Breaking News ਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਫੈਸਲੇ ਹੋਰ ਰਾਜ ਵੀ ਅਪਨਾਉਣਗੇ-ਵਿਧਾਇਕ ਅਜੀਤਪਾਲ ਸਿੰਘ ਕੋਹਲੀਮਾਨ ਸਰਕਾਰ ਨੇ ਫੜੀ ਪੰਜਾਬ 'ਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਬਾਂਹ-ਨੀਨਾ ਮਿੱਤਲਦਹਾਕਿਆਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਸਕੂਲ ਆਧੁਨਿਕ ਸਹੂਲਤਾਂ ਨਾਲ ਹੋਏ ਲੈਸ : ਡਾ. ਬਲਬੀਰ ਸਿੰਘਦਿੱਲੀ ਵਿਖੇ ਹਵਾਈ ਅੱਡੇ ਤੇ ਇਕ ਵਿਅਕਤੀ ਕਿਸੇ ਦੇ ਪਾਸਪੋਰਟ ਤੇ ਕੈਨੇਡਾ ਜਾਣ ਵੇਲੇ ਗ੍ਰਿਫ਼ਤਾਰਸਿੱਖਿਆ ਮੰਤਰੀ ਨੇ ਫੋਨ ਨਾ ਚੁੱਕਣ ਤੇ ਅਧਿਕਾਰੀ ਨੂੰ ਕੀਤਾ ਮੁਅੱਤਲਮਾਨ ਸਰਕਾਰ ਡਾ. ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰ ਰਹੀ ਹੈ : ਗੁਰਲਾਲ ਘਨੌਰ

ਵਿਦਿਆਰਥਣਾਂ ਨੂੰ ਕੀਤਾ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ

ਦੁਆਰਾ: Punjab Bani ਪ੍ਰਕਾਸ਼ਿਤ :Wednesday, 02 April, 2025, 05:57 PM

ਪਟਿਆਲਾ 2 ਅਪ੍ਰੈਲ : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੰਦਾਂ ਦੀ ਸਾਂਭ-ਸੰਭਾਲ ਲਈ ਮਨਾਏ ਜਾ ਰਹੇ ਵਿਸ਼ਵ ਮੌਖਿਕ ਸਿਹਤ ਦਿਵਸ ਤਹਿਤ ਡਿਪਟੀ ਡਾਇਰੈਕਟਰ ਕਮ ਜਿਲ੍ਹਾ ਦੰਦ ਸਿਹਤ ਅਫਸਰ ਡਾ. ਸੁੰਨਦਾ ਗਰੋਵਰ ਦੀ ਅਗਵਾਈ ਵਿੱਚ ਸਰਕਾਰੀ ਆਈ. ਟੀ. ਆਈ. ਵੁਮੈਨ ਪਟਿਆਲਾ ਵਿਖੇ ਦੰਦਾਂ ਦੀ ਸਾਂਭ-ਸੰਭਾਲ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਜਿਸ ਵਿਚ ਮੋਬਾਈਲ ਡੈਂਟਲ ਕਲੀਨਿਕ ਵੈਨ ਦੀ ਸਹਾਇਤਾ ਨਾਲ 250 ਦੇ ਕਰੀਬ ਵਿਦਿਆਰਥਣਾਂ ਦਾ ਚੈਕਅੱਪ ਕੀਤਾ ਗਿਆ । ਇਸ ਮੋਕੇ ਉਹਨਾਂ ਨਾਲ ਡੈਂਟਲ ਡਾਕਟਰ ਡਾ. ਸਵਿਤਾ ਗਰਗ, ਡਾ. ਆਰਤੀ, ਡਾ.ਦਵਿੰਦਰ ਸ਼ੈਲੀ ਅਤੇ ਫੈਕਲਟੀ ਸਟਾਫ ਮੋਜੂਦ ਸੀ ।

ਅਜੌਕੇ ਸਮੇਂ ਵਿਚ ਦੰਦਾਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਨ ਦੰਦਾਂ ਦੀ ਚੰਗੀ ਤਰ੍ਹਾਂ ਸੰਭਾਲ ਨਾ ਕਰਨਾ ਹੈ

ਡਾ. ਸੁੰਨਦਾ ਗਰੋਵਰ ਨੇ ਵਿਦਿਆਰਥਣਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਅਜੌਕੇ ਸਮੇਂ ਵਿਚ ਦੰਦਾਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਨ ਦੰਦਾਂ ਦੀ ਚੰਗੀ ਤਰ੍ਹਾਂ ਸੰਭਾਲ ਨਾ ਕਰਨਾ ਹੈ ਅਤੇ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ । ਉਹਨਾਂ ਕਿਹਾ ਦੰਦਾਂ ਦੀ ਸਹੀ ਸੰਭਾਲ ਕਰਕੇ ਅਸੀ ਮੁੰਹ ਅਤੇ ਪੇਟ ਦੀਆਂ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਮੌਕੇ ਵਿਦਿਆਰਥਣਾਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।

ਖਾਣਾ ਖਾਣ ਤੋ ਬਾਅਦ ਵੀ ਬਰੱਸ਼ ਕਰਨਾ ਬਹੁੱਤ ਹੀ ਜਰੂਰੀ ਹੈ
ਡਿਪਟੀ ਡਾਇਰੈਕਟਰ ਕਮ ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਸੁੰਨਦਾ ਗਰੋਵਰ ਨੇਂ ਦੱਸਿਆਂ ਕਿ ਇਸ ਮਹੀਨੇ ਭਰ ਚੱਲਣ ਵਾਲੇ ਪ੍ਰੋਗਰਾਮ ਦੋਰਾਣ ਜਿਲ੍ਹਾ, ਸਬ ਡਵੀਜਨ ਅਤੇ ਕਮਿਉਨਿਟੀ ਸਿਹਤ ਕੇਂਦਰ ਵਿੱਚ ਦੰਦਾਂ ਦੀ ਸਾਂਭ ਸੰਭਾਲ ਦੀ ਜਾਗਰੂਕਤਾ ਅਤੇ ਮੁਫਤ ਚੈਕਅਪ ਕੈਂਪ ਲਗਾਏ ਜਾ ਰਹੇ ਹਨ ਅਤੇ ਡੈਂਟਲ ਡਾਕਟਰਾਂ ਵੱਲੋਂ ਸਕੂਲਾਂ ਵਿਖੇ ਵੀ ਜਾ ਕੇ ਬੱਚਿਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਡੈਂਟਲ ਡਾਕਟਰ ਡਾ. ਸੁਨੰਦਾ ਨੇ ਵਿਦਿਆਰਥੀਆਂ ਨੂੰ ਰੋਜਾਨਾ ਸਵੇਰੇ ਬਰੱਸ਼ ਕਰਨ ਤੋ ਇਲਾਵਾ ਰਾਤ ਦਾ ਖਾਣਾ ਖਾਣ ਤੋ ਬਾਅਦ ਵੀ ਬਰੱਸ਼ ਕਰਨਾ ਬਹੁੱਤ ਹੀ ਜਰੂਰੀ ਹੈ ਬਾਰੇ ਦੱਸਦੇ ਕਿਹਾ ਕਿ ਗਾਜਰ, ਮੂਲੀ, ਸੇਬ, ਬੇਰ ਅਤੇ ਗੰਨਾਂ ਆਦਿ ਖਾਣ ਨਾਲ ਦੰਦਾਂ ਦੀ ਸਫਾਈ ਦੇ ਨਾਲ-ਨਾਲ ਮਸੂੜਿਆਂ ਨੂੰ ਕੀੜਾ ਵੀ ਨਹੀ ਲੱਗਦਾ ।ਇਸ ਤਰ੍ਹਾਂ ਦੁੱਧ, ਅੰਡਾ, ਦਾਲ, ਫਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਦੰਦਾਂ ਅਤੇ ਮਸੂੜਿਆਂ ਨੁੰ ਮਜ਼ਬੂਤ ਰੱਖਦੀਆਂ ਹਨ ਅਤੇ ਸਿਹਤ ਲਈ ਵੀ ਫਾਇਦੇਮੰਦ ਹਨ ।