ਪਿਛਲੀਆਂ ਸਰਕਾਰਾਂ ਸਮੇਂ ਤਸ਼ਦੱਦ ਦਾ ਸ਼ਿਕਾਰ ਅਧਿਆਪਕ ਮੋਜੂਦਾ ਸਰਕਾਰ ਨੇ ਵਿਦੇਸ਼ਾਂ ‘ਚ ਸਿਖਲਾਈ ਲਈ ਭੇਜੇ : ਅਜੀਤ ਪਾਲ ਸਿੰਘ ਕੋਹਲੀ

ਪਟਿਆਲਾ 11 ਅਪ੍ਰੈਲ : ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪਟਿਆਲਾ ਦੇ ਵਿਧਾਇਕ ਸ੍ਰ: ਅਜੀਤ ਪਾਲ ਸਿੰਘ ਕੋਹਲੀ ਨੇ ਦੋ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ਼ (ਸਮੇਤ ਜੂਨੀਅਰ ਬਰਾਂਚ ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਟਿਆਲਾ (ਸਮੇਤ ਜੂਨੀਅਰ ਬਰਾਂਚ) ਵਿੱਚ ਇਕ ਕਰੋੜ ਰੁਪਏ ਦੇ ਵਿਕਾਸ ਕਾਰਜ ਲੋਕ ਅਰਪਿਤ ਕੀਤੇ । ਇਸ ਮੌਕੇ ਸ੍ਰ: ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਖੇਤਰ ਵਿੱਚ ਸੁਧਾਰ ਅਤੇ ਵਿਦਿਆਰਥੀਆਂ ਲਈ ਬਿਹਤਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇਕ ਅਹਿਮ ਕਦਮ ਚੁੱਕਿਆ ਗਿਆ ਹੈ ।
ਸਿੱਖਿਆ ਕ੍ਰਾਂਤੀ ਤਹਿਤ ਪਟਿਆਲਾ ਦੇ ਦੋ ਸਕੂਲਾਂ ਵਿੱਚ ਇਕ ਕਰੋੜ ਰੁਪਏ ਦੇ ਵਿਕਾਸ ਕਾਰਜ ਲੋਕ ਅਰਪਿਤ
ਸ. ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਜਿਹਨਾਂ ਅਧਿਆਪਕਾਂ ‘ਤੇ ਤਸ਼ਦੱਦ ਹੁੰਦਾ ਸੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਉਹੀ ਅਧਿਆਪਕਾਂ ਨੂੰ ਅੱਜ ਸਿਖਲਾਈ ਲਈ ਫਿਨਲੈਂਡ ਅਤੇ ਸਿੰਗਾਪੁਰ ਭੇਜਿਆ ਜਾ ਰਿਹਾ ਹੈ । ਉਹਨਾਂ ਅਗੋਂ ਕਿਹਾ ਕਿ ਜਦੋਂ ਸਰਕਾਰੀ ਸਕੂਲ ਵਿੱਚ ਦਾਖਲਾ ਲੈਣ ਲਈ ਕੋਈ ਸਿਫਾਰਿਸ ਆਉਂਦੀ ਹੈ ਤਾਂ ਉਸ ਸਮੇਂ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਹੁਣ ਲੋਕਾਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵੱਲ ਵੱਧ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਰਾਜ ਦੇ ਹਰ ਇੱਕ ਕੋਨੇ ਵਿੱਚ ਸਕੂਲਾਂ ਦਾ ਸੁਧਾਰਿਆ ਹੋਇਆ ਢਾਂਚਾ ਬਣਾਇਆ ਜਾ ਰਿਹਾ ਹੈ ਤਾਂ ਜੋ ਹਰ ਵਿਦਿਆਰਥੀਆਂ ਨੂੰ ਬਰਾਬਰ ਮੌਕੇ ਮਿਲ ਸਕਣ ।
ਬੱਚਿਆ ਲਈ ਵਿਦਿੱਅਕ ਮਾਹੋਲ ਤਿਆਰ ਕਰਨਾ ਸਰਕਾਰ ਦੀ ਪਹਿਲ
ਵਿਧਾਇਕ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਕ੍ਰਮਬੱਧ ਗਰਾਂਟਾਂ ਦੇ ਕੇ ਸਕੂਲਾਂ ਦੀ ਨੂਹਾਰ ਬਦਲ ਰਹੀ ਹੈ ਜੋ ਕਿ ਪੰਜਾਬ ਸਿੱਖਿਆ ਕ੍ਰਾਂਤੀ ਦਾ ਜਿਉਂਦਾ ਜਾਗਦਾ ਸਬੂਤ ਹੈ। ਉਹਨਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਪੱਧਰ ਦੇ ਜਿਮਨਾਸਟਿਕ ਦੇ ਖੇਡ ਪ੍ਰਦਰਸ਼ਨ ਕਰਨ ਅਤੇ ਵਿਦਿਆਰਥਣਾ ਵੱਲੋਂ ਪੇਸ਼ ਕੀਤੇ ਗਿੱਧੇ ਦੀ ਸ਼ਲਾਘਾ ਕੀਤੀ । ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਐਮ. ਸੀ. ਰਮਿੰਦਰ ਕੌਰ, ਐਮ. ਸੀ. ਅਤੇ ਹਲਕਾ ਕੋਆਰਡੀਨੇਟਰ ਹਰਮਨ ਸਿੰਘ ਸੰਧੂ, ਸਿੱਖਿਆ ਕੋਆਰਡੀਨੇਟਰ ਅਮਿਤ ਡਾਬੀ, ਸਕੂਲ ਮੁੱਖੀ ਵਿਜੇ ਕਪੂਰ ਅਤੇ ਸੀਮਾ ਉੱਪਲ, ਲੈਕਚਰਾਰ ਰਾਮ ਲਾਲ, ਹਲਕਾ ਨੋਡਲ ਅਫਸਰ ਮਨੋਜ ਥਾਪਰ, ਸਿੱਖਿਆ ਕੋਆਰਡੀਨੇਟਰ ਰਾਜੀਵ ਕੁਮਾਰ, ਬਲਾਕ ਨੋਡਲ ਅਫਸਰ ਮੀਨਾ ਨਾਰੰਗ, ਸਮੂਹ ਸਕੂਲ ਦੇ ਅਧਿਆਪਕ ਅਤੇ ਮਾਪੇ ਮੌਜੂਦ ਸਨ ।
