ਡਾ. ਅੰਬੇਡਕਰ ਦੇ 134ਵੇਂ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਮੌਕੇ ਪ੍ਰੋ. ਹਰਨੇਕ ਸਿੰਘ ਦੀ ਇੱਕ ਅਤੇ ਪ੍ਰਸਿੱਧ ਲੇਖਕ ਐਸ. ਐਲ. ਵਿਰਦੀ ਦੀਆਂ ਚਾਰ ਪੁਸਤਕਾਂ ਲੋਕ ਅਰਪਣ

ਪਟਿਆਲਾ : ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ 134ਵੇਂ ਜਨਮ ਦਿਵਸ ਨੂੰ ਸਮਰਪਿਤ ਡਾ. ਅੰਬੇਡਕਰ ਦੀ ਵਿਚਾਰਧਾਰਾ ਦਾ ਮਹੱਤਵ ਅਤੇ ਮੁਲਾਂਕਣ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਪ੍ਰੋਗਰੇਸਿਵ ਵੈਲਫੇਅਰ ਐਸੋਸੀਏਸ਼ਨ ਵਲੋਂ ਪ੍ਰਧਾਨ ਆਰ.ਐਸ. ਸਿਆਣ ਦੀ ਅਗਵਾਈ ਵਿੱਚ ਭਾਸ਼ਾ ਭਵਨ ਦੇ ਹਾਲ ਵਿਖੇ ਕੀਤਾ ਗਿਆ। ਜਿਸ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਸਮੇਤ ਪ੍ਰਸਿੱਧ ਲੇਖਕ ਬੁੱਧੀਜੀਵੀ ਡਾ. ਐਸ. ਐਲ. ਵਿਰਦੀ ਐਡਵੋਕੇਟ ਵਲੋਂ ਮੁੱਖ ਮਹਿਮਾਨ ਅਤੇ ਪ੍ਰੋਫੈਸਰ ਹਰਨੇਕ ਸਿੰਘ, ਗਿਆਨੀ ਰਾਜਿੰਦਰਪਾਲ ਸਿੰਘ ਨਾਭਾ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਮੁਲੀਅਤ ਕੀਤੀ ਗਈ । ਇਸ ਦੌਰਾਨ ਡਾ. ਐਸ. ਐਲ. ਵਿਰਦੀ ਦੀਆਂ ਚਾਰ ਪੁਸਤਕਾਂ “ਸੰਘਰਸ਼ੀ ਯੋਧੇ ਜਿਨ੍ਹਾਂ ਯੁੱਗ ਪਲਟ ਦਿੱਤੇ, “ਐਸੀ ਦਸ਼ਾ ਹਮਾਰੀ” ਲੋਕਾਂ ਦੀ ਅਜ਼ਾਦੀ ਦੀ ਮੰਗ ਅਤੇ ਦਲਿਤ ਪੈਂਥਰ ਤੋਂ ਇਲਾਕਾ ਪ੍ਰੋਫੈਸਰ ਹਰਨੇਕ ਸਿੰਘ ਵਲੋਂ ਪੰਜਾਬੀ ਅਨੂਵਾਦਿਤ ਪੁਸਤਕ “ਪਾਲੀ ਭਾਸ਼ਾ ਸੰਸਕ੍ਰਿਤ ਦੀ ਮਾਂ ਹੈ” ਨੂੰ ਲੋਕ ਅਰਪਣ ਕੀਤਾ ਗਿਆ ।
ਆਦਰਸ਼ ਨੂੰ ਅਮਲ ਵਿੱਚ ਲਿਆਉਣ ਦੀ ਪੁਰਜੋਰ ਅਪੀਲ ਕੀਤੀ
ਇਸ ਮੌਕੇ ਤੇ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ, ਆਰ. ਐਸ. ਸਿਆਣ, ਐਸ. ਐਲ. ਵਿਰਦੀ ਅਤੇ ਪ੍ਰੋਫੈਸਰ ਹਰਨੇਕ ਸਿੰਘ ਨੇ ਡਾ. ਅੰਬੇਡਕਰ ਦੇ ਮਾਰਗ ਦਰਸ਼ਨ ਤੇ ਚਲਣ ਉੱਤੇ ਜ਼ੋਰ ਦਿੰਦਿਆ ਉਨ੍ਹਾਂ ਦੇ ਆਦਰਸ਼ ਨੂੰ ਅਮਲ ਵਿੱਚ ਲਿਆਉਣ ਦੀ ਪੁਰਜੋਰ ਅਪੀਲ ਕੀਤੀ । ਇਸ ਮੌਕੇ ਮੀਤ ਪ੍ਰਧਾਨ ਐਸ. ਐਨ. ਚੌਧਰੀ, ਡਾ. ਗੁਰਮੀਤ ਕਲਰ ਮਾਜਰੀ, ਡਾ. ਸੁਖੀ, ਪ੍ਰਕਾਸ਼ ਸਿੰਘ, ਨਾਰੰਗ ਸਿੰਘ, ਡਾ. ਜੇ. ਐਸ. ਭੁਪਾਲ, ਡਾਸਫੀ ਸੰਸਥਾ ਦੇ ਆਗੂ ਮੀਤ ਕਾਸ਼ੀ, ਨੌਰੰਗ ਸਿੰਘ, ਪ੍ਰਗਟ ਸਿੰਘ ਸਿੱਧੂ, ਅਵਤਾਰ ਸਿੰਘ ਕੈਂਥ, ਸੋਹਣ ਸਿੰਘ, ਸ਼ਿਵਾ ਜੀ ਧਾਰੀਵਾਲ, ਸਤਵਿੰਦਰ ਸਿੰਘ, ਦਵਿੰਦਰ ਸਿੰਘ ਭੱਟੀ, ਓਮ ਪ੍ਰਕਾਸ਼, ਸੋਨੀ ਗਿੱਲ, ਰਾਜਵਿੰਦਰ ਸਿੰਘ ਰਾਜੂ, ਡਾ. ਗੁਰਪ੍ਰੀਤ ਕੌਰ, ਰਾਮ ਸਰੂਪ, ਬੀਨਾ ਰਾਣੀ, ਅਨੂੰਗਣੀ, ਬਲਜਿੰਦਰ ਸਿੰਘ ਭਵਾਨੀਗੜ੍ਹ, ਰਾਜੇਸ਼ਵਰ, ਬਾਲਕ ਰਾਮ ਕਲਿਆਣ ਆਦਿ ਆਗੂ ਹਾਜਰ ਸਨ ।
