ਚੇਅਰਮੈਨ/ਪਾਵਰਕਾਮ ਸ੍ਰੀ ਅਜੋਏ ਕੁਮਾਰ ਸਿਨਹਾਂ (ਆਈ. ਏ. ਐਸ.) ਵੱਲੋ ਐਸ. ਸੀ/ਬੀ. ਸੀ. ਕਰਮਚਾਰੀ ਫੈਡਰੇਸ਼ਨ ਦੀ ਡਾਇਰੀ ਰੀਲੀਜ਼ ਕੀਤੀ 

ਦੁਆਰਾ: Punjab Bani ਪ੍ਰਕਾਸ਼ਿਤ :Monday, 07 April, 2025, 05:57 PM

ਪਟਿਆਲਾ  : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਪੀ. ਐਸ. ਪੀ. ਸੀ. ਐਲ/ ਪੀ. ਐਸ. ਟੀ. ਸੀ. ਐਲ, ਵੱਲੋ ਸਾਲ 2025 ਦੀ ਤਿਆਰ ਕੀਤੀ ਗਈ ਡਾਇਰੀ ਅੱਜ ਮੁੱਖ ਦਫਤਰ ਪੀ. ਐਸ. ਪੀ. ਸੀ. ਐਲ. ਵਿਖੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਅਜੋਏ ਕੁਮਾਰ ਸਿਨਹਾ, ਆਈ. ਏ. ਐਸ. ਵੱਲੋ ਜਾਰੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ ਵੱਲੋ ਦੱਸਿਆ ਗਿਆ ਕਿ ਫੈਡਰੇਸ਼ਨ ਵੱਲੋ ਪਹਿਲੀ ਵਾਰ ਤਿਆਰ ਕੀਤੀ ਗਈ ਡਾਇਰੀ ਵਿੱਚ ਜਿੱਥੇ ਪਾਵਰਕਾਮ ਅਤੇ ਟਰਾਂਸਕੋ ਦੇ ਸਮੁੱਚੇ ਪ੍ਰਸ਼ਾਸ਼ਨ ਦੇ ਡਿਜ਼ੀਟਲ ਨੰਬਰ ਦਿੱਤੇ ਗਏ ਹਨ ਉਥੇ ਪੰਜਾਬ ਸਰਕਾਰ ਦੀ ਰਾਖਵਾਂਕਰਨ ਨੀਤੀ ਸਬੰਧੀ ਸਮੇ ਸਮੇ ਸਿਰ ਜਾਰੀ ਹਦਾਇਤਾਂ ਨੂੰ ਵੀ ਛਾਪਿਆ ਗਿਆ ਹੈ ।

ਇਹ ਡਾਇਰੀ ਹੈ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ

ਇਹ ਡਾਇਰੀ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਹੈ, ਜਿਸਨੂੰ ਜੱਥੇਬੰਦੀ ਦੇ ਸਕੱਤਰ ਗੁਰਵਿੰਦਰ ਸਿੰਘ ਗੁਰੂ ਵੱਲੋ ਤਿਆਰ ਕਰਵਾਇਆ ਗਿਆ ਹੈ ।  ਇਸ ਮੌਕੇ ਮਾਨਯੋਗ ਸੀ. ਐਮ. ਡੀ. ਸਾਹਿਬ ਵੱਲੋ ਸਮੁੱਚੀ ਜੱਥੇਬੰਦੀ ਨੂੰ ਵਧਾਈ ਦਿੱਤੀ ਅਤੇ ਵਿਭਾਗ ਦੀ ਚੜਦੀਕਲਾਂ ਲਈ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਦਿਨ ਰਾਤ ਮਿਹਨਤ ਕਰਨ ਦੀ ਅਪੀਲ ਵੀ ਕੀਤੀ । ਇਸ ਸਮੇ ਹੋਰਨਾਂ ਤੋ ਇਲਾਵਾ ਇੰਜ. ਵਰਿੰਦਰ ਸਿੰਘ, ਸ੍ਰੀ ਗੁਰਵਿੰਦਰ ਸਿੰਘ ਗੁਰੂ, ਇੰਜ. ਨਿਰਮਲ ਸਿੰਘ ਲੰਗ, ਇੰਜ. ਜਸਵੀਰ ਸਿੰਘ ਰੁੜਕੀ, ਸ੍ਰੀ ਅਨਿੱਲ ਕੁਮਾਰ ਮੰਡਲ ਪ੍ਰਧਾਨ, ਪਾਲ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ ਜੀਤੀ, ਅਮਰੀਕ ਸਿੰਘ, ਮਨੋਜ਼ ਕੁਮਾਰ, ਅਜੀਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਰਾਜਿੰਦਰ ਸਿੰਘ, ਕੁਲਵੰਤ ਸਿੰਘ ਇੰਦਰਜੀਤ ਸਿੰਘ ਆਦਿ ਸ਼ਾਮਲ ਸਨ ।