ਖੇਡ ਵਿੰਗ ਸਕੂਲਾਂ ਵਿੱਚ ਦਾਖਲੇ ਲਈ ਟਰਾਇਲ 8 ਤੋਂ 12 ਅਪ੍ਰੈਲ ਤੱਕ ਹੋਣਗੇ : ਜ਼ਿਲ੍ਹਾ ਖੇਡ ਅਫ਼ਸਰ

ਸੰਗਰੂਰ, 7 ਅਪ੍ਰੈਲ : ਖੇਡ ਵਿਭਾਗ ਪੰਜਾਬ ਵਲੋਂ ਸਾਲ 2025—26 ਦੇ ਸੈਸ਼ਨ ਦੌਰਾਨ ਖੇਡ ਵਿੰਗ ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਿਲ ਕਰਨ ਲਈ ਟਰਾਇਲ ਲਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਦੀਪ ਸਿੰਘ ਜਿਲ੍ਹਾ ਖੇਡ ਅਫਸਰ ਸੰਗਰੂਰ ਨੇ ਦੱਸਿਆ ਕਿ ਇਹ ਟਰਾਇਲ 8.04.2025 ਤੋਂ 12.04.2025 ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਲਏ ਜਾਣਗੇ । ਟਰਾਇਲ ਦੇਣ ਵਾਲੇ ਖਿਡਾਰੀ ਖਿਡਾਰਨਾਂ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਸਰਟੀਫਿਕੇਟ ਨਾਲ ਲੈ ਕੇ ਆਉਣਗੇ । ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨਾਂ ਦਾ ਜਨਮ ਅੰ-14 ਲਈ 01-01-2012, ਅੰ-17 ਲਈ 01-01-2009 ਅਤੇ ਅੰ-19 ਲਈ 01—01—2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ । ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਯੋਗ ਖਿਡਾਰੀ ਹੇਠਾਂ ਦਰਸਾਈਆਂ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਉੱਤੇ ਸਵੇਰੇ ਠੀਕ 08:00 ਵਜੇ ਪੁਹੰਚਣਗੇ ਅਤੇ ਰਜਿਸਟ੍ਰੇਸ਼ਨ ਲਈ ਸਬੰਧਤ ਗੇਮ ਇੰਚਾਰਜ ਨੂੰ ਰਿਪੋਰਟ ਕਰਨਗੇ । ਟਰਾਇਲਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਸਪੋਰਟਸ ਵਿੰਗ ਸਕੂਲ (ਲੜਕੇ/ ਲੜਕੀਆਂ) (ਡੇ ਸਕਾਲਰ) ਸਥਾਪਿਤ ਕਰਨ ਲਈ ਸਿਲੈਕਸ਼ਨ (ਉਮਰ ਵਰਗ ਅੰ:14,17,19) ਵਿੱਚ ਟਰਾਇਲ ਮਿਤੀ 08.04.2025 ਤੋਂ 12.04.2025
ਜਿਲ੍ਹਾ ਸੰਗਰੂਰ ਵਿੱਚ ਸਪੋਰਟਸ ਵਿੰਗ ਸਕੂਲ (ਲੜਕੇ/ ਲੜਕੀਆਂ) (ਡੇ ਸਕਾਲਰ) ਸਥਾਪਿਤ ਕਰਨ ਲਈ ਸਿਲੈਕਸ਼ਨ (ਉਮਰ ਵਰਗ ਅੰ:14,17,19) ਵਿੱਚ ਟਰਾਇਲ ਮਿਤੀ 08.04.2025 ਤੋਂ 12.04.2025 ਤੱਕ ਸੰਗਰੂਰ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਐਥਲੈਟਿਕਸ, ਬਾਸਕਿਟਬਾਲ, ਬਾਕਸਿੰਗ, ਬੈਡਮਿੰਟਨ, ਹਾਕੀ, ਜਿਮਨਾਸਟਿਕ, ਕਿੱਕ ਬਾਕਸਿੰਗ, ਰੋਲਰ ਸਕੇਟਿੰਗ, ਵਾਲੀਬਾਲ, ਵੇਟ ਲਿਫਟਿੰਗ, ਕੁਸ਼ਤੀ ਅਤੇ ਕਬੱਡੀ ਨਗਨ ਬਾਬਾ ਸਾਹਿਬ ਦਾਸ ਪਬਲਿਕ ਸਕੂਲ ਸੰਗਰੂਰ ਫੁੱਟਬਾਲ ਸੁੰਤਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਹ—ਖੋਹ ਅਤੇ ਹੈਂਡਬਾਲ ਖਿਡਾਰੀ ਵਲੋਂ ਜਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋਂ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ ।
ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ
ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ । ਚੁਣੇ ਗਏ ਡੇ ਸਕਾਲਰ ਖਿਡਾਰੀਆਂ ਨੂੰ 125/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਮੁਫਤ ਕੋਚਿੰਗ ਅਤੇ ਖੇਡ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ । ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ, ਸੰਗਰੂਰ ਵਲੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵਲੋਂ ਕੋਈ ਟੀ. ਏ./ਡੀ. ਏ. ਨਹੀਂ ਦਿੱਤਾ ਜਾਵੇਗਾ ।
