ਡਾ਼. ਭੀਮ ਰਾਉ ਅਬੇਦਕਰ ਦੀ ਸੋਚ ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਲੋੜ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 April, 2025, 11:08 AM

ਪਟਿਆਲਾ :  ਜਨਤਕ ਜਥੇਬੰਦੀਆਂ ਦੇ ਸਾਂਝਾ ਮੋਰਚਾ ਜਿਲ੍ਹਾ ਪਟਿਆਲਾ ਵੱਲੋਂ ਅਜ ਵੱਖ ਵੱਖ ਧਿਰਾਂ ਨਾਲ ਸਬੰਧਤ ਕਿਸਾਨ, ਮਜਦੂਰ, ਮੁਲਾਜਮ, ਨੋਜਵਾਨਾਂ, ਵਿਦਿਆਰਥੀ ਤੇ ਵੱਡੀ ਗਿਣਤੀ ਔਰਤਾਂ ਨੇ ਦਰਸ਼ਨ ਸਿੰਘ ਬੇਲੂ ਮਾਜਰਾ, ਧਰਮਪਾਲ ਲੋਟ, ਸੁਖਦੇਵ ਸਿੰਘ ਨਿਆਲ ਤੇ ਵਿਦਿਆਰਥੀ ਆਗੂ ਰਵਿੰਦਰ ਸਿੰਘ ਰਵੀ ਦੀ ਅਗਵਾਈ ਹੇਠ ਭਾਖੜਾ ਮੇਨ ਲਾਇਨ ਕੰਪਲੈਕਸ ਪਟਿਆਲਾ ਵਿਖੇ ਇੱਕਤਰ ਹੋ ਕੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਭਾਰੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ ।

ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ

ਇਕੱਤਰਤਾ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਮਜ਼ਦੂਰ, ਕਿਸਾਨ ਮੁਲਾਜ਼ਮ,ਵਿਦਿਆਰਥੀ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰੀ ਸਿੰਘ ਦੋਣ ਕਲਾਂ,ਨਿਰਮਾਣ ਕਾਮਿਆਂ ਦੇ ਆਗੂ ਅਮਰਜੀਤ ਸਿੰਘ ਘਨੋਰ, ਪੀ. ਡਬਲੂਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਧਨੌਆ, ਜੰਗਲਾਤ ਵਰਕਰ ਯੂਨੀਅਨ ਦੇ ਆਗੂ ਜਸਵਿੰਦਰ ਸੌਜਾ, ਵਿਦਿਆਰਥੀ ਆਗੂ ਗਗਨਦੀਪ ਸਿੰਘ, ਪਸ਼ੂ ਪਾਲਣ ਵਿਭਾਗ ਦੇ ਆਗੂ ਗੁਰਮੀਤ ਸਿੰਘ ਪੇਧਨ ਤੇ ਪੈਨਸ਼ਨਰ ਆਗੂ ਮਾਸਟਰ ਬਿਰਜ ਲਾਲ ਨੇ ਕਿਹਾ ਕਿ ਜਿੱਥੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ, ਉੱਥੇ ਅੱਜ ਸੰਵਿਧਾਨ ਨੂੰ ਬਚਾਉਣ ਲਈ ਵੀ ਸਮੇਂ ਦੀ ਮੁੱਖ ਲੋੜ ਹੈ ਕਿਉਕੇ ਕੇਦਰ ਸਰਕਾਰ ਵੱਲੋ ਜਿੱਥੇ ਅੱਜ ਸਿੱਖਿਆ, ਸਿਹਤ ਅਤੇ ਜਨਤਕ ਵੰਡ ਪ੍ਰਣਾਲੀ ਲੋਕਾਂ ਤੋਂ ਖੋਹੀ ਜਾ ਰਹੀ ਹੈ, ਉੱਥੇ ਸੰਘਰਸ਼ ਕਰ ਰਹੇ ਲੋਕਾਂ ਨੂੰ ਲਾਠੀ ਗੋਲੀ ਤੇ ਜੇਲਾਂ ਦੀ ਵਰਤੋਂ ਕਰਕੇ ਦਬਾਇਆ ਜਾ ਰਿਹਾ ਹੈ ।

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਸੰਵਿਧਾਨ ‘ਚ ਬੇਲੋੜੀਆਂ ਸੋਧਾਂ ਕਰਨ

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਸੰਵਿਧਾਨ ‘ਚ ਬੇਲੋੜੀਆਂ ਸੋਧਾਂ ਕਰਨ, ਮਜ਼ਦੂਰ ਵਿਰੋਧੀ ਨਵੇ ਲੇਬਰ ਕਾਨੂੰਨ ਲੈ ਕੇ ਆਉਣਾ, ਜਨਤਕ ਖੇਤਰ ਦੇ ਅਦਾਰੇ ਬੰਦ ਕਰਨ,ਵਖਫ ਬੋਰਡ ਦੇ ਕਾਨੂੰਨਾਂ ਵਿੱਚ ਸੋਧ ਕਰਨ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਸਵੀਰ ਖੋਖਰ,ਬਲਵਿੰਦਰ ਸਿੰਘ ਮੰਡੌਲੀ, ਰਜਿੰਦਰ ਸਿੰਘ ਧਾਲੀਵਾਲ, ਵਿਪਨ ਕੁਮਾਰ, ਹਰਵੀਰ ਸੁਨਾਮ ਤੇ ਦੀਪਕ ਕੁਮਾਰ ਆਦਿ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ਥੱਲੇ ਨਵੀਂ ਸਿੱਖਿਆ ਨੀਤੀ ਲਾਗੂ ਕਰਨ,ਨਸ਼ਿਆਂ ਦੀ ਆੜ ਚ,ਗਰੀਬ ਘਰਾਂ ਤੇ ਬੁਲਡੋਜਰ ਚਲਾਉਣ ਅਤੇ ਬੇਰੁਜ਼ਗਾਰਾਂ ਦਾ ਸ਼ੋਸ਼ਣ ਕਰਨ ਅਤੇ ਕੱਚੇ ਮੁਲਾਜ਼ਮਾਂ ਤੇ ਛਾਂਟੀ ਦੀ ਤਲਵਾਰ ਲਟਕਾਉਣ ਖਿਲਾਫ ਸੰਘਰਸ਼ ਕਰਨਾ ਤੇ ਸੰਵਿਧਾਨ ਦੀ ਰਾਖੀ ਕਰਨਾ ਹੀ ਡਾ. ਭੀਮ ਰਾਓ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਹੈ । ਅੱਜ ਦੀ ਇਕੱਤਰਤਾ ਨੂੰ ਹੋਰਨਾਂ ਤੋਂ ਇਲਾਵਾ ਧੰਨਾ ਸਿੰਘ ਕੌਣ ਕਲਾ, ਰਾਜਕਿਸ਼ਨ ਨੂਰ ਖੇੜੀਆਂ, ਰਜਿੰਦਰ ਸਿੰਘ ਦੋਣ ਕਲਾਂ, ਪ੍ਰਲਾਦ ਸਿੰਘ ਨਿਆਲ, ਸਰਬਜੀਤ ਸਿੰਘ,ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਨਰੇਸ਼ ਬੋਸਰ, ਜਸਵੀਰ ਕੋਰ, ਕੁਲਦੀਪ ਕੋਰ ਅਤੇ ਅਮਰਜੀਤ ਕੋਰ ਆਦਿ ਆਗੂਆਂ ਨੇ ਸੰਬੋਧਨ ਕੀਤਾ ਤੇ ਡਾ. ਭੀਮ ਰਾਉ ਅੰਬੇਦਕਰ ਕਰਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਅਹਿਦ ਲਿਆ ।