Breaking News ਪੀਐਮ ਮੋਦੀ ਪੁੱਜੇ ਪਟਿਆਲਾ, ਚੋਣ ਮੁਹਿੰਮ ਕੀਤੀ ਸ਼ੁਰੂਕੇਜਰੀਵਾਲ ਨੇ ਕੀਤਾ ਟਵੀਟ, ਕਿਹਾ ਕਰ ਰਹੇ ਹਨ ਪੁਲਸ ਦਾ ਇੰਤਜਾਰਸਚਿਨ ਪਾਇਲਟ ਨੇ ਲੁਧਿਆਣਾ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਦੇ ਸਮਰਥਨ ਵਿੱਚ ਚੋਣ ਰੈਲੀ ਕੀਤੀਵਿਕਸਤ ਪਟਿਆਲਾ ਅਤੇ ਵਿਕਸਤ ਪੰਜਾਬ ਤੋਂ ਬਾਅਦ ਹੀ ਭਾਰਤ ਦਾ ਵਿਕਾਸ ਹੋਵੇਗਾ: ਪ੍ਰਧਾਨ ਮੰਤਰੀਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ 201 ਅਖੰਡ ਪਾਠਾਂ ਦੇ ਭੋਗ 28 ਮਈ ਨੂੰ ਪੈਣਗੇ ਤੇ ਗੁਰਮਤਿ ਸਮਾਗਮ ਹੋਵੇਗਾ: ਦਿਲਜੀਤ ਸਿੰਘ ਬੇਦੀਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਭਾਜਪਾ ਵਿੱਚ ਸ਼ਾਮਲਬੈਗਲੁਰੂ ਦੇ ਹੋਟਲਾਂ ਨੂੰ ਉਡਾਉਣ ਦੀ ਮਿਲੀ ਧਮਕੀਪੀਐਮ ਮੋਦੀ ਦੀ ਰੈਲੀ ਵਿੱਚ ਨਹੀ ਪੁੱਜਣਗੇ ਕੈਪਟਨ ਅਮਰਿੰਦਰ ਸਿੰਘਲੂ ਤੋਂ ਬਚਾਅ ਲਈ ਬਜ਼ੁਰਗਾਂ ਤੇ ਬੱਚਿਆਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ : ਡਿਪਟੀ ਕਮਿਸ਼ਨਰ

ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਗੁਰਿੰਦਰ ਸਿੰਘ ਖਾਲਸਾ ਗੱਤਕਾ ਫੈਡਰੇਸ਼ਨ ਅਮਰੀਕਾ ਦੇ ਚੇਅਰਮੈਨ ਨਿਯੁਕਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 01 August, 2023, 03:56 PM

ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਗੁਰਿੰਦਰ ਸਿੰਘ ਖਾਲਸਾ ਗੱਤਕਾ ਫੈਡਰੇਸ਼ਨ ਅਮਰੀਕਾ ਦੇ ਚੇਅਰਮੈਨ ਨਿਯੁਕਤ

ਫੈਡਰੇਸ਼ਨ ਦੇ ਪ੍ਰਧਾਨ ਗਰੇਵਾਲ ਤੇ ਜਨਰਲ ਸਕੱਤਰ ਦੀਪ ਸਿੰਘ ਵੱਲੋਂ ਗੁਰਿੰਦਰ ਖਾਲਸਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ

ਚੰਡੀਗੜ੍ਹ, 1 ਅਗਸਤ : ਅਮਰੀਕਾ ਵਿੱਚ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਉੱਘੇ ਸਿੱਖ ਆਗੂ, ਉੱਦਮੀ ਅਤੇ ਜਨਤਕ ਬੁਲਾਰੇ ਗੁਰਿੰਦਰ ਸਿੰਘ ਖਾਲਸਾ ਨੂੰ ਗੱਤਕਾ ਫੈਡਰੇਸ਼ਨ ਯੂਐਸਏ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.ਜੀ.ਐਫ.) ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਗੁਰਿੰਦਰ ਖਾਲਸਾ ਨੂੰ ਇੰਡੀਆਨਾ ਦੇ ਸ਼ਹਿਰ ਫਿਸ਼ਰਜ਼ ਵਿਖੇ ਨਿਯੁਕਤੀ ਪੱਤਰ ਭੇਂਟ ਕੀਤਾ ਅਤੇ ਉਨਾਂ ਨੂੰ ਇਸ ਨਿਯੁਕਤੀ ਲਈ ਦਿਲੋਂ ਵਧਾਈਆਂ ਦਿੱਤੀਆਂ।

ਗੱਤਕਾ ਫੈਡਰੇਸ਼ਨ ਯੂਐਸਏ ਦੇ ਚੇਅਰਮੈਨ ਵਜੋਂ, ਡਬਲਯੂ.ਜੀ.ਐਫ. ਨੇ ਖਾਲਸਾ ਨੂੰ ਦੇਸ਼ ਭਰ ਵਿੱਚ ਗੱਤਕੇ ਦੇ ਅਭਿਆਸ ਨੂੰ ਉਤਸ਼ਾਹਿਤ ਕਰਨ ਅਤੇ ਵਿਸਤਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਐਸੋਸੀਏਸ਼ਨਾਂ ਦੀ ਸਥਾਪਨਾ ਕਰਨਾ, ਗੱਤਕਾ ਖਿਡਾਰੀਆਂ /ਅਖਾੜਿਆਂ ਨਾਲ ਤਾਲਮੇਲ ਕਰਨਾ, ਦੇਸ਼ ਵਿੱਚ ਮੀਟਿੰਗਾਂ ਅਤੇ ਸਮਾਗਮਾਂ ਦਾ ਆਯੋਜਨ ਕਰਨਾ ਅਤੇ ਗੱਤਕਾ ਮੁਕਾਬਲਿਆਂ ਅਤੇ ਸਮਾਗਮਾਂ ਦੌਰਾਨ ਗੱਤਕਾ ਫੈਡਰੇਸ਼ਨ ਯੂਐਸਏ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ।

ਗੁਰਿੰਦਰ ਸਿੰਘ ਖਾਲਸਾ, ਜੋ ਅਮਰੀਕਾ ਵਿੱਚ ਸਿੱਖਸ ਪੋਲੀਟੀਕਲ ਐਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਅ ਰਹੇ ਹਨ, ਦਾ ਗੱਤਕੇ ਦੇ ਖੇਤਰ ਵਿੱਚ ਉਨ੍ਹਾਂ ਦੀ ਨਵੀਂ ਭੂਮਿਕਾ ਲਈ ਸਵਾਗਤ ਕਰਦੇ ਹੋਏ, ਗੱਤਕਾ ਪ੍ਰਮੋਟਰ ਸ. ਹਰਜੀਤ ਸਿੰਘ ਗਰੇਵਾਲ ਅਤੇ ਡਾ. ਦੀਪ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਖਾਲਸਾ ਦਾ ਇਸ ਵਿਰਾਸਤੀ ਖੇਡ ਪ੍ਰਤੀ ਸਮਰਪਣ, ਪਿਆਰ ਅਤੇ ਜੋਸ਼ ਨੂੰ ਦੇਖਦੇ ਹੋਏ ਉਹ ਗੱਤਕਾ ਫੈਡਰੇਸ਼ਨ ਯੂਐਸਏ ਅਤੇ ਡਬਲਯੂ.ਜੀ.ਐਫ. ਦੁਆਰਾ ਇਸ ਪੁਰਾਤਨ ਖੇਡ ਦੀ ਪ੍ਰਫੁੱਲਤਾ ਲਈ ਉਲੀਕੇ ਵਿਸ਼ਵ ਪੱਧਰੀ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਮੌਕੇ ਗੁਰਿੰਦਰ ਸਿੰਘ ਖਾਲਸਾ ਨੇ ਵੱਕਾਰੀ ਕੌਮੀ ਜ਼ਿੰਮੇਵਾਰੀ ਪ੍ਰਤੀ ਨਾਮਜ਼ਦਗੀ ਲਈ ਡਬਲਯੂ.ਜੀ.ਐੱਫ. ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਮਰੀਕਾ ਵਿੱਚ ਮਾਰਸ਼ਲ ਆਰਟ ਗੱਤਕੇ ਨੂੰ ਇੱਕ ਖੇਡ ਵਜੋਂ ਅੱਗੇ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਪੂਰੀ ਵਾਹ ਲਾਉਣਗੇ।



Scroll to Top