ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦਾ ਸੂਬਾ ਪੱਧਰੀ ਡੈਪੂਟੇਸ਼ਨ ਚੇਅਰਮੈਨ ਸਿਹਨਾ ਨੂੰ ਮਿਲਿਆ

ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਪਟਿਆਲਾ ਵੱਲੋਂ ਇੱਕ ਸੂਬਾ ਪੱਧਰੀ ਡੈਪੂਟੇਸ਼ਨ ਅਮਰਜੀਤ ਸਿੰਘ ਬਾਬਾ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ ਦੇ ਚੇਅਰਮੈਨ ਸਿਹਨਾ ਸਾਹਿਬ ਆਈ. ਏ. ਐਸ. ਨੂੰ ਮੁੱਖ ਦਫ਼ਤਰ ਪਟਿਆਲਾ ਵਿਖੇ ਮਿਲਿਆ । ਡੈਪੂਟੇਸ਼ਨ ਨੇ ਚੇਅਰਮੈਨ ਸਾਹਿਬ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਸਕੇਲਾਂ ਦਾ ਬਕਾਇਆ 1-01-2016 ਤੋਂ 30—06—2021 ਤੱਕ ਦੇਣ ਸਬੰਧੀ ਜ਼ੋ ਪੰਜਾਬ ਸਰਕਾਰ ਨੇ 18-02-2025 ਨੂੰ ਸਰਕੂਲਰ ਜਾਰੀ ਕੀਤਾ ਸੀ ਅਤੇ ਪਾਵਰ ਕਾਰਪੋਰੇਸ਼ਨ ਨੇ ਇਹ ਸਰਕੂਲਰ 3-04-2025 ਨੂੰ ਪੰਜਾਬ ਦੇ ਸਮੁੱਚੇ ਬਿਜਲੀ ਕਾਮਿਆਂ ਅਤੇ ਪੈਨਸ਼ਨਰਜ਼ ਤੇ ਲਾਗੂ ਕਰਨ ਲਈ ਅਪਣਾਇਆ ਸੀ । ਉਸ ਸਰਕੂਲਰ ਨੂੰ ਲਾਗੂ ਕਰਨ ਵਿੱਚ ਹੈਡ ਆਫਿਸ ਪਟਿਆਲਾ ਅਤੇ ਪੰਜਾਬ ਦੇ ਫੀਲਡ ਦਫਤਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ । ਗੱਲਬਾਤ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਜਨਰਲ ਸਕੱਤਰ ਬੀ. ਐਸ. ਸੇਖੋਂ ਨੇ ਦੱਸਿਆ ਕਿ ਸੀ. ਐਮ. ਡੀ. ਸਾਹਿਬ ਨੂੰ ਫੀਲਡ ਦੀਆਂ ਪੇ੍ਰਸ਼ਾਨੀਆਂ ਦਾ ਹੱਲ ਕੱਢਣ ਲਈ ਬੇਨਤੀ ਕੀਤੀ ਗਈ ਅਤੇ ਸੀ. ਐਮ. ਡੀ. ਸਾਹਿਬ ਨੇ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਸੋਧੇ ਹੋਏ ਛੇਵੇਂ ਤਨਖਾਹ ਕਮਿਸ਼ਨ ਦੇ ਏਰੀਅਰ ਸਬੰਧੀ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਪੈਨਸ਼ਨਰਜ਼ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਸਰਕੂਲਰ ਮੈਂ ਹੀ ਤਿਆਰ ਕੀਤਾ ਹੈ ਅਤੇ ਮੈਨੂੰ ਇਸ ਬਾਰੇ ਕਿਸੇ ਕਿਸਮ ਦਾ ਕੋਈ ਸ਼ਿਕਵਾ ਨਹੀਂ ਹੈ
ਸੀ. ਐਮ. ਡੀ. ਸਾਹਿਬ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਸਰਕੂਲਰ ਮੈਂ ਹੀ ਤਿਆਰ ਕੀਤਾ ਹੈ ਅਤੇ ਮੈਨੂੰ ਇਸ ਬਾਰੇ ਕਿਸੇ ਕਿਸਮ ਦਾ ਕੋਈ ਸ਼ਿਕਵਾ ਨਹੀਂ ਹੈ । ਬੀ. ਐਸ. ਸੇਖੋਂ ਨੇ ਸੀ. ਐਮ. ਡੀ. ਸਾਹਿਬ ਦੇ ਧਿਆਨ ਵਿੱਚ ਲਿਆਦਾ ਕਿ ਟਰਾਂਸਕੋ ਸੰਸਥਾ ਵਿੱਚ ਏਰੀਅਰ ਦੀ ਅਦਾਇਗੀ ਸਬੰਧੀ ਹਦਾਇਤਾਂ ਅਜੇ ਲਾਗੂ ਨਹੀਂ ਕੀਤੀਆਂ ਗਈਆਂ । ਇਹ ਹਦਾਇਤਾਂ ਟਰਾਂਸਕੋ ਵਿੱਚ ਵੀ ਲਾਗੂ ਕਰਵਾਈਆਂ ਜਾਣ ਅਤੇ ਸੀ.ਐਮ.ਡੀ. ਸਾਹਿਬ ਨੇ ਭਰੋਸਾ ਦਿੱਤਾ ਕਿ ਟਰਾਂਸਕੋ ਵਿੱਚ ਸਰਕੂਲਰ ਲਾਗੂ ਕਰਨ ਸਬੰਧੀ ਮੇਰੇ ਵੱਲੋਂ ਦਸਤਖਤ ਕਰ ਦਿੱਤੇ ਗਏ ਹਨ ਅਤੇ ਬਹੁਤ ਜਲਦੀ ਹਦਾਇਤਾਂ ਜਾਰੀ ਹੋ ਜਾਣਗੀਆਂ । ਸੀ. ਐਮ. ਡੀ. ਸਾਹਿਬ ਦੇ ਧਿਆਨ ਵਿੱਚ ਇਹ ਵੀ ਲਿਆਦਾ ਗਿਆ ਕਿ ਜਿਸ ਦਫਤਰ ਵਿਚੋਂ ਪੈਨਸ਼ਨਰਜ਼ ਪੈਨਸ਼ਨ ਲੈ ਰਹੇ ਹਨ ਉਸੇ ਦਫਤਰ ਵਿਚੋਂ ਹੀ ਏਰੀਅਰ ਦੀ ਅਦਾਇਗੀ ਕੀਤੀ ਜਾਵੇ ਤਾਂ ਜ਼ੋ ਪੈਨਸ਼ਨਰਜ਼ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਡੈਪੂਟੇਸ਼ਨ ਵਿੱਚ ਅਮਰਜੀਤ ਸਿੰਘ ਬਾਬਾ ਪ੍ਰਧਾਨ, ਬੀ.ਐਸ. ਸੇਖੋ ਜਨਰਲ ਸਕੱਤਰ, ਐਮ. ਐਲ. ਕਪਿਲਾ, ਲਖਵੀਰ ਸਿੰਘ, ਪਰਮਜੀਤ ਸਿੰਘ ਜਲੰਧਰ, ਸ਼ਿਵਦੇਵ ਸਿੰਘ, ਬਲਵਿੰਦਰ ਸਿੰਘ ਪਸਿਆਣਾ, ਸੁਰਜੀਤ ਸਿੰਘ, ਰਾਜਪਾਲ ਸਿੰਘ ਅਤੇ ਨਰੇਸ਼ ਆਦਿ ਹਾਜਰ ਸਨ ।
