ਰੀਗਨ ਆਹਲੂਵਾਲੀਆ ਵਲੋਂ ਵਿਸਾਖੀ ਮੌਕੇ ਲੰਗਰ ਲਗਾਇਆ

ਪਟਿਆਲਾ, 14 ਅਪ੍ਰੈਲ : ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਸੂਲਰ ਵਿਖੇ ਕੱਢੇ ਗਏ ਨਗਰ ਕੀਰਤਨ ਵਿਚ ਰੀਗਨ ਆਹਲੂਵਾਲੀਆ ਵਲੋਂ ਕੋਲ ਡਰਿੰਕ, ਲੱਡੂ ਅਤੇ ਕੇਲਿਆਂ ਦਾ ਲੰਗਰ ਲਗਾਇਆ ਗਿਆ । ਉਨ੍ਹਾਂ ਨਗਰ ਕੀਰਤਨ ਨਾਲ ਜੁੜੀ ਸੰਗਤ ਨੂੰ ਜਲ ਵੀ ਵਰਤਾਇਆ। ਰੀਗਨ ਆਹਲੂਵਾਲੀਆ ਵਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਅਤੇ ਸ੍ਰੀ ਨਿਸ਼ਾਨ ਸਾਹਿਬ ਨੂੰ ਸਿਰੋਪੇ ਭੇਟ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਕ ਹੁੰਦਿਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
ਆਪਣੀ ਨੇਕ ਕਮਾਈ ਵਿਚੋਂ ਗੁਰੂ ਸਾਹਿਬ ਅਤੇ ਸੰਗਤ ਲਈ ਤਿੱਲ-ਫੁਲ ਦੀ ਭੇਟਾਂ ਕਰ ਰਹੇ ਹਨ
ਉਨ੍ਹਾਂ ਕਿਹਾ ਕਿ ਉਹ ਆਪਣੀ ਨੇਕ ਕਮਾਈ ਵਿਚੋਂ ਗੁਰੂ ਸਾਹਿਬ ਅਤੇ ਸੰਗਤ ਲਈ ਤਿੱਲ-ਫੁਲ ਦੀ ਭੇਟਾਂ ਕਰ ਰਹੇ ਹਨ । ਉਨ੍ਹਾਂ ਵਲੋਂ ਪੰਜ ਪਿਆਰਿਆਂ, ਗ੍ਰੰਥੀ ਸਿੰਘਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ । ਰੀਗਨ ਆਹਲੂਵਾਲੀਆ ਵਲੋਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਗੁਰਪੁਰਬ ਆਪਸੀ ਇਕਜੁੱਟਤਾ ਨਾਲ ਮਨਾਈਏ ਅਤੇ ਗੁਰੂਘਰ ਵਿਚ ਸੇਵਾ ਕਰੀਏ । ਏਕਤਾ ਨਾਲ ਹੀ ਪਿੰਡ ਦਾ ਵਿਕਾਸ ਸਰਵਪੱਖੀ ਹੋ ਸਕਦਾ ਹੈ । ਇਸ ਮੌਕੇ ਰਾਜਵਿੰਦਰ ਕੌਰ ਆਹਲੂਵਾਲੀਆ ਪੰਚ, ਕੁਲਵਿੰਦਰ ਸਿੰਘ ਟੋਨੀ ਸਾਬਕਾ ਸਰਪੰਚ, ਗੁਰਦੇਵ ਸਿੰਘ ਹਾਂਡਾ, ਜਗਮਿੰਦਰ ਸਿੰਘ, ਸੁਖਵਿੰਦਰ ਸੁੱਖਾ, ਤਾਰੀ ਸੰਧੂ, ਕੁਲਦੀਪ ਸਿੰਘ, ਰਿਸ਼ਵ ਕੁਮਾਰ, ਮਨਿੰਦਰ ਹਾਂਡਾ, ਗਿਆਂਸ਼ਵੀਰ ਸਿੰਘ ਹਾਂਡਾ ਸਮੇਤ ਪੰਚਾਇਤ ਮੈਂਬਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ ।
