ਅੱਗਾਂ ਤੇ ਹਰ ਵੇਲੇ ਰਹਿੰਦੇ ਹੋਏ, ਸੁਰੱਖਿਆ ਟ੍ਰੇਨਿੰਗ ਜਰੂਰੀ ਕਾਕਾ ਰਾਮ ਵਰਮਾ

ਪਟਿਆਲਾ : ਹਰ ਵੇਲੇ ਘਰਾਂ, ਹੋਟਲਾਂ, ਢਾਬਿਆਂ, ਦੁਕਾਨਾਂ, ਵਿਉਪਾਰਕ ਅਦਾਰਿਆਂ, ਸੰਸਥਾਵਾਂ, ਫੈਕਟਰੀਆਂ ਅਤੇ ਗੱਡੀਆਂ ਵਿੱਚ ਅੱਗਾਂ ਲਗ ਰਹੀਆਂ, ਗੈਸਾਂ ਲੀਕ ਹੋ ਰਹੀਆਂ, ਬਿਜਲੀ ਸ਼ਾਟ ਸਰਕਟ ਕਾਰਨ, ਭਾਰੀ ਨੁਕਸਾਨ ਹੋ ਰਹੇ ਹਨ ਪਰ 90 ਪ੍ਰਤੀਸ਼ਤ ਲੋਕਾਂ ਨੂੰ ਆਪਣੇ ਅਤੇ ਦੂਜਿਆਂ ਦੇ ਬਚਾਉ ਮਦਦ ਦੀ ਟ੍ਰੇਨਿੰਗ ਨਹੀਂ, ਅਤੇ ਜਦੋਂ ਤੱਕ ਫਾਇਰ ਬ੍ਰਿਗੇਡ, ਐਂਬੂਲੈਂਸ ਘਟਨਾਵਾਂ ਵਾਲੀਆਂ ਥਾਵਾਂ ਤੇ ਪਹੁੰਚ ਕੇ ਮਦਦ ਸ਼ੁਰੂ ਕਰਦੀਆਂ, ਉਸ ਸਮੇਂ ਤੱਕ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਦੀ ਤਬਾਹੀ ਹੋ ਚੁਕਦੀ ਹੈ, ਇਹ ਜਾਣਕਾਰੀ ਸ਼੍ਰੀ ਕਾਕਾ ਰਾਮ ਵਰਮਾ ਚੀਫ ਟ੍ਰੇਨਰ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਅਤੇ ਪੰਜਾਬ ਪੁਲਸ ਦੇ ਏ. ਐਸ. ਆਈ. ਰਾਮ ਸਰਨ ਆਵਾਜਾਈ ਸਿਖਿਆ ਸੈਲ ਨੇ ਸੈਂਟ ਜੈਵੀਅਰ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਅਧਿਆਪਕਾਂ ਨੂੰ ਦਿੰਦੇ ਹੋਏ ਦੱਸਿਆ ਕਿ ਅੱਗਾਂ ਆਪਣੇ ਆਪ, ਕਿਉਂ ਲਗ ਰਹੀਆਂ । ਅੱਗਾਂ ਪੰਜ ਪ੍ਰਕਾਰ ਦੀਆਂ ਹਨ । ਬਿਜਲੀ ਅਤੇ ਪੈਟਰੋਲ ਤੇਲ ਦੀ ਅੱਗ ਨੂੰ ਪਾਣੀ ਨਾਲ ਨਹੀਂ ਸਗੋਂ ਮਿੱਟੀ ਜਾਂ ਅੱਗ ਨੂੰ ਭੁੱਖਾ ਮਾਰਕੇ ਜਾ ਪਾਊਡਰ ਜਾ ਕਾਰਬਨ ਡਾਈਕਸਾਈਡ ਸਿਲੰਡਰਾਂ ਨਾਲ ਬੁਝਾਉਣ ਲਈ ਯਤਨ ਕਰਨੇ ਚਾਹੀਦੇ ਹਨ ।
90 ਪ੍ਰਤੀਸ਼ਤ ਹਾਦਸੇ, ਦੁਰਘਟਨਾਵਾਂ ਮਨੁੱਖੀ ਗਲਤੀਆਂ, ਲਾਪਰਵਾਹੀਆਂ, ਕਾਹਲੀ, ਨਾ-ਸਮਝੀ ਕਾਰਨ ਹੋ ਰਹੀਆਂ ਹਨ
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਕਰਵਾ ਕੇ ਦਸਿਆ ਕਿ ਪੀੜਤਾਂ ਦੀ ਸਾਹ ਨਾਲੀ ਵਿੱਚੋਂ ਗੈਸਾਂ ਧੂੰਆ, ਪਾਣੀ ਖੂਨ ਉਲਟੀ ਆਦਿ ਬਾਹਰ ਕੱਢਣ ਲਈ ਵੈਟੀਲੈਟਰ ਸਿਸਟਮ ਅਤੇ ਬਣਾਉਟੀ ਸਾਹ, ਸੇਫਰ ਢੰਗ ਨਾਲ ਦੇ ਕੇ ਮਰਨ ਤੋਂ ਬਚਾਇਆ ਜਾ ਸਕਦਾ ਹੈ । ਸਕੂਲ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ, ਪ੍ਰਿੰਸੀਪਲ ਸ਼੍ਰੀਮਤੀ ਪੂਨਮਦੀਪ ਧੀਮਾਨ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਅੱਗਾਂ ਦੀਆਂ ਕਿਸਮਾਂ, ਅੱਗਾਂ ਬੁਝਾਉਣ ਵਾਲੇ ਢੰਗ ਤਰੀਕਿਆਂ ਅਤੇ ਗੈਸਾਂ ਪੈਟਰੋਲੀਅਮ ਪਦਾਰਥਾਂ ਬਿਜਲੀ ਦੀ ਠੀਕ ਵਰਤੋਂ ਬਾਰੇ ਬੁਨਿਆਦੀ ਜਾਣਕਾਰੀ ਹੈ ਕਿਉਂਕਿ ਉਨ੍ਹਾਂ ਦੇ ਸਕੂਲ ਵਲੋਂ ਸਾਲ ਵਿੱਚ ਦੋ ਤਿੰਨ ਵਾਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਫਸਟ ਏਡ, ਸੀ. ਪੀ. ਆਰ., ਆਵਾਜਾਈ ਨਿਯਮਾਂ ਕਾਨੂੰਨਾਂ ਆਦਿ ਬਾਰੇ ਟ੍ਰੇਨਿੰਗ ਕਰਵਾਈਆਂ ਜਾਂਦੀਆਂ ਹਨ । ਕਿਉਂਕਿ 90 ਪ੍ਰਤੀਸ਼ਤ ਹਾਦਸੇ, ਦੁਰਘਟਨਾਵਾਂ ਮਨੁੱਖੀ ਗਲਤੀਆਂ, ਲਾਪਰਵਾਹੀਆਂ, ਕਾਹਲੀ, ਨਾ-ਸਮਝੀ ਕਾਰਨ ਹੋ ਰਹੀਆਂ ਹਨ ।
