ਮੁਲਾਜਮਾਂ, ਪੈਨਸ਼ਨਰਾਂ ਨੇ ਬਾਬਾ ਸਾਹਿਬ ਜੀ ਦੀ ਜੈਯੰਤੀ ਸ਼ਰਧਾ ਪੂਰਵਕ ਮਨਾਈ

ਪਟਿਆਲਾ 14 ਅਪ੍ਰੈਲ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਜਿਲਾ ਦਫਤਰ ਰਾਜਪੁਰਾ ਕਾਲੋਨੀ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਨੇ ਬਾਬਾ ਸਾਹਿਬ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ 134 ਵੀ ਜੈਯੰਤੀ ਇੱਕ ਸਾਦਾ ਪਰੰਤੂ ਪ੍ਰਭਾਵਸ਼ਾਲੀ ਇਕੱਤਰਤਾ ਕਰਕੇ ਮਨਾਈ ਗਈ। ਇਸ ਮੌਕੇ ਭਾਰਤ ਦੇ ਦਲਿਤ ਤੇ ਸੋਸ਼ਲ ਸਮਾਜ ਭਾਰਤ ਦੇ ਪਵਿੱਤਰ ਸੰਵਿਧਾਨ ਵਿੱਚ ਕੀਤੀਆਂ ਵਿਵਸਥਾਵਾਂ ਨੂੰ ਭਾਰਤ ਵਾਸੀ ਹਮੇਸ਼ਾ ਉਹਨਾ ਦੇ ਰਿਣੀ ਰਹਿਣਗੇ । ਭਾਵੇਂ ਕਿ ਦੇਸ਼ ਤੇ ਵਿਦੇਸ਼ੀ ਤਾਕਤਾਂ ਭਾਰਤੀ ਸੰਵਿਧਾਨ ਦੇ ਸਿਲਪਕਾਰ, ਸਮਾਜਿਕ ਨਿਆ ਅਤੇ ਸਮਾਨਤਾ ਦੇ ਪ੍ਰਤੀਕ, ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰ ਰਹੇ ਹਨ, ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ ਗਈ ।
ਬਾਬਾ ਸਾਹਿਬ ਨੂੰ ਕੋਟਿ-ਕੋਟਿ ਪ੍ਰਨਾਮ ਕਰ ਕੀਤੇ ਉਹਨਾਂ ਦੇ ਚਰਨਾ ਵਿੱਚ ਸ਼ਰਧਾ ਸੁਮਨ ਅਰਪਤ
ਬਾਬਾ ਸਾਹਿਬ ਨੂੰ ਕੋਟਿ-ਕੋਟਿ ਪ੍ਰਨਾਮ, ਉਹਨਾਂ ਦੇ ਚਰਨਾ ਵਿੱਚ ਸ਼ਰਧਾ ਸੁਮਨ ਅਰਪਤ ਕੀਤੇ । ਇਸ ਮੌਕੇ ਤੇ ਇਕੱਤਰਤਾ ਨੇ ਕੇਂਦਰੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆ ਵਿੱਚ ਲੰਮੇ ਸਮੇਂ ਤੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਕਿਰਤੀਆਂ, ਕਰਮੀਆਂ ਦੀਆਂ ਸੇਵਾਵਾਂ ਬਗੈਰ ਕਿਸੇ ਭੇਦਭਾਵ ਤੇ ਦੇਰੀ ਤੋਂ ਰੈਗੂਲਰ ਕੀਤੀਆਂ ਜਾਣ, 2004 ਤੋਂ ਬੰਦ ਕੀਤੀ ਪੈਨਸ਼ਨ ਬਹਾਲ ਕੀਤੀਆਂ ਜਾਣ, ਘੱਟੋ-ਘੱਟ ਉਜਰਤਾ 35000 ਰੁਪਏ ਨਿਸ਼ਚਿਤ ਕੀਤੀ ਜਾਵੇ ਅਤੇ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਨਗਰ ਨਿਗਮ, ਨਗਰ ਕੌਂਸਲਾ, ਨਗਰ ਪ੍ਰੀਸ਼ਦਾ ਦੇ ਸਫਾਈ ਤੇ ਸਿਵਰਮੈਨ ਕਰਮੀ ਰੈਗੂਲਰ ਕੀਤੇ ਜਾਣ, ਜੰਗਲਾਤ ਵਿਭਾਗ ਵਿਚਲੇ ਦਿਹਾੜੀਦਾਰ ਰੈਗੂਲਰ ਕੀਤੇ ਜਾਣ ਆਦਿ ਆਦਿ ਇਸ਼ੂਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਚਾਹ ਅਤੇ ਲੰਡੂ ਦਾ ਲੰਗਰ ਵਰਤਾਇਆ ਗਿਆ ।
ਇਕੱਤਰਤਾ ਵਿੱਚ ਸਨ ਜ਼ੋ ਆਗੂ ਹਾਜਰ
ਇਕੱਤਰਤਾ ਵਿੱਚ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੋਲੱਖਾ, ਸ਼ਿਵ ਚਰਨ, ਇੰਦਰਪਾਲ ਵਾਲਿਆ, ਪ੍ਰਕਾਸ਼ ਲੁਬਾਣਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਗੋਤਮ ਭਾਰਦਵਾਜ, ਲਖਵੀਰ ਸਿੰਘ, ਚਰਨਜੀਤ ਸਿੰਘ ਮਰਦਾਪੁਰ, ਗੁਰਦਰਸ਼ਨ ਸਿੰਘ, ਸ਼ਿਵ ਚਰਨ, ਕੁਲਦੀਪ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਵੀਰ ਚੰਦ, ਬਾਬੂ ਰਾਮ ਬੱਬੂ, ਜ਼ਸਪਾਲ ਸਿੰਘ, ਮੱਖਣ ਸਿੰਘ, ਰਾਜੇਸ਼ ਕੁਮਾਰ, ਸੁਖਦੇਵ ਸਿੰਘ ਝੰਡੀ, ਬਿਕਰਮਜੀਤ ਸਿੰਘ, ਬਲਵਿੰਦਰ ਕੌਰ, ਜਗਤਾਰ ਬਾਬਾ, ਡਲੋਰਨ ਗਿਰ, ਪ੍ਰੀਤਮ ਚੰਦ ਠਾਕੁਰ, ਵਿਜੈ ਸੰਗਰ, ਦਰਸ਼ਨ ਸਿੰਘ, ਰਾਜਿੰਦਰ ਕੁਮਾਰ, ਲਖਵੀਰ ਸਿੰਘ, ਸਤਿਨਰਾਇਣ ਗੋਨੀ, ਆਦਿ ਹਾਜਰ ਸਨ ।
