ਅਮ੍ਰਿਤਸਰ ਤੋ ਬਾਅਦ ਦਮਦਮਾ ਸਾਹਿਬ ਵਿਖੇ ਹੋਏ ਹਜਾਰਾਂ ਲੋਕਾਂ ਦੇ ਇਕਠ ਨੇ ਸੁਖਬੀਰ ਸਿੰਘ ਬਾਦਲ ਦੀ ਜਿੱਤ 'ਤੇ ਮੋਹਰ ਲਗਾਈ

ਦੁਆਰਾ: Punjab Bani ਪ੍ਰਕਾਸ਼ਿਤ :Monday, 14 April, 2025, 11:54 AM

ਪਟਿਆਲਾ, 14 ਅਪੈਲ : ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਤੋ ਇੰਚਾਰਜ ਜਸਪਾਲ ਸਿੰਘ ਬਿੱਟੂ ਚਠਾ ਨੇ ਆਖਿਆ ਕਿ ਅੰਮ੍ਰਿਤਸਰ ਤੋਂ ਬਾਅਦ ਦਮਦਮਾ ਸਾਹਿਬ ਵਿਖੇ ਅੱਜ ਹੋਏ ਹਜਾਰਾਂ ਲੋਕਾਂ ਦੇ ਇਕਠ ਨੇ ਸੁਖਬੀਰ ਬਾਦਲ ਦੀ ਜਿੱਤ ਉਪਰ ਮੋਹਰ ਲਗਾਈ ਹੈ । ਜਸਪਾਲ ਬਿੱਟੂ ਚਠਾ ਨੇ ਕਿਹਾ ਕਿ ਅੱਜ ਇਹ ਸਾਬਿਤ ਹੋ ਗਿਆ ਹੈ ਕਿ ਜਿਤ ਹਮੇਸ਼ਾ ਸਚ ਦੀ ਹੁੰਦੀ ਹੈ । ਉਨਾ ਕਿਹਾ ਕਿ ਸੁਖਬੀਰ ਬਾਦਲ ਨੇ ਜਿੱਤਣਾ ਹੀ ਸੀ ਕਿਉਂਕਿ ਪਾਰਟੀ ਦੇ ਸੁਮਚੇ ਆਗੂਆਂ ਦੇ ਨਾਲ ਨਾਲ ਲੋਕ ਵੀ ਉਨਾ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੇ ਸਨ ।

ਸ੍ਰੋਮਣੀ ਅਕਾਲੀ ਦਲ ਹੀ ਇਕ ਮਾਤਰ ਅਜਿਹੀ ਪਾਰਟੀ ਹੈ, ਜੋਕਿ ਲੋਕਾਂ ਲਈ ਸਹੀ ਵਿਕਾਸ ਕਰਵਾ ਸਕਦੀ ਹੈ 

ਉਨਾ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਇਕ ਮਾਤਰ ਅਜਿਹੀ ਪਾਰਟੀ ਹੈ, ਜੋਕਿ ਲੋਕਾਂ ਲਈ ਸਹੀ ਵਿਕਾਸ ਕਰਵਾ ਸਕਦੀ ਹੈ । ਉਨਾ ਕਿਹਾ ਕਿ ਲੋਕ ਅੱਜ ਮੌਜੂਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਪਰੇਸਾਨ ਹੋ ਚੁਕੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਪੰਜਾਬ ਦਾ ਸਹੀ ਸ਼ਬਦਾਂ ਵਿਚ ਜੇਕਰ ਕੋਹੀ ਵਿਕਾਸ ਕਰਵਾ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਅਕਾਲੀ ਦਲ ਹੀ ਹੈ ।