ਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 17 April, 2025, 04:20 PM

ਰਾਜਪੁਰਾ/ਪਟਿਆਲਾ, 17 ਅਪ੍ਰੈਲ :  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਈ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਹਲਕਾ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਵੱਲੋਂ ਅੱਜ ਸਰਕਾਰੀ ਸੈਕੰਡਰੀ ਸਕੂਲ ਧੂੰਮਾਂ ਵਿੱਚ ਨਵੀਂ ਚਾਰਦੀਵਾਰੀ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ, ਇਸ ਦੇ ਨਾਲ-ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨਲਾਸ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਬਾਲੀ ਕਲਾਂ ਵਿੱਚ ਵੀ ਚਾਰਦੀਵਾਰੀ ਅਤੇ ਸਕੂਲ ਨੂੰ ਸੋਹਣਾ ਬਣਾਉਣ ਲਈ ਕੀਤੇ ਗਏ ਵਿਕਾਸ ਕਾਰਜਾਂ ਦੀ ਸੰਪੂਰਨਤਾ ਹੋਣ ਉਪਰੰਤ ਸਕੂਲ ਵਿੱਚ ਉਦਘਾਟਨ ਸਮਾਰੋਹ ਆਯੋਜਿਤ ਕੀਤੇ ਗਏ ਜਿਸ ਵਿੱਚ ਉਚੇਚੇ ਤੌਰ ਤੇ ਮੈਡਮ ਨੀਨਾ ਮਿੱਤਲ ਐਮ. ਐਲ. ਏ. ਰਾਜਪੁਰਾ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਦਬਾਲੀ ਕਲਾਂ ਅਤੇ ਨਲਾਸ ਵਿਖੇ ਛੋਟੀਆਂ ਬੱਚੀਆਂ ਤੋਂ ਅਤੇ ਧੁੰਮਾ ਵਿਖੇ ਪਿੰਡ ਦੇ ਬਜ਼ੁਰਗਾਂ ਤੋਂ ਵਿਧਾਇਕਾ ਨੀਨਾ ਮਿੱਤਲ ਨੇ ਰਿਬਨ ਕਟਵਾਇਆ ।
ਐੱਮ. ਐੱਲ. ਏ. ਨਲਾਸ ਅਤੇ ਦਬਾਲੀ ਕਲਾਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਵੀ ਕੀਤੇ ਉਦਘਾਟਨ

ਰਾਜਪੁਰਾ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਨੂੰ ਨਵੀਨਤਮ ਪੱਧਰ ‘ਤੇ ਲੈ ਕੇ ਜਾਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ । ਵਿਧਾਇਕਾ ਨੇ ਦੱਸਿਆ ਕਿ ਅਧਿਆਪਕਾਂ ਦੀ ਤਰੱਕੀ ਲਈ ਕੋਟਾ ਵਧਾਇਆ ਗਿਆ ਹੈ ਅਤੇ ਸਕੂਲ ਮੁਖੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ । ਇਨ੍ਹਾਂ ਫ਼ੈਸਲਿਆਂ ਨਾਲ ਸਿੱਖਿਆ ਪੱਧਰ ‘ਚ ਨਵੀਂ ਜਾਨ ਪਾ ਦਿੱਤੀ ਹੈ । ਵਿਧਾਇਕਾ ਨੀਨਾ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਦੇਖ ਕੇ ਚੰਗਾ ਲੱਗਾ ਹੈ ਕਿ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜ਼ੋਨ ਵਿਜੇ ਮੈਨਰੋ ਅਤੇ ਉਹਨਾਂ ਦੀ ਟੀਮ ਸਕੂਲਾਂ ਵਿੱਚ ਜਾ ਕੇ ਸਹਿਯੋਗ ਅਤੇ ਅਗਵਾਈ ਦੇ ਰਹੀ ਹੈ । ਉਨ੍ਹਾਂ ਨੇ ਇਨ੍ਹਾਂ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਕਾਰਜਾਂ ਨਾਲ ਵਿਦਿਆਰਥੀਆਂ ਨੂੰ ਹੋਰ ਵਧੀਆ ਸਿੱਖਣ ਵਾਲਾ ਮਾਹੌਲ ਮਿਲੇਗਾ ।

ਦਬਾਲੀ ਕਲਾਂ ਅਤੇ ਨਲਾਸ ਵਿਖੇ ਛੋਟੀਆਂ ਬੱਚੀਆਂ ਤੋਂ ਅਤੇ ਧੁੰਮਾ ਵਿਖੇ ਪਿੰਡ ਦੇ ਬਜ਼ੁਰਗਾਂ ਤੋਂ ਵਿਧਾਇਕਾ ਨੀਨਾ ਮਿੱਤਲ ਨੇ ਕਟਵਾਇਆ ਰਿਬਨ

ਇਸ ਮੌਕੇ ਰਿਤੇਸ਼ ਬਾਂਸਲ ਐੱਮ. ਐੱਲ. ਏ. ਕੋਆਰਡੀਨੇਟਰ, ਡਾ. ਚਰਨਕਮਲ ਸਿੰਘ ਧੀਮਾਨ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਰਾਜਪੁਰਾ-2, ਕੰਵਲਜੀਤ ਸਿੰਘ ਦਬਾਲੀ ਕਲਾਂ, ਜਗਦੀਪ ਸਿੰਘ ਅਲੂਣਾ, ਬਿੰਦਰ ਸਿੰਘ, ਮਨਜੀਤ ਕੌਰ ਬੀ. ਪੀ. ਈ. ਓ. ਰਾਜਪੁਰਾ-2, ਰਚਨਾ ਰਾਣੀ ਬਲਾਕ ਨੋਡਲ ਅਫ਼ਸਰ ਰਾਜਪੁਰਾ-1, ਰੀਤੂ ਅਰੋੜਾ ਹੈੱਡ ਮਿਸਟ੍ਰੈਸ ਨਲਾਸ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ, ਸੁਖਵਿੰਦਰ ਕੌਰ ਸੀਐੱਚਟੀ ਨਲਾਸ, ਜਗਜੀਤ ਸਿੰਘ ਵਾਲੀਆ, ਜੋਤੀ ਪੁਰੀ, ਹਰਬੰਸ ਕੌਰ ਦਬਾਲੀ ਕਲਾਂ, ਅਮਨਦੀਪ ਸਿੰਘ ਨਲਾਸ, ਬਲਜਿੰਦਰ ਕੌਰ ਦਬਾਲੀ ਕਲਾਂ, ਮੰਗਾ ਸਿੰਘ ਧੁੰਮਾ, ਲਖਵਿੰਦਰ ਸਿੰਘ  ਕੌਲੀ, ਕਮਲਦੀਪ ਸਿੰਘ ਨਲਾਸ, ਪਿਆਰਾ ਸਿੰਘ, ਮੇਜਰ ਸਿੰਘ, ਅਮਨ ਸੈਣੀ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ, ਅਵਤਾਰ ਸਿੰਘ ਬੀਆਰਸੀ, ਦਲਜੀਤ ਸਿੰਘ ਸੈਂਟਰ ਹੈੱਡ ਟੀਚਰ, ਸੰਯੋਗਿਤਾ ਹੈੱਡ ਟੀਚਰ, ਪਰਮਿੰਦਰ ਸਿੰਘ ਸਰਾਓ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਰਾਜੇਸ਼ ਬਾਵਾ ਯੂਥ ਪ੍ਰਧਾਨ, ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ ।