Breaking News ਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਡਰ ਦੀ ਰਾਜਨੀਤੀ ਵਿੱਚ ਨਾ ਉਲਝੋਕੈਬਨਿਟ ਵਿੱਚ ਛੇ ਅਨੁਸੂਚਿਤ ਜਾਤੀ ਮੰਤਰੀਆਂ, ਪਹਿਲੀ ਵਾਰ ਏ. ਜੀ. ਦਫ਼ਤਰ ਵਿੱਚ ਰਾਖਵਾਂਕਰਨ ਅਤੇ ਐਸ. ਸੀ. ਵਜ਼ੀਫ਼ੇ ਦੀ ਨਿਰਵਿਘਨ ਵੰਡ ਨਾਲ 'ਆਪ' ਸਰਕਾਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ : ਮੁੱਖ ਮੰਤਰੀ ਮਾਨਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾਕਰਜਾ ਸਕੀਮ ਦੇ ਲਾਭਪਾਤਰੀਆਂ ਨੇ ਵੱਖੋ-ਵੱਖ ਕਾਰੋਬਾਰ ਤੋਰ ਕੇ ਬੇਰੁਜ਼ਗਾਰੀ ਤੋਂ ਪਾਈ ਰਾਹਤਵਿਰੁੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਅੱਜ ਹੋਣਗੇ ਪੁਲਸ ਕੋਲ ਪੇਸ਼ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ 01.03.2025 ਤੋਂ 31.03 ਤੱਕ ਕੀਤੀ ਗਈ ਕਾਰਗੁਜਾਰੀ”

ਦੁਆਰਾ: Punjab Bani ਪ੍ਰਕਾਸ਼ਿਤ :Tuesday, 01 April, 2025, 04:53 PM

ਸੰਗਰੂਰ : ਜਿਲ੍ਹਾ ਪੁਲਸ ਸੰਗਰੂਰ ਵੱਲੋਂ 3.03 ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ ਵਿੱਚ ਬੰਦ ਪਿੰਡ ਰਾਏਧਰਾਨਾ ਦੇ ਮੌਜੂਦਾ ਸਰਪੰਚ ਦੀ ਜਾਇਦਾਦ ਅਤੇ ਉਸਦੇ ਤੇ ਉਸਦੇ ਪਰਿਵਾਰ ਦੇ ਸਾਰੇ ਬੈਂਕ ਖਾਤੇ ਫਰੀਜ ਕਰਵਾਏ ਗਏੇ । ਮਿਤੀ 11.03.2025 ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਚੱਲਦਿਆਂ 01 ਨਸ਼ਾ ਤਸਕਰ ਵੱਲੋਂ ਨਸ਼ਿਆਂ ਦੀ ਤਸਕਰੀ ਕਰਕੇ ਮਾਰਕੀਟ ਕਮੇਟੀ ਸੁਨਾਮ ਦੀ ਜਮੀਨ ਪਰ ਬਣਾਈ ਗੈਰ-ਕਾਨੂੰਨੀ ਪ੍ਰਾਪਰਟੀ, ਬੁਲਡੋਜਰ ਚਲਾ ਕੇ ਢਾਹ ਦਿੱਤੀ ਗਈ । ਮਿਤੀ 18.03.2025 ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਚੱਲਦਿਆਂ 02 ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰਕੇ ਕਮੇਟੀ ਸੰਗਰੂਰ ਦੀ ਜਮੀਨ ਪਰ ਬਣਾਈ ਗੈਰ-ਕਾਨੂੰਨੀ ਪ੍ਰਾਪਰਟੀ, ਬੁਲਡੋਜਰ ਚਲਾ ਕੇ ਢਾਹ ਦਿੱਤੀ ਗਈ ।

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ 01.03.2025 ਤੋਂ 31.03 ਤੱਕ ਕੀਤੀ ਗਈ ਕਾਰਗੁਜਾਰੀ”

ਸ੍ਰੀ ਸਰਤਾਜ ਸਿੰਘ ਚਾਹਲ IPS, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.03.2025 ਤੋਂ 31.03.2025 ਤੱਕ ਡਰੱਗ ਦੇ 87 ਮੁਕੱਦਮੇ ਦਰਜ ਕਰਕੇ 130 ਦੋਸੀ ਕਾਬੂ ਕਰਕੇ 400 ਗ੍ਰਾਮ ਹੈਰੋਇਨ, 1 ਕਿੱਲੋ 500 ਗ੍ਰਾਮ ਅਫੀਮ, 411 ਕਿੱਲੋ 325 ਗ੍ਰਾਮ ਭੂੱਕੀ ਚੂਰਾ ਪੋਸਤ, 365 ਗ੍ਰਾਮ ਗਾਂਜਾ ਸੁਲਫਾ, 350 ਗ੍ਰਾਮ ਨਸ਼ੀਲਾ ਪਾਊਡਰ, 15550 ਨਸੀਲੀਆਂ ਗੋਲੀਆਂ, 39 ਨਸ਼ੀਲੀਆਂ ਸੀਸੀਆਂ, 65 ਕਿੱਲੋ 724 ਗ੍ਰਾਮ ਹਰੇ ਪੌਦੇ ਪੋਸਤ ਅਤੇ 2,81,210/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ । ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 32 ਮੁਕੱਦਮੇ ਦਰਜ ਕਰਕੇ 27 ਦੋਸੀਆਂ ਨੂੰ ਕਾਬੂ ਕਰਕੇ 345.750 ਲੀਟਰ ਸਰਾਬ ਠੇਕਾ ਦੇਸੀ, 36 ਲੀਟਰ ਸਰਾਬ ਅੰਗਰੇਜੀ, 67.500 ਲੀਟਰ ਸਰਾਬ ਨਜੈਜ, 01 ਚਾਲੂ ਭੱਠੀ ਅਤੇ 810 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 01 ਮੁਕੱਦਮਾ ਦਰਜ ਕਰਕੇ 03 ਦੋਸੀ ਗ੍ਰਿਫਤਾਰ ਕੀਤੇ, 01 ਪਿਸਤੌਲ ਸਮੇਤ 01 ਕਾਰਤੂਸ ਬ੍ਰਾਮਦ ਕਰਾਇਆ ਗਿਆ । ਜੂਆ ਐਕਟ ਤਹਿਤ 04 ਮੁਕੱਦਮੇ ਦਰਜ ਕਰਕੇ 04 ਦੋਸੀ ਗ੍ਰਿਫਤਾਰ ਕੀਤੇ ਅਤੇ 21,210/- ਰੁਪਏ ਬ੍ਰਾਮਦ ਕਰਾਏ ਗਏ ।

ਨਸ਼ਿਆਂ ਵਿਰੁੱਧ ਚਲਾਈ ਮਹਿੰਮ ਤਹਿਤ ਜਿਲ੍ਹਾ ਸੰਗਰੂਰ ਵਿਖੇ 119 ਮੁਕੱਦਮੇ ਦਰਜ, 157 ਦੋਸੀ ਗ੍ਰਿਫਤਾਰ

ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ । ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ । ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 163 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ ।