ਕਾਲਜ ਘਨੌਰ 'ਚ “ਮਾਸਟਰਿੰਗ ਇੰਟਰਵਿਊ ਸਕਿੱਲ” ਵਿਸ਼ੇ ਦੇ ਇਕ ਰੋਜ਼ਾ ਵਰਕਸ਼ਾਪ ਲਗਾਈ
ਦੁਆਰਾ: Punjab Bani ਪ੍ਰਕਾਸ਼ਿਤ :Thursday, 17 April, 2025, 03:30 PM

ਘਨੌਰ, 17 ਅਪ੍ਰੈਲ : ਅੱਜ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਅੰਗਰੇਜ਼ੀ ਵਿਭਾਗ ਅਤੇ ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਵਲੋਂ “ਮਾਸਟਰਿੰਗ ਇੰਟਰਵਿਊ ਸਕਿੱਲ” ਵਿਸ਼ੇ ਦੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ । ਇਸ ਵਰਕਸ਼ਾਪ ਵਿਚ ਡਾ. ਰਿਤਿਕਾ ਅਗਨੀਹੋਤਰੀ, ਅਸਿਸਟੈਂਟ ਪ੍ਰੋਫੈਸਰ ਇੰਨ ਇੰਗਲਿਸ਼, ਗੌਰਮਿੰਟ ਗਰਲਜ਼ ਕਾਲਜ, ਪਟਿਆਲਾ ਨੇ ਬਤੌਰ ਮੁੱਖ ਵਕਤਾ ਸ਼ਿਰਕਤ ਕੀਤੀ । ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੋਲਦਿਆਂ ਕਿਹਾ ਕਿ ਅਜਿਹੀ ਵਰਕਸ਼ਾਪ ਦਾ ਆਯੋਜਨ ਹੋਣਾ ਚਾਹੀਦਾ ਹੈ। ਇਸ ਨਾਲ ਭਵਿੱਖ ਵਿਚ ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਇੰਟਵਿਊ ਦੇਣ ਵਿਚ ਸਹਾਇਤਾ ਮਿਲੇਗੀ ।
ਅਜਿਹੀ ਵਰਕਸ਼ਾਪ ਨਾਲ ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਇੰਟਵਿਊ ਦੇਣ ਦੀ ਜਾਂਚ ਮਿਲੇਗੀ : ਲਖਵੀਰ ਗਿੱਲ
ਇਸ ਮੌਕੇ ਡਾ. ਰਿਤਿਕਾ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆ ਦੱਸਿਆ ਕਿ ਇਕ ਚੰਗੀ ਇੰਟਰਵਿਊ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ। ਉਹਨਾਂ ਵਲੋਂ ਵਿਦਿਆਰਥੀਆਂ ਨੂੰ ਇੰਟਰਵਿਊ ਦੌਰਾਨ ਆਉਣ ਵਾਲੀਆਂ ਦਿੱਕਤਾਂ ਅਤੇ ਉਹਨਾਂ ਦਿੱਕਤਾ ਦੇ ਹੱਲ ਬਾਰੇ ਵੀ ਚਾਨਣਾ ਪਾਇਆ। ਉਹਨਾਂ ਵਲੋਂ ਕੰਪਿਊਟਰ ਪ੍ਰੋਜੈਕਟਰ ਦੀ ਸਹਾਇਤਾ ਨਾਲ ਇੰਟਵਿਊ ਸੰਬੰਧੀ ਪੀ.ਪੀ.ਟੀ. ਅਤੇ ਵੀਡੀਓ ਵੀ ਦਿਖਾਈਆਂ ਗਈਆਂ । ਇਸ ਮੌਕੇ ਉਹਨਾਂ ਵਲੋਂ ਵੱਖ-ਵੱਖ ਵਿਦਿਆਰਥੀਆਂ ਦੀ ਇੰਟਰਵਿਊ ਸੰਬੰਧੀ ਐਕਟੀਵਿਟੀ ਵੀ ਕਰਵਾਈ ਗਈ। ਉਹਨਾਂ ਵਲੋਂ ਵਿਦਿਆਰਥੀਆਂ ਦੇ ਸੁਵਾਲਾਂ ਦੇ ਜਵਾਬ ਵੀ ਦਿੱਤੇ ਗਏ ।
ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਅਤੇ ਇੰਟਰਵਿਊ ਦੌਰਾਨ ਆਤਮ ਵਿਸ਼ਵਾਸ਼ ਵਿੱਚ ਵਾਧਾ ਕਰਦੀਆਂ ਹਨ
ਇਸ ਮੌਕੇ ਡਾ. ਗੁਰਲੀਨ ਆਹਲੂਵਾਲੀਆ, ਅੰਗਰੇਜ਼ੀ ਵਿਭਾਗ ਅਤੇ ਕੋਆਰਡੀਨੇਟਰ ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਨੇ ਆਏ ਹੋਏ ਮਹਿਮਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਅਤੇ ਇੰਟਰਵਿਊ ਦੌਰਾਨ ਆਤਮ ਵਿਸ਼ਵਾਸ਼ ਵਿੱਚ ਵਾਧਾ ਕਰਦੀਆਂ ਹਨ । ਇਸ ਵਰਕਸ਼ਾਪ ਵਿਚ ਵੱਖ-ਵੱਖ ਕੋਰਸਾਂ ਨਾਲ ਸੰਬੰਧਿਤ 35 ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਡਾ. ਰੋਹਿਤ ਕੁਮਾਰ, ਅਸਿਸਟੈਂਟ ਪ੍ਰੋਫੈਸਰ ਗੁਰਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ ਦਿਵਿਆ, ਡਾ. ਪੁਸ਼ਪਿੰਦਰ ਸਿੰਘ, ਪ੍ਰੋਫੇਸਰ ਗੁਰਤੇਜ ਸਿੰਘ, ਸ੍ਰੀ ਤਲਵਿੰਦਰ ਸਿੰਘ ਹਾਜ਼ਰ ਸਨ ।
