ਥਾਣਾ ਸਦਰ ਨਾਭਾ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 April, 2025, 07:46 PM

ਨਾਭਾ, 15 ਅਪੈ੍ਰਲ : ਥਾਣਾ ਸਦਰ ਨਾਭਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 103, 351 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਦੀਪ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਡੱਲਾ ਕਲੋਨੀ ਪਿੰਡ ਦੁਲੱਦੀ ਥਾਣਾ ਸਦਰ ਨਾਭਾ ਸ਼ਾਮਲ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁੁਲਵੰਤ ਕੋਰ ਪਤਨੀ ਸਾਹਿਬ ਸਿੰਘ (ਉਮਰ 70 ਸਾਲ ਪੁੱਤਰ ਦਰਸ਼ਨ ਸਿੰਘ) ਵਾਸੀ ਡੱਲਾ ਕਲੋਨੀ ਪਿੰਡ ਦੁਲੱਦੀ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਉਸਦਾ ਦਾ ਲੜਕਾ ਕੁਲਦੀਪ ਸਿੰਘ ਜਿਆਦਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਅਕਸਰ ਹੀ ਸ਼ਰਾਬ ਪੀ ਕੇ ਉਸ ਅਤੇ ਹੋਰਾਂ ਨਾਲ ਗਾਲੀ ਗਲੋਚ ਕਰਦਾ ਰਹਿੰਦਾ ਹੈ, ਜਿਸ ਕਰਕੇ ਉਸਦੀ ਪਤਨੀ ਅਮਨਦੀਪ ਕੋਰ ਉਸ ਨੂੰ ਅਤੇ ਲੜਕੀ ਨੂੰ ਛੱਡ ਕੇ ਪੇਕੇ ਘਰ ਚਲੀ ਗਈ ਸੀ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੀ ਕਾਰਵਾਈ 

ਸਿ਼ਕਾਇਤਕਰਤਾ ਨੇ ਦੱਸਿਆ ਕਿ 13 ਅਪੈ੍ਰਲ ਨੂੰ ਸਮਾ 6.00 ਪੀ .ਐਮ. ਤੇ ਕੁਲਦੀਪ ਸਿੰਘ ਸ਼ਰਾਬੀ ਹਾਲਤ ਵਿੱਚ ਘਰ ਦੇ ਪੋਰਚ ਵਿੱਚ ਖੜ੍ਹ ਕੇ ਗਾਲੀ ਗਲੋਚ ਕਰ ਰਿਹਾ ਸੀ, ਜਦੋ ਉਸਦੇ ਪਤੀ ਨੇ ਰੋਕਣ ਦੀ ਕੋਸਿ਼ਸ਼ ਕੀਤੀ ਤਾ ਕੁਲਦੀਪ ਹੱਥੋਪਾਈ ਕਰਨ ਲੱਗ ਪਿਆ ਅਤੇ ਝਗੜ੍ਹਦੌਰਾਨ ਫਰਸ਼ ਤੇ ਡਿੱਗ ਪਿਆ ਤਾਂ ਉਸਨੇ ਤਹਿਸ਼ ਵਿੱਚ ਆ ਕੇ ਕੋਲ ਹੀ ਪਈ ਇੱਟ ਚੁੱਕ ਕੇ ਉਸਦੇ ਪਤੀ ਦੇ ਸਿਰ ਤੇ ਮਾਰੀ, ਜਿਸ ਕਾਰਨ ਉਸ ਦਾ ਪਤੀ ਖੂਨ ਨਾਲ ਲੱਥ ਪੱਥ ਹੋ ਗਿਆ ਅਤੇ ਧਰਤੀ ਤੇ ਡਿੱਗ ਪਿਆ, ਜਦੋ ਉਹ ਆਪਣੇ ਪਤੀ ਨੂੰ ਦੇਖਣ ਗਈ ਤਾਂ ਕੁਲਦੀਪ ਸਿੰਘ ਉਸ ਪਿੱਛੇਹੀ ਪੈਗਿਆ। ਸਿ਼ਕਾਇਤਕਰਤਾ ਨੇਦੱਸਿਆ ਕਿ ਉਸਨੇ ਗੁਆਂਢੀਆਂ ਦੇ ਘਰ ਵੜ੍ਹ ਕੇ ਆਪਣੀ ਜਾਨ ਬਚਾਈ ਤੇ ਜਦੋਂ ਕੁੱਝ ਸਮੇਂ ਬਾਅਦ ਆ ਕੇ ਦੇਖਿਆ ਤਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ । ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।