ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਪਹੁੰਚੇ ਮੋਹਾਲੀ ਸਾਈਬਰ ਪੁਲਸ ਸਟੇਸ਼ਨ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 April, 2025, 04:28 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖੁਦ ਮੋਹਾਲੀ ਦੇ ਸਾਈਬਰ ਪੁਲਸ ਸਟੇਸ਼ਨ ਪਹੁੰਚ ਗਏ ਹਨ ।ਇਸ ਦੌਰਾਨ ਸਿਰਫ ਬਾਜਵਾ ਅਤੇ ਉਨ੍ਹਾਂ ਦੇ ਵਕੀਲ ਨੂੰ ਹੀ ਅੰਦਰ ਜਾਣ ਦਿੱਤਾ ਗਿਆ ।

ਕਾਂਗਰਸੀਆਂ ਨੇ ਸਾਈਬਰ ਪੁਲਸ ਸਟੇਸ਼ਨ ਦੇ ਬਾਹਰ ਲਗਾਇਆ ਧਰਨਾ

ਪ੍ਰਤਾਪ ਬਾਜਵਾ ਦੇ ਮੋਹਾਲੀ ਸਾਈਬਰ ਕਰਾਈਮ ਥਾਣੇ ਪਹੁੰਚਣ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਸਾਈਬਰ ਪੁਲਸ ਸਟੇਸ਼ਨ ਦੇ ਬਾਹਰ ਧਰਨਾ ਲਗਾਇਆ ਗਿਆ ।