ਵਾਰਡ ਨੰ 42 ਅਧੀਨ ਆਉਂਦੇ ਸੂਤਬਟਾ ਮੁਹੱਲੇ ਵਿਚ ਰੋਜ਼ਾਨਾ ਰਹਿੰਦੇ ਰੁਕੇ ਸੀਵਰੇਜ ਦਾ ਪੱਕਾ ਹੱਲ ਕੀਤੇ ਜਾਣ ਦੀ ਮੁਹੱਲਾ ਵਾਸੀਆਂ ਕੀਤੀ ਮੇਅਰ ਤੇ ਕਮਿਸ਼ਨਰ ਤੋਂ ਮੰਗ

ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਵਾਰਡ ਨੰ 42 ਅਧੀਨ ਆਉ਼ਦੇ ਸੂਤਬਟਾ ਮੁਹੱਲੇ ਵਿਚ ਰੋਜਾਨਾ ਹੀ ਰੁਕੇ ਰਹਿੰਦੇ ਸੀਵਰੇਜ ਦੀ ਪੇਸ਼ ਆ ਰਹੀ ਸਮੱਸਿਆ ਸਬੰਧੀ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਮੇਅਰ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸੀਵਰੇਜ਼ ਦਾ ਪੱਕਾ ਹੱਲ ਕੀਤਾ ਜਾਵੇ । ਇਸ ਸਬੰਧੀ ਮੁਹੱਲਾ ਨਿਵਾਸੀਆਂ ਵਲੋ ਮੇਅਰ ਕੁੰਦਨ ਗੋਗੀਆ, ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਤੇ ਵਾਰਡ ਨੰ 42 ਦੇ ਕੌਂਸਲਰ ਆਦਿ ਨੂੰ ਕਈ ਵਾਰੀ ਮਿਲਿਆ ਜਾ ਚੁੱਕਿਆ ਹੈ ਪਰ ਕਿਸੇ ਤਰ੍ਹਾਂ ਤੋਂ ਵੀ ਕੋਈ ਹੱਲ ਨਹੀਂ ਨਿਕਲਿਆ ।
ਜਦੋਂ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਕਤ ਮੁਲਾਜਮ ਆ ਕੇ ਸੋਟੀ ਮਾਰ ਕੇ ਟੈਂਪਰੇਰੀ ਹੱਲ ਕਰ ਦਿੰਦੇ ਹਨ : ਮੁਹੱਲਾ ਨਿਵਾਸੀ
ਮੁਹੱਲਾ ਨਿਵਾਸੀਆਂ ਵਿਜੇ ਦੇਵ, ਜਤਿਨ, ਆਚਰਨ, ਗੁਰਮੀਤ ਸਿੰਘ, ਮਿੰਕੂ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਜਦੋਂ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਕਤ ਮੁਲਾਜਮ ਆ ਕੇ ਸੋਟੀ ਮਾਰ ਕੇ ਟੈਂਪਰੇਰੀ ਹੱਲ ਕਰ ਦਿੰਦੇ ਹਨ ਪ੍ਰੰਤੂ ਦੋ ਦਿਨਾਂ ਬਾਅਦ ਫਿਰ ਓਹੀ ਹਾਲ ਹੋ ਜਾਂਦਾ ਹੈ । ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਦੇ ਰੁਕੇ ਰਹਿਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੀਵਰੇਜ ਦੇ ਬਣੇ ਢੱਕਣਾਂ ਵਿਚੋਂ ਬਾਹਰ ਨਿਕਲ ਕੇ ਸੜਕਾਂ ਤੋਂ ਹੁੰਦਾ ਹੋਇਆ ਦੁਕਾਨਾਂ ਤੇ ਮਕਾਨਾਂ ਵੱਲ ਨੂੰ ਆਪਣਾ ਰੁਖ ਕਰ ਲੈਂਦਾ ਹੈ, ਜਿਸ ਕਾਰਨ ਜਿਥੇ ਬਦਬੂਦਾਰ ਪਾਣੀ ਫੈਲਦਾ ਚਲਿਆ ਜਾਂਦਾ ਹੈ, ਉਥੇ ਮੁਸ਼ਕ ਇੰਨੀ ਜਿ਼ਆਦਾ ਫੈਲਦੀ ਜਾਂਦੀ ਹੈ ਕਿ ਸਾਂਹ ਲੈਣਾ ਤੱਕ ਮੁਸ਼ਕਲ ਹੋ ਜਾਂਦਾ ਹੈ।ਵਾਰਡ ਨੰ 42 ਦੇ ਸੂਤਬਟਾ ਮੁਹੱਲਾ ਨਿਵਾਸੀਆਂ ਨੇ ਆਖਿਆ ਕਿ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
