ਥਾਣਾ ਕੋਤਵਾਲੀ ਨਾਭਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਕੁੱਟਮਾਰ ਕਰਨ, ਜ਼ਬਰਦਸਤੀ ਲਿਜਾਉਣ, ਬਲਾਤਕਾਰ ਕਰਨ ਤਹਿਤ ਕੇਸ ਦਰਜ

ਨਾਭਾ, 13 ਅਪੈ੍ਰਲ : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੀ ਆਧਾਰ ਤੇ ਇਕ ਵਿਅਕਤੀ ਵਿਰੁੱਧ ਧਾਰਾ 64 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਾਗਰ ਪੁੱਤਰ ਗੁਰਮੁੱਖ ਸਿੰਘ ਵਾਸੀ ਬਾਜੀਗਰ ਬਸਤੀ ਅਲੋਹਰਾ ਗੇਟ ਨਾਭਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 9 ਅਪੈ੍ਰਲ ਨੂੰ ਜਦੋਂ ਉਹ ਆਪਣੀ ਭਰਜਾਈ ਕਾਜਲ ਨਾਲ ਪਟਿਆਲਾ ਗੇਟ ਨਾਭਾ ਕੋਲ ਜਾ ਰਹੀ ਸੀ ਤਾ ਪਿੱਛੋ ਉਪਰੋਕਤ ਵਿਅਕਤੀ ਆਇਆ ਅਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ ਤੇ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਜਬਰਦਸਤੀ ਉਸ ਨੂੰ ਇੱਕ ਆਟੋ ਵਿੱਚ ਬਿਠਾ ਕੇ ਲੈ ਗਿਆ, ਜਿਸ ਤੇ ਜਦੋਂ ਉਸਦੀ ਭਰਜਾਈ ਵੱਲੋ ਰੋਲਾ ਪਾਉਣ ਪਾਇਆ ਗਿਆ ਤਾਂ ਉਕਤ ਵਿਅਕਤੀ ਫਿਰ ਵੀ ਨਹੀ ਰੁਕਿਆ ਤੇ ਉਸ ਨੂੰ ਇੱਕ ਕਮਰੇ ਵਿੱਚ ਲੈ ਗਿਆ ਅਤੇ ਉਸਦੀ ਦੀ ਕੁੱਟਮਾਰ ਕਰਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਸਬੰਧੀ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ ਅਤੇ ਬਾਅਦ ਵਿੱਚ ਉਸ ਨੂੰ ਆਟੋ ਵਿੱਚ ਬਿਠਾ ਕੇ ਘਰ ਭੇਜ ਦਿੱਤਾ । ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
