ਮੁੱਖ ਮੰਤਰੀ ਦੀ ਪਟਿਆਲਾ ਫੇਰੀ ਮੌਕੇ ਸਿਮਰਨਦੀਪ ਸਿੰਘ ਵਿਸ਼ੇਸ਼ ਸਕੱਤਰ ਪੰਜਾਬ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀ ਜਥੇਬੰਦੀ ਨਾਲ ਕੀਤੀ ਮੁਲਾਕਾਤ
ਦੁਆਰਾ: Punjab Bani ਪ੍ਰਕਾਸ਼ਿਤ :Monday, 14 April, 2025, 04:52 PM

ਪਟਿਆਲਾ 14 ਅਪ੍ਰੈਲ : ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ਿਰਕਤ ਕੀਤੀ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ।
ਮੁੱਖ ਮੰਤਰੀ ਦੀ ਪਟਿਆਲਾ ਫੇਰੀ ਮੌਕੇ ਸਿਮਰਨਦੀਪ ਸਿੰਘ ਵਿਸ਼ੇਸ਼ ਸਕੱਤਰ ਪੰਜਾਬ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀ ਜਥੇਬੰਦੀ ਨਾਲ ਕੀਤੀ ਮੁਲਾਕਾਤ
ਸਮਾਗਮ ਦੌਰਾਨ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਰਜਿ ਨੰ 234 ਵਲੋਂ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਸਿਮਰਨਦੀਪ ਸਿੰਘ ਆਈ. ਏ. ਐਸ. ਨੂੰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸਨਮਾਨ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਗਿਆ । ਜਾਣਕਾਰੀ ਦਿੰਦਿਆਂ ਸੂਬਾ ਜਰਨਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੈਮੋਰੰਡਮ ਦੇ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਉਣ ਲਈ ਜਾਣੂ ਕਰਵਾਇਆ ਗਿਆ ਸੀ ਉਸੇ ਤਹਿਤ ਅੱਜ ਮੁੱਖ ਭਗਵੰਤ ਸਿੰਘ ਮਾਨ ਦੀ ਪਟਿਆਲਾ ਫੇਰੀ ਮੌਕੇ ਉਹਨਾਂ ਦੇ ਵਿਸ਼ੇਸ਼ ਸਕੱਤਰ ਨੇ ਦੇਸ਼ ਭਗਤ ਪਰਿਵਾਰਾਂ ਦੀਆਂ ਹੱਕੀ ਸਨਮਾਨ ਸਹੂਲਤਾਂ ਲਾਗੂ ਕਰਵਾਉਣ ਦਾ ਵਾਅਦਾ ਕੀਤਾ ਹੈ ।
ਦੋ ਵਾਰੀ ਮੁੱਖ ਮੰਤਰੀ ਨੂੰ ਸਨਮਾਨ ਸਹੂਲਤਾਂ ਸਬੰਧੀ ਦਿੱਤੇ ਮੈਮੋਰੰਡਮ ਲਾਗੂ ਕਰਵਾਉਣ ਦਾ ਵਾਅਦਾ ਯਾਦ ਕਰਵਾਇਆ : ਧਾਲੀਵਾਲ
ਪੁਲਸ ਪ੍ਰਸ਼ਾਸਨ ਦੀ ਮੋਜੂਦਗੀ ਵਿਚ ਵਿਸ਼ੇਸ਼ ਸਕੱਤਰ ਪੰਜਾਬ ਸਰਕਾਰ ਸਿਮਰਨਦੀਪ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਲੈਂਦਿਆਂ ਆਜ਼ਾਦੀ ਘੁਲਾਟੀਆਂ ਨਾਲ ਸਬੰਧਤ ਸਨਮਾਨ ਸਹੂਲਤਾਂ ਨੂੰ ਸੁਣਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸੂਬਾ ਜਥੇਬੰਦੀ ਅਤੇ ਦੇਸ਼ ਭਗਤ ਪਰਿਵਾਰਾਂ ਦੀ ਵਿਸ਼ੇਸ਼ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ।
ਧਾਲੀਵਾਲ ਨੇ ਵਿਸ਼ੇਸ਼ ਸਕੱਤਰ ਨੂੰ ਦੋ ਵਾਰ ਪਹਿਲਾਂ ਦਿੱਤੇ ਸਨਮਾਨ ਸਹੂਲਤਾਂ ਸਬੰਧੀ ਮੈਮੋਰੰਡਮ ਇਨ ਬਿਨ ਲਾਗੂ ਕਰਨ ਸਬੰਧੀ ਕੀਤੀ ਅਪੀਲ
ਸੂਬਾ ਜਰਨਲ ਸਕੱਤਰ ਨੇ ਦੱਸਿਆ ਕਿ ਅੱਜ ਚੋਥੀ ਪੀੜ੍ਹੀ ਨੂੰ ਕਾਨੂੰਨੀ ਮਾਨਤਾ ਦੇਣ, ਵੱਖਰਾ ਪ੍ਰਮੋਸ਼ਨ ਚੈਨਲ, ਨੋਕਰੀਆ ਵਿੱਚ ਰਾਖਵਾਂਕਰਨ ਵਧਾਉਣਾ, ਹਰ ਜ਼ਿਲ੍ਹੇ ਅੰਦਰ ਦੇਸ਼ ਭਗਤ ਯਾਦਗਾਰ ਹਾਲ ਬਣਾਉਣੇ, ਸੁਤੰਤਰਤਾ ਸੰਗਰਾਮੀ ਭਲਾਈ ਬੋਰਡ ਸਥਾਪਤ ਕਰਨ ਆਦਿ ਸਨਮਾਨ ਸਹੂਲਤਾਂ ਸਬੰਧੀ ਮੈਮੋਰੰਡਮ ਦਿੱਤਾ ਗਿਆ । ਧਾਲੀਵਾਲ ਨੇ ਵਿਸ਼ੇਸ਼ ਸਕੱਤਰ ਨੂੰ ਦੋ ਵਾਰ ਪਹਿਲਾਂ ਦਿੱਤੇ ਸਨਮਾਨ ਸਹੂਲਤਾਂ ਸਬੰਧੀ ਮੈਮੋਰੰਡਮ ਇਨ ਬਿਨ ਲਾਗੂ ਕਰਨ ਸਬੰਧੀ ਅਪੀਲ ਕੀਤੀ ।
