ਭਰਤੀ ਕਮੇਟੀ ਮੀਟਿੰਗ ਨੂੰ ਸਿਆਸੀ ਕਾਨਫਰੰਸ ਵਿੱਚ ਬਦਲਣ ਲਈ ਸਰਦਾਰ ਰੱਖੜਾ ਨੇ ਜ਼ਿਲ੍ਹਾ ਲੀਡਰਸ਼ਿਪ ਅਤੇ ਵਰਕਰਾਂ ਦਾ ਕੀਤਾ ਧੰਨਵਾਦ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਬੀਤੇ ਦਿਨ ਜ਼ਿਲਾ ਪਟਿਆਲਾ ਵਿਖੇ ਹੋਈ ਮੀਟਿੰਗ ਨੂੰ ਵੱਡੀ ਸਿਆਸੀ ਕਾਨਫਰੰਸ ਦਾ ਰੂਪ ਦੇਣ ਲਈ ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲ ਤੋ ਧੰਨਵਾਦ ਕੀਤਾ। ਸਰਦਾਰ ਰੱਖੜਾ ਨੇ ਕਿਹਾ ਕਿ ਬੀਤੇ ਦਿਨ ਜ਼ਿਲਾ ਪੱਧਰੀ ਬੁਲਾਈ ਮੀਟਿੰਗ ਵਿੱਚ ਆਪ ਮੁਹਾਰੇ ਪਹੁੰਚੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਨੀਂਹ ਪੱਥਰ ਰੱਖਿਆ ਹੈ । ਸਰਦਾਰ ਰੱਖੜਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਅੱਜ ਸਮਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਆਪਸੀ ਮਤਭੇਦ ਭੁਲਾਕੇ ਇੱਕਠੇ ਹੋਕੇ ਚਲਣ ਦਾ ਹੈ, ਜਿਸ ਲਈ ਜ਼ਿਲ੍ਹਾ ਪਟਿਆਲਾ ਦੇ ਵਰਕਰਾਂ ਨੇ ਪਹਿਲਕਦਮੀ ਕੀਤੀ ਹੈ , ਇਸ ਲਈ ਉਹ ਹਰ ਵਰਕਰ ਦਾ ਦਿਲ ਤੋ ਧੰਨਵਾਦ ਵੀ ਕਰਦੇ ਹਨ ।
ਪਟਿਆਲਾ ਜ਼ਿਲ੍ਹੇ ਦੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਨੀਂਹ ਪੱਥਰ ਰੱਖਿਆ
ਸਰਦਾਰ ਰੱਖੜਾ ਨੇ ਕੱਲ ਦੇ ਠਾਠਾਂ ਮਾਰਦੇ ਇਕੱਠ ਲਈ ਪ੍ਰਬੰਧਾਂ ਦੀ ਘਾਟ ਲਈ ਮੁਆਫੀ ਮੰਗਦਿਆਂ ਕਿਹਾ ਕਿ, ਬੇਸ਼ਕ ਆਪਣੇ ਤੌਰ ਤੇ ਦਸ ਹਜ਼ਾਰ ਵਰਕਰਾਂ ਲਈ ਪ੍ਰਬੰਧ ਕੀਤੇ ਗਏ ਸਨ, ਪਰ ਵਰਕਰਾਂ ਦੀ ਰਿਕਾਰਡ ਆਮਦ ਦੇ ਚਲਦੇ ਸਾਰੇ ਪ੍ਰਬੰਧ ਨਗੁਣੇ ਸਾਬਿਤ ਹੋਏ, ਇਸ ਲਈ ਉਹ ਨਿੱਜੀ ਤੌਰ ਤੇ ਵਰਕਰਾਂ ਤੋਂ ਖਿਮਾ ਜਾਚਨਾ ਕਰਦੇ ਹਨ। ਇਸ ਦੇ ਨਾਲ ਹੀ ਸਰਦਾਰ ਰੱਖੜਾ ਨੇ ਕਿਹਾ ਕਿ ਜਿਸ ਤਰਾਂ ਭਰਤੀ ਨੂੰ ਲੈਕੇ ਜੋਸ਼ ਅਤੇ ਉਤਸ਼ਾਹ ਵਰਕਰਾਂ ਵਿੱਚ ਨਜਰ ਆਇਆ,ਉਸ ਤੋ ਉਮੀਦ ਹੈ ਰਿਕਾਰਡ ਭਰਤੀ ਜ਼ਿਲਾ ਪਟਿਆਲਾ ਤੋਂ ਹੋਵੇਗੀ । ਸਰਦਾਰ ਰੱਖੜਾ ਨੇ ਜਾਣਕਾਰੀ ਦਿੱਤੀ ਕਿ ਓਹਨਾ ਨੂੰ ਲਗਾਤਾਰ ਫੋਨ ਉਪਰ ਅਤੇ ਨਿੱਜੀ ਤੌਰ ਤੇ ਭਰਤੀ ਕਾਪੀਆਂ ਪ੍ਰਾਪਤ ਕਰਨ ਲਈ ਸੁਨੇਹੇ ਮਿਲ ਰਹੇ ਹਨ, ਹਰ ਵਰਕਰ ਤੱਕ ਕਾਪੀਆਂ ਪਹੁੰਚਾਉਣ ਦਾ ਕੰਮ ਅਗਲੇ ਦੋ ਦਿਨ ਵਿੱਚ ਪੂਰਾ ਕਰ ਲਿਆ ਜਾਵੇਗਾ ।
– ਪ੍ਰਬੰਧਾਂ ਦੇ ਘਾਟ ਲਈ ਮੰਗੀ ਮੁਆਫੀ
ਉਨਾ ਕਿਹਾ ਕਿ ਅੱਜ ਮੌਜੂਦਾ ਸਰਕਾਰ ਦੇ ਮਾੜੇ ਸ਼ਾਸ਼ਨ ਤੋਂ ਹਰ ਕੋਈ ਤੰਗ ਪਰੇਸ਼ਾਨ ਹੈ. ਇਸ ਲਈ ਲੋਕ ਮੁੜ ਤੋਂ ਅਕਾਲੀ ਦਲ ਦੀਆਂ ਨੀਤੀਆਂ ਨੂੰ ਯਾਦ ਕਰਨ ਲੱਗ ਪਏ ਹਨ। ਉਨਾ ਕਿਹਾ ਕਿ ਪੰਜਾਬ ਸਰਕਾਰ ਅੱਜ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ, ਜਿਸ ਤੋ ਲੋਕ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹਨ। ਉਨਾ ਕਿਹਾ ਕਿ ਅਕਾਲੀ ਦਲ ਹੀ ਲੋਕਾਂ ਦੀ ਅਸਲ ਪਾਰਟੀਹੈ, ਜੋਕਿ ਉਨ੍ਹਾ ਦੇ ਦੁਖ ਸੁਖ ਵਿਚਨਾਲ ਖੜੀ ਹੈ ।
