬੰਧਤ ਨਹੀਂ ਹੈ
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਨੋਟਿਸ ਜਾਂ ਕਾਰਵਾਈ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ‘ਵਿਵਾਦਪੂਰਨ’ ਫਿਲਮ ‘ਏਮਪੂਰਨ’ ਨਾਲ ਸਬੰਧਤ ਨਹੀਂ ਹੈ। 2022 ਵਿੱਚ ਆਮਦਨ ਕਰ ਵਿਭਾਗ ਨੇ ਕੇਰਲ ਵਿਚ ਕਈ ਫ਼ਿਲਮ ਨਿਰਮਾਤਾਵਾਂ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ’ਤੇ ਛਾਪੇਮਾਰੀ ਕੀਤੀ । ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਪੰਜ ਪ੍ਰੋਡਕਸ਼ਨ ਕੰਪਨੀਆਂ ’ਤੇ ਕੀਤੀ ਗਈ, ਜਿਨ੍ਹਾਂ ਵਿੱਚ ਅਸ਼ੀਰਵਾਦ ਸਿਨੇਮਾ ਵੀ ਸ਼ਾਮਲ ਹੈ, ਜੋ ਕਥਿਤ ਤੌਰ ’ਤੇ ਐਂਟਨੀ ਪੇਰੂਮਬਵੂਰ ਦੀ ਮਲਕੀਅਤ ਹੈ ।
